Heavy snowfall in Himachal Pradesh: ਹਿਮਾਚਲ ਪ੍ਰਦੇਸ਼ 'ਚ ਹੋਈ ਤਾਜ਼ਾ ਬਰਫਬਾਰੀ ਨੂੰ ਵੇਖ ਖੁਸ਼ ਹੋਏ ਸੈਲਾਨੀ; ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ ਵਿਚ 2 NH ਸਾਂਜ-ਲੁਹਰੀ ਅਤੇ ਕੁੱਲੂ-ਕੇਲਾਂਗ ਰਾਸ਼ਟਰੀ ਰਾਜਮਾਰਗ ਸਮੇਤ 130 ਸੜਕਾਂ ਅਤੇ 395 ਬਿਜਲੀ ਟਰਾਂਸਫਾਰਮਰ ਬੰਦ ਕਰ ਦਿਤੇ ਗਏ ਹਨ।

Heavy snowfall in Himachal Pradesh

Heavy snowfall in Himachal Pradesh: ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਤਾਜ਼ਾ ਬਰਫ਼ਬਾਰੀ ਹੋਈ ਹੈ। ਰੋਹਤਾਂਗ ਵਿਚ ਸੱਭ ਤੋਂ ਵੱਧ ਇਕ ਫੁੱਟ ਤਕ ਤਾਜ਼ਾ ਬਰਫ਼ ਪਈ ਹੈ। ਲਾਹੌਲ ਸਪਿਤੀ, ਸ਼ਿਮਲਾ, ਚੰਬਾ, ਕੁੱਲੂ, ਕਿਨੌਰ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਦੀਆਂ ਉੱਚੀਆਂ ਚੋਟੀਆਂ 'ਤੇ 2 ਤੋਂ 10 ਇੰਚ ਬਰਫ਼ ਦੀ ਚਿੱਟੀ ਚਾਦਰ ਬਿਛੀ ਹੋਈ ਹੈ। ਸੂਬੇ ਵਿਚ 2 NH ਸਾਂਜ-ਲੁਹਰੀ ਅਤੇ ਕੁੱਲੂ-ਕੇਲਾਂਗ ਰਾਸ਼ਟਰੀ ਰਾਜਮਾਰਗ ਸਮੇਤ 130 ਸੜਕਾਂ ਅਤੇ 395 ਬਿਜਲੀ ਟਰਾਂਸਫਾਰਮਰ ਬੰਦ ਕਰ ਦਿਤੇ ਗਏ ਹਨ। ਸੜਕਾਂ ਬੰਦ ਹੋਣ ਕਾਰਨ ਬੁੱਧਵਾਰ ਨੂੰ ਕਰੀਬ 200 ਬੱਸ ਰੂਟਾਂ 'ਤੇ ਆਵਾਜਾਈ ਸੇਵਾਵਾਂ ਪ੍ਰਭਾਵਿਤ ਹੋਈਆਂ।

Heavy snowfall in Himachal Pradesh

ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਇਸ ਸੀਜ਼ਨ ਦੀ ਇਹ ਪਹਿਲੀ ਭਾਰੀ ਬਰਫਬਾਰੀ ਹੈ। ਬਰਫਬਾਰੀ ਤੋਂ ਬਾਅਦ ਸੂਬੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿਚ ਕਿਤੇ ਵੀ ਬਰਫ਼ਬਾਰੀ ਨਾ ਹੋਣ ਕਾਰਨ ਹਿਮਾਚਲ ਵਿਚ 120 ਸਾਲਾਂ ਵਿਚ ਸੱਭ ਤੋਂ ਭਿਆਨਕ ਸੋਕੇ ਵਰਗੇ ਹਾਲਾਤ ਬਣ ਗਏ ਸਨ।

Heavy snowfall in Himachal Pradesh

ਮੌਸਮ ਵਿਭਾਗ ਨੇ ਅੱਜ ਰਾਤ ਅਤੇ ਕੱਲ੍ਹ ਸ਼ਿਮਲਾ ਅਤੇ ਮਨਾਲੀ ਸ਼ਹਿਰ ਸਮੇਤ ਰਾਜ ਦੇ 7 ਜ਼ਿਲ੍ਹਿਆਂ ਦੇ ਉੱਚਾਈ ਵਾਲੇ ਖੇਤਰਾਂ ਵਿਚ ਭਾਰੀ ਬਰਫ਼ਬਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਗਲੇ ਤਿੰਨ-ਚਾਰ ਦਿਨਾਂ ਵਿਚ ਬਿਲਾਸਪੁਰ, ਹਮੀਰਪੁਰ, ਊਨਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Heavy snowfall in Himachal Pradesh

ਕੁੱਲੂ ਜ਼ਿਲ੍ਹੇ 'ਚ ਅਟਲ ਸੁਰੰਗ ਦੇ ਉੱਤਰੀ ਪੋਰਟਲ ਅਤੇ ਲਾਹੌਲ-ਸਪੀਤੀ 'ਚ ਸੁਰੰਗ ਦੇ ਉੱਤਰੀ ਪੋਰਟਲ 'ਤੇ ਕਾਫੀ ਬਰਫਬਾਰੀ ਹੋਈ ਹੈ। ਇਸ ਕਾਰਨ ਇਥੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿਤੀ ਗਈ ਹੈ। ਲਾਹੌਲ-ਸਪੀਤੀ ਜ਼ਿਲੇ ਦੇ ਕੇਲੌਂਗ ਅਤੇ ਚੰਬਾ ਜ਼ਿਲੇ ਦੇ ਭਰਮੌਰ ਅਤੇ ਸਲੋਨੀ ਖੇਤਰਾਂ 'ਚ ਤਾਜ਼ਾ ਬਰਫਬਾਰੀ ਤੋਂ ਬਾਅਦ ਜ਼ਿਆਦਾਤਰ ਸੜਕਾਂ ਵਾਹਨਾਂ ਲਈ ਬੰਦ ਕਰ ਦਿਤੀਆਂ ਗਈਆਂ ਹਨ।

Heavy snowfall in Himachal Pradesh

ਉਧਰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਰਫ਼ ਨਾਲ ਢਕੀਆਂ ਸੜਕਾਂ 'ਤੇ ਗੱਡੀ ਨਾ ਚਲਾਉਣ ਦੀ ਸਲਾਹ ਦਿਤੀ ਹੈ। ਇਸ ਦੇ ਨਾਲ ਹੀ ਲਾਹੌਲ-ਸਪੀਤੀ ਪੁਲਿਸ ਨੇ ਲੋਕਾਂ ਨੂੰ ਸਿਰਫ਼ ਜ਼ਰੂਰੀ ਕੰਮ ਹੋਣ 'ਤੇ ਹੀ ਯਾਤਰਾ ਕਰਨ ਦੀ ਸਲਾਹ ਦਿਤੀ ਹੈ। ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਸੰਦੀਪ ਸ਼ਰਮਾ ਨੇ ਕਿਹਾ ਕਿ ਅੱਜ ਰਾਤ ਅਤੇ ਕੱਲ੍ਹ ਵੀ ਸੱਤ ਜ਼ਿਲ੍ਹਿਆਂ ਵਿਚ ਭਾਰੀ ਬਰਫ਼ਬਾਰੀ ਦਾ ਅਲਰਟ ਹੈ। ਸੂਬੇ ਵਿਚ ਮੌਸਮ 4 ਫਰਵਰੀ ਤਕ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ।

Heavy snowfall in Himachal Pradesh

2 ਫਰਵਰੀ ਨੂੰ ਉੱਚੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ ਪਰ ਬਾਕੀ ਇਲਾਕਿਆਂ 'ਚ ਮੌਸਮ ਥੋੜ੍ਹਾ ਸਾਫ ਰਹਿਣ ਦੀ ਉਮੀਦ ਹੈ। ਹਾਲਾਂਕਿ, ਵੈਸਟਰਨ ਡਿਸਟਰਬੈਂਸ 2 ਫਰਵਰੀ ਦੀ ਰਾਤ ਨੂੰ ਇਕ ਵਾਰ ਫਿਰ ਸਰਗਰਮ ਹੋ ਜਾਵੇਗਾ, ਜਿਸ ਕਾਰਨ 3 ਅਤੇ 4 ਫਰਵਰੀ ਨੂੰ ਫਿਰ ਤੋਂ ਚੰਗੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਬਰਫ਼ਬਾਰੀ ਨਾ ਹੋਣ ਕਾਰਨ ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਮੈਦਾਨੀ ਇਲਾਕਿਆਂ ਵਿਚ ਠੰਢ ਅਤੇ ਸੰਘਣੀ ਧੁੰਦ ਜ਼ਿਆਦਾ ਹੈ। ਹੁਣ ਪਹਾੜਾਂ 'ਚ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਹਿਮਾਚਲ ਦੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਨੂੰ ਵੀ ਸੰਘਣੀ ਧੁੰਦ ਅਤੇ ਕੜਾਕੇ ਦੀ ਸਰਦੀ ਤੋਂ ਰਾਹਤ ਮਿਲਣ ਦੀ ਉਮੀਦ ਹੈ।


Heavy snowfall in Himachal Pradesh

ਤਾਜ਼ਾ ਬਰਫਬਾਰੀ ਨੇ ਕਿਸਾਨਾਂ ਅਤੇ ਬਾਗਬਾਨਾਂ ਦੇ ਨਾਲ-ਨਾਲ ਸੈਰ-ਸਪਾਟਾ ਖੇਤਰ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਰੌਸ਼ਨ ਕਰ ਦਿਤੇ ਹਨ। ਕ੍ਰਿਸਮਿਸ ਅਤੇ ਨਵੇਂ ਸਾਲ 'ਤੇ ਇਸ ਵਾਰ ਬਰਫਬਾਰੀ ਨਾ ਹੋਣ ਕਾਰਨ ਹਿਮਾਚਲ 'ਚ ਸੈਰ-ਸਪਾਟੇ ਦਾ ਕਾਰੋਬਾਰ ਮੱਠਾ ਰਿਹਾ। ਇਹ ਬਰਫਬਾਰੀ ਕਿਸਾਨਾਂ ਅਤੇ ਬਾਗਬਾਨਾਂ ਲਈ ਵੀ ਟੌਨਿਕ ਦਾ ਕੰਮ ਕਰੇਗੀ। ਇਸ ਨਾਲ ਸੇਬ ਦੀ ਚੰਗੀ ਫ਼ਸਲ ਹੋਣ ਦੀ ਸੰਭਾਵਨਾ ਹੈ।