IPL-12 ਵਿਚ ਦੇਖਣ ਨੂੰ ਮਿਲਿਆ ਸੁਪਰ ਓਵਰ ਦਾ ਰੋਮਾਂਚ, ਦਿੱਲੀ ਨੇ ਕੋਲਕਾਤਾ ਨੂੰ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈਪੀਐਲ-12 ਦੇ 10ਵੇਂ ਮੈਚ ਦੌਰਾਨ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਹਰਾ ਦਿੱਤਾ।

Delhi vs kolkata

ਨਵੀਂ ਦਿੱਲੀ: ਆਈਪੀਐਲ-12 ਦੇ 10ਵੇਂ ਮੈਚ ਦੌਰਾਨ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ ਹਰਾ ਦਿੱਤਾ। ਮੈਚ ਵਿਚ ਦੋਨਾਂ ਟੀਮਾਂ ਦੇ ਸਕੋਰ ਬਰਾਬਰ ਹੋਣ ਤੋਂ ਬਾਅਦ ਫੈਸਲਾ ਸੁਪਰ ਓਵਰ ਦੇ ਜ਼ਰੀਏ ਹੋਇਆ, ਜਿਸ ਵਿਚ ਦਿੱਲੀ ਦੀ ਟੀਮ ਨੇ 10 ਦੌੜਾਂ ਬਣਾਈਆਂ। ਜਵਾਬ ਵਿਚ ਕੋਲਕਾਤਾ ਦੇ ਬੱਲੇਬਾਜ਼ ਨੇ 7 ਦੌੜਾਂ ਹੀ ਬਣਾਈਆਂ, ਜਿਸ ਨਾਲ ਦਿੱਲੀ ਨੇ ਬਾਜ਼ੀ ਮਾਰ ਲਈ। ਦਿੱਲੀ ਦੇ ਗੇਂਦਬਾਜ਼ ਕੌਗਿਸੋ ਰਬਾੜਾ ਦੀ ਗੇਂਦਬਾਜ਼ੀ ਨਾਲ ਦਿੱਲੀ ਨੇ ਜਿੱਤ ਹਾਸਿਲ ਕੀਤੀ।

ਇਸ ਤੋਂ ਪਹਿਲਾਂ ਆਂਦਰੇ ਰਸੇਲ ਦੀ ਪਾਰੀ ਅਤੇ ਕਪਤਾਨ ਦਿਨੇਸ਼ ਕਾਰਤਿਕ ਦੇ ਨਾਲ 53 ਗੇਂਦਾਂ ਵਿਚ 95 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਕੋਲਕਾਤਾ ਨੇ ਖਰਾਬ ਸ਼ੁਰੂਆਤ ਨਾਲ ਦਿੱਲੀ ਦੇ ਖਿਲਾਫ਼ 7 ਵਿਕਟਾਂ ‘ਤੇ 185 ਦੌੜਾਂ ਬਣਾਈਆਂ।

ਦਿੱਲੀ ਦੀ ਟੀਮ ਕੋਲਕਾਤਾ ਦੀਆਂ 186 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪ੍ਰਿਥਵੀ ਸ਼ੋ ਦੀਆਂ 99 ਦੌੜਾਂ ਦੀ ਮਦਦ ਨਾਲ 20 ਓਵਰਾਂ ਵਿਚ 185 ਦੌੜਾਂ ਹੀ ਬਣਾ ਸਕੀ, ਜਿਸ ਨਾਲ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ।