ਭਾਰਤੀ ਫ਼ੌਜ ਨੇ ਨਾਕਾਮ ਕੀਤੀ ਅਤਿਵਾਦੀਆਂ ਦੀ ਵੱਡੀ ਸਾਜਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਭਾਰਤੀ ਫੌਜ ਦੇ ਜਵਾਨਾਂ ਨੇ ਅਤਿਵਾਦੀਆਂ...

India Army

ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਭਾਰਤੀ ਫੌਜ ਦੇ ਜਵਾਨਾਂ ਨੇ ਅਤਿਵਾਦੀਆਂ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ।  ਸਾਡੇ ਜਵਾਨਾਂ ਨੇ ਤਿੰਨ ਅਤਿਵਾਦੀਆਂ ਨੂੰ ਮਾਰ ਸੁੱਟਿਆ ਅਤੇ ਭਾਰੀ ਮਾਤਰਾ ਵਿੱਚ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਹੈ। ਜੰਮੂ-ਕਸ਼ਮੀਰ ਵਿੱਚ ਭਾਰੀ ਸੁਰੱਖਿਆ ‘ਚ ਜੰਮੂ-ਸ਼੍ਰੀਨਗਰ ਹਾਈਵੇ ‘ਤੇ ਨਗਰੋਟਾ ਵਿੱਚ ਸੀਆਰਪੀਐਫ ਪੋਸਟ ਦੇ ਕੋਲ ਅਤਿਵਾਦੀਆਂ ਵਲੋਂ ਹੋਏ ਹਮਲੇ ਤੋਂ ਬਾਅਦ ਜਵਾਬੀ ਫਾਇਰਿੰਗ ਵਿੱਚ ਜਵਾਨਾਂ ਨੇ 3 ਅਤਿਵਾਦੀਆਂ ਨੂੰ ਮਾਰ ਦਿੱਤਾ ਹੈ।

ਇਹ ਅਤਿਵਾਦੀਆਂ ਦੀ ਸਾਜਿਸ਼ ਆਤਮਘਾਤੀ ਹਮਲਾ ਕਰਨ ਦੀ ਸੀ। ਅਤਿਵਾਦੀ ਟਰੱਕ ਵਿੱਚ ਲੁੱਕ ਕੇ ਘਾਟੀ ਵਿੱਚ ਦਖਲ ਦੀ ਫਿਰਾਕ ਵਿੱਚ ਸਨ। ਉਨ੍ਹਾਂ ਦੀ ਕੋਸ਼ਿਸ਼ ਕਸ਼ਮੀਰ ਵਿੱਚ ਦਾਖਲ ਕਰਨ ਦੀ ਸੀ। ਸੁਰੱਖਿਆ ਬਲਾਂ ਨੇ ਘਟਨਾ ਸਥਾਨ ‘ਤੇ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ। ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਜੰਮੂ-ਸ਼੍ਰੀਨਗਰ ਹਾਈਵੇ ‘ਤੇ ਹੁਣ ਟਰੈਫਿਕ ਨੂੰ ਰੋਕ ਦਿੱਤੀ ਗਿਆ ਹੈ। ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਮੁਕੇਸ਼ ਸਿੰਘ ਦਾ ਕਹਿਣਾ ਹੈ ਕਿ ਖੇਤਰ ‘ਚ 4 ਤੋਂ ਜ਼ਿਆਦਾ ਅਤਿਵਾਦੀ ਹੋ ਸਕਦੇ ਹਨ।  ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੇ ਜੰਮੂ- ਸ਼੍ਰੀਨਗਰ ਹਾਈਵੇ ‘ਤੇ ਬੰਨ ਟੋਲ ਪਲਾਜਾ ‘ਤੇ ਸ਼੍ਰੀਨਗਰ ਜਾ ਰਹੇ ਇੱਕ ਟਰੱਕ ਨੂੰ ਰੋਕਿਆ ਤਾਂ ਉਸ ਵਿੱਚ ਲੁਕੇ ਹੋਏ ਅਤਿਵਾਦੀਆਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਉਸ ਨਾਲ ਇੱਕ ਪੁਲਿਸ ਕਰਮਚਾਰੀ ਜਖ਼ਮੀ ਹੋ ਗਿਆ। ਐਨਕਾਉਂਟਰ ਚੱਲ ਰਿਹਾ ਹੈ। ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਐਨਕਾਉਂਟਰ ਜਾਰੀ ਹੈ, ਲੇਕਿਨ ਬੰਨ ਟੋਲ ਪਲਾਜੇ ਦੇ ਕੋਲ 2 ਧਮਾਕਿਆਂ ਦੀ ਅਵਾਜ ਵੀ ਸੁਣੀ ਗਈ। ਮਾਰੇ ਗਏ ਅਤਿਵਾਦੀਆਂ ਨੇ ਝਾਂਸਾ ਦੇਣ ਲਈ ਵਰਦੀ ਪਾਈ ਹੋਈ ਸੀ। ਅਤਿਵਾਦੀ ਹਮਲੇ ਲਈ ਕਸ਼ਮੀਰ ਘਾਟੀ ‘ਚ ਦਾਖਲ ਹੋਣ ਦੀ ਫਿਰਾਕ ਵਿੱਚ ਸਨ।

ਇਸ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਆਈਜੀ ਮੁਕੇਸ਼ ਸਿੰਘ ਨੇ ਦੱਸਿਆ ਕਿ ਤਿੰਨ ਅਤਿਵਾਦੀ ਮਾਰੇ ਜਾ ਚੁੱਕੇ ਹਨਕ। ਇੱਕ ਫਰਾਰ ਹੈ ਉਸਦੀ ਭਾਲ ਕੀਤੀ ਜਾ ਰਹੀ। ਵੱਡੇ ਪੱਧਰ ‘ਤੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਇੱਕ ਅਤਿਵਾਦੀ ਨੂੰ ਫੜਿਆ ਸੀ।