ਮੋਹਾਲੀ ਦੀ D.C ਦਾ ਨੌਜਵਾਨ ਵੋਟਰਾਂ ਲਈ ਅਨੋਖਾ ਆਫ਼ਰ, ਫਰੀ 'ਚ ਦੇਖੋ IPL ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਆਫ਼ਰ ਪਹਿਲਾਂ ਆਓ, ਪਹਿਲਾਂ ਪਾਓ, ਦੇ ਆਧਾਰ ‘ਤੇ ਦਿੱਤਾ ਜਾਵੇਗਾ...

D.C, Gurpreet Kaur Sapra

ਮੋਹਾਲੀ : ਮੋਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਲੋਕਾਂ  ਵੋਟ ਪਾਉਣ ਲਈ ਪ੍ਰੇਰਿਤ ਕਰਨ ਸਬੰਧੀ ਇਕ ਨਵਾਂ ਅਤੇ ਅਨੋਖਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਨੌਜਵਾਨ ਪਹਿਲੀ ਵਾਰ ਵੋਟ ਪਾਉਣ ਜਾਣਗੇ, ਉਹ ਹਿੰਦੂਸਤਾਨ ਦੇ ਸਭ ਤੋਂ ਮਸ਼ਹੂਰ ਆਈ.ਪੀ.ਐਲ ਮੈਚ ਫਰੀ ਵਿਚ ਦੇਖ ਸਕਣਗੇ।

ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਅਜਿਹੇ ਨਾਲ ਲੋਕਾਂ ਵਿਚ ਵੋਟਾਂ ਪਾਉਣਂ ਦਾ ਉਤਸ਼ਾਹ ਵਧੇਗਾ। ਉਨਹਾਂ ਕਿਹਾ ਕਿ ਲੋਕਾਂ ਨੂ ਅਪਣੇ ਵੋਟ ਦੇ ਅਧਿਕਾਰ ਦੀ ਪੂਰਨ ਤੌਰ ‘ਤੇ ਵਰਤੋਂ ਕਰਨੀ ਚਾਹੀਦੀ ਹੈ। ਉਨਹਾਂ ਕਿਹਾ ਕਿ ਇਹ ਆਫ਼ਰ ਪਹਿਲਾਂ ਆਓ, ਪਹਿਲਾਂ ਪਾਓ, ਦੇ ਆਧਾਰ ‘ਤੇ ਦਿੱਤਾ ਜਾਵੇਗਾ ਮਤਲਬ ਕਿ ਜੋ ਪਹਿਲਾਂ ਆਵੇਗਾ, ਉਨ੍ਹਾਂ ਵਿਚੋਂ ਹਰ ਮੈਚ ਵਿਚ 10 ਲੜਕੇ ਅਤੇ 10 ਲੜਕੀਆਂ ਨੂੰ ਇਸ ਆਫ਼ਰ ਲਈ ਚੁਣਿਆ ਜਾਵੇਗਾ।

ਫਿਲਹਾਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਇਹ ਵੋਟਰਾਂ ਨੂੰ ਲੁਭਾਉਣ ਦਾ ਇਕ ਵਧੀਆਂ ਉਪਰਾਲਾ ਮੰਨਿਆ ਜਾ ਰਿਹਾ ਹੈ।