ਕਿਸਾਨਾਂ ਦੇ ਸ਼ਾਂਤਮਈ ਧਰਨੇ 'ਤੇ ਪਥਰਾਅ ਕਰਨ ਵਾਲਿਆਂ ਨੂੰ ਨੌਜਵਾਨਾਂ ਨੇ ਪਾਈਆਂ ਲਾਹਨਤਾਂ
ਨੌਜਵਾਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ ਪੁਲਸ ਨੇ ਇਸ ਰੋਸ ਪ੍ਰਦਰਸ਼ਨ ਨੂੰ ਹਿੰਸਕ ਬਣਾਉਣ ਲਈ ਪੂਰੀ ਜੱਦੋ ਜਹਿਦ ਕੀਤੀ ।
Farmer protest
ਨਵੀਂ ਦਿੱਲੀ , ( ਹਰਦੀਪ ਸਿੰਘ ਭੋਗਲ ) :
ਨਵੀਂ ਦਿੱਲੀ , ( ਹਰਦੀਪ ਸਿੰਘ ਭੋਗਲ ) :ਕੇਂਦਰ ਸਰਕਾਰ ਵੱਲੋਂ ਭੇਜੇ ਗਈ ਆਰਐੱਸਐੱਸ ਦੇ ਗੁੰਡਿਆਂ ਅਤੇ ਪੁਲਸ ਦੀ ਸਹਿ ‘ਤੇ ਕਿਸਾਨ ਦੇ ਸ਼ਾਂਤਮਈ ਪ੍ਰਦਰਸ਼ਨ ਉਤੇ ਹਮਲਾ ਕਰਨਾ ਸਰਕਾਰ ਦੀ ਕੋਝੀ ਚਾਲ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕੀਤਾ । ਨੌਜਵਾਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ ਪੁਲਸ ਨੇ ਇਸ ਰੋਸ ਪ੍ਰਦਰਸ਼ਨ ਨੂੰ ਹਿੰਸਕ ਬਣਾਉਣ ਲਈ ਪੂਰੀ ਜੱਦੋ ਜਹਿਦ ਕੀਤੀ ਪਰ ਸਾਡੇ ਕਿਸਾਨ ਆਗੂਆਂ ਨੇ ਇਸ ਧਰਨੇ ਨੂੰ ਹਿੰਸਕ ਹੋਣ ਤੋਂ ਬਚਾ ਲਿਆ।