PM Cares ਵਿਚ ਪੀਐਮ ਮੋਦੀ ਦੀ ਮਾਂ ਨੇ ਦਾਨ ਕੀਤੇ 25 ਹਜ਼ਾਰ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਸੰਕਟ ਨਾਲ ਨਿਪਟਣ ਲਈ ਹਰ ਕੋਈ ਪੀਐਮ ਕੇਅਰਸ ਫੰਡ ਵਿਚ ਦਾਨ ਕਰ ਰਿਹਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸੰਕਟ ਨਾਲ ਨਿਪਟਣ ਲਈ ਹਰ ਕੋਈ ਪੀਐਮ ਕੇਅਰਸ ਫੰਡ ਵਿਚ ਦਾਨ ਕਰ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਦੀ ਮਾਂ ਹੀਰਾਬੈਨ ਮੋਦੀ ਨੇ ਵੀ ਅਪਣੇ ਵੱਲੋਂ ਫੰਡ ਜਾਰੀ ਕੀਤਾ ਹੈ। ਉਹਨਾਂ ਨੇ ਅਪਣੀ ਬੱਚਤ ਵਿਚੋਂ ਕੁੱਲ 25 ਹਜ਼ਾਰ ਰੁਪਏ ਦਾਨ ਕੀਤੇ ਹਨ। ਦੱਸ ਦਈਏ ਕਿ ਪੀਐਮ ਮੋਦੀ ਦੀ ਮਾਂ ਅਪਣੀ ਉਮਰ ਦੇ 9 ਦਹਾਕੇ ਪਾਰ ਕਰ ਚੁੱਕੀ ਹੈ ਪਰ ਹਾਲੇ ਵੀ ਉਹ ਸਮਾਜ ਦੇ ਜਰੂਰੀ ਮੁੱਦਿਆਂ ਨਾਲ ਜੁੜੇ ਰਹਿੰਦੇ ਹਨ।

ਇਸ ਤੋਂ ਪਹਿਲਾਂ ਉਹਨਾਂ ਨੇ ਪੀਐਮ ਮੋਦੀ ਵੱਲੋਂ ਸੱਦੇ ਗਏ ਜਨਤਾ ਕਰਫਿਊ ਦੇ ਦਿਨ ਵੀ ਐਤਵਾਰ ਸ਼ਾਮ ਮੌਕੇ ਥਾਲੀ ਵਜਾ ਕੇ ਕੋਰੋਨਾ ਵਾਇਰਸ ਤੋਂ ਨਿਪਟਣ ਲਈ ਕੰਮ ਕਰ ਰਹੇ ਸਿਹਤ ਕਰਮਚਾਰੀਆਂ, ਡਾਕਟਰਾਂ, ਸਫਾਈ ਕਰਮਚਾਰੀਆਂ ਅਤੇ ਪੱਤਰਕਾਰਾਂ ਦਾ ਉਤਸ਼ਾਹ ਵਧਾਇਆ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 24 ਮਾਰਚ ਨੂੰ ਰਾਤ 8 ਵਜੇ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ।

ਜਿਸ ਤੋਂ ਬਾਅਦ ਉਹਨਾਂ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵ ਹੋਏ ਲੋਕਾਂ ਦੀ ਮਦਦ ਲਈ ਪੀਐਮ ਕੇਅਰ ਨਾਂਅ ਦਾ ਇਕ ਫੰਡ ਵੀ ਸ਼ੁਰੂ ਕੀਤਾ ਸੀ। ਇਸ ਵਿਚ ਦੁਨੀਆ ਭਰ ਦੇ ਮਸ਼ਹੂਰ ਲੋਕ ਵਧ-ਚੜ੍ਹ ਕੇ ਦਾਨ ਕਰ ਰਹੇ ਹਨ। ਇਸ ਪੈਸੇ ਦੀ ਵਰਤੋਂ ਗਰੀਬਾਂ ਅਤੇ ਲੋੜਵੰਦਾਂ ਲਈ ਭੋਜਨ, ਸਿਹਤ ਸੇਵਾਵਾਂ ਅਤੇ ਹੋਰ ਚੀਜ਼ਾਂ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਤੋਂ ਲੈ ਕੇ ਦਿੱਗਜ਼ ਉਦਯੋਗਪਤੀ ਵੀ ਇਸ ਫੰਡ ਲਈ ਮਦਦ ਕਰ ਰਹੇ ਹਨ।