21 ਸਾਲਾ ਕੁੰਦਨ ਦੇ ਅੰਗਦਾਨ ਨੇ ਪੰਜ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੜਕ ਹਾਦਸੇ ਮਗਰੋਂ ਨੌਜਵਾਨ ਨੇ ਗਵਾਈ ਸੀ ਜਾਨ 

Punjabi News

ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਅੰਗਦਾਨ ਨੇ 5 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ 
-------
21 ਸਾਲਾ ਕੁੰਦਨ ਦੇ ਅੰਗਦਾਨ ਨੇ ਪੰਜ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ 
ਸੜਕ ਹਾਦਸੇ ਮਗਰੋਂ ਨੌਜਵਾਨ ਨੇ ਗਵਾਈ ਸੀ ਜਾਨ 
ਚੰਡੀਗੜ੍ਹ :
ਬਿਹਾਰ ਦੇ ਪੱਛਮੀ ਚੰਪਾਰਨ ਦੇ ਸਿਸਵਾ ਬੈਰਾਗੀ ਦੇ ਰਹਿਣ ਵਾਲੇ 21 ਸਾਲਾ ਕੁੰਦਨ ਬੈਥਾ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪੰਜ ਲੋਕਾਂ ਦੀ ਜਾਨ ਬਚਾਈ। ਕੁੰਦਨ ਦੇ ਪਰਿਵਾਰ ਵਲੋਂ ਉਸ ਦੇ ਅੰਗ ਦਾਨ ਦੇ ਫੈਸਲੇ ਕਾਰਨ ਪੀਜੀਆਈ ਨੇ ਚਾਰ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਖਾਸ ਗੱਲ ਇਹ ਸੀ ਕਿ ਮ੍ਰਿਤਕ ਕੁੰਦਨ ਦਾ ਪੈਨਕ੍ਰੀਅਸ ਦਾਨ ਕਰਨ ਵਾਲੇ ਮਰੀਜ਼ ਦੀ ਭੈਣ ਨੇ ਆਪਣੇ ਭਰਾ ਨੂੰ ਜਿਉਂਦੇ ਜੀਅ ਇੱਕ ਕਿਡਨੀ ਦਾਨ ਕੀਤੀ ਸੀ ਤਾਂ ਜੋ ਉਸ ਦੇ ਭਰਾ ਦੀ ਜਾਨ ਬਚਾਈ ਜਾ ਸਕੇ।

ਇਹ ਵੀ ਪੜ੍ਹੋ: ਪੀੜਤ ਲੜਕੀ ਨੇ ਦੱਸਿਆ ਕਿਵੇਂ ਹੁੰਦੀਆਂ ਸਨ ਹੈਵਾਨੀਅਤ ਦੀਆਂ ਹੱਦਾਂ ਪਾਰ

ਕੁੰਦਨ ਦੇ ਅੰਗ ਵਿੱਚੋਂ ਇੱਕ ਮਰੀਜ਼ ਵਿੱਚ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ ਅਤੇ ਬਾਕੀ ਚਾਰ ਮਰੀਜ਼ਾਂ ਵਿੱਚ ਜਿਗਰ, ਪੈਨਕ੍ਰੀਅਸ ਅਤੇ ਦੋਵੇਂ ਗੁਰਦੇ ਟਰਾਂਸਪਲਾਂਟ ਕੀਤੇ ਗਏ ਸਨ। ਕੁੰਦਨ ਦੇ ਅੰਗਾਂ ਨੂੰ ਟਰਾਂਸਪਲਾਂਟ ਕਰਨ ਦੀ ਪ੍ਰਕਿਰਿਆ ਵਿੱਚ ਪੀਜੀਆਈ ਦੇ ਨੈਫਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਐਚਐਸ ਕੋਹਲੀ, ਰੀਨਲ ਟ੍ਰਾਂਸਪਲਾਂਟ ਸਰਜਰੀ ਵਿਭਾਗ ਦੇ ਮੁਖੀ ਪ੍ਰੋਫੈਸਰ ਆਸ਼ੀਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ:  ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ

ਕੁੰਦਨ ਦਾ ਪੈਨਕ੍ਰੀਅਸ ਟਰਾਂਸਪਲਾਂਟ ਕੀਤਾ ਗਿਆ ਅਤੇ ਮਰੀਜ਼ ਦੀ ਭੈਣ ਦੀ ਕਿਡਨੀ ਵੀ ਟਰਾਂਸਪਲਾਂਟ ਕੀਤੀ ਗਈ। ਇਸ ਮੌਕੇ ਸੀਨੀਅਰ ਡਾਕਟਰ ਅਤੇ ਹੋਰ ਸਟਾਫ਼ ਮੌਜੂਦਗੀ ਵਿੱਚ 12 ਘੰਟੇ ਤੱਕ ਅਪਰੇਸ਼ਨ ਚੱਲਿਆ। ਤੁਹਾਨੂੰ ਦੱਸ ਦੇਈਏ ਕਿ ਪੀਜੀਆਈ ਵਿੱਚ 60 ਲੋਕ ਕਿਡਨੀ ਅਤੇ ਪੈਨਕ੍ਰੀਅਸ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ, ਜਦਕਿ ਹਰ ਸਾਲ 10 ਤੋਂ 20 ਲੋਕਾਂ ਦੀ ਕਿਡਨੀ ਅਤੇ ਪੈਨਕ੍ਰੀਅਸ ਟਰਾਂਸਪਲਾਂਟ ਨਹੀਂ ਹੋ ਪਾਉਂਦੇ ਹਨ।

ਜ਼ਿਕਰਯੋਗ ਹੈ ਕਿ 22 ਜਨਵਰੀ ਨੂੰ ਕੁੰਦਨ ਆਪਣੇ ਬਾਈਕ 'ਤੇ ਜਾ ਰਿਹਾ ਸੀ ਤਾਂ ਸੜਕ ਦੀ ਖਸਤਾ ਹਾਲਤ ਕਾਰਨ ਉਸਦਾ ਮੋਟਰਸਾਈਕਲ ਫਿਸਲ ਗਿਆ, ਇਸ ਸੜਕ ਹਾਦਸੇ 'ਚ ਕੁੰਦਨ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ, ਕੁੰਦਨ ਨੂੰ ਤੁਰੰਤ ਇਲਾਜ ਲਈ ਊਨਾ ਦੇ ਖੇਤਰੀ ਹਸਪਤਾਲ ਲਿਜਾਇਆ ਗਿਆ। ਜਿੱਥੋਂ 23 ਜਨਵਰੀ ਨੂੰ ਕੁੰਦਨ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਹੋਣਹਾਰ ਪੰਜਾਬਣ ਨੇ ਖੱਟਿਆ ਨਾਮਣਾ : ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਰੌਸ਼ਨ ਕੀਤਾ ਪੰਜਾਬ ਦਾ ਨਾਮ

ਪੀਜੀਆਈ ਵਿੱਚ ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਕੁੰਦਨ ਨੂੰ ਬਚਾਇਆ ਨਹੀਂ ਜਾ ਸਕਿਆ ਸੀ, ਜਿਸ ਨੂੰ 29 ਜਨਵਰੀ ਨੂੰ ਪੀਜੀਆਈ ਦੀ ਕਮੇਟੀ ਨੇ ਬਰੇਨ ਡੈੱਡ ਐਲਾਨ ਦਿੱਤਾ ਸੀ। ਬਰੇਨ ਡੈੱਡ ਕਰਾਰ ਦਿੱਤੇ ਜਾਣ ਤੋਂ ਬਾਅਦ ਜਦੋਂ ਪੀਜੀਆਈ ਦੀ ਆਰਗਨ ਡੋਨੇਸ਼ਨ ਕਮੇਟੀ ਵੱਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਅੰਗਦਾਨ ਲਈ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਲਈ ਆਪਣੀ ਸਹਿਮਤੀ ਪ੍ਰਗਟਾਈ।