ਮਾਸਕ ਨਾ ਪਾਉਣ ’ਤੇ ਪੁਲਸ ਨੇ ਨੌਜਵਾਨਾਂ ਨੂੰ ਸੜਕ ’ਤੇ ਬਣਾਇਆ ਮੁਰਗੇ, ਕਰਵਾਈ ਮੁਰਗਾ ਵਾੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਵਿਚ ਕੋਰੋਨਾ ਦੇ ਮਾਮਲਾ ਲਗਾਤਾਰ ਵਧ ਰਹੇ ਹਨ...

Maharastra Police

ਮਹਾਰਾਸ਼ਟਰ: ਮਹਾਰਾਸ਼ਟਰ ਵਿਚ ਕੋਰੋਨਾ ਦੇ ਮਾਮਲਾ ਲਗਾਤਾਰ ਵਧ ਰਹੇ ਹਨ। ਪੁਣੇ ਵਰਗੇ ਸ਼ਹਿਰਾਂ ਵਿਚ ਕੋਰੋਨਾਂ ਦੇ ਵਧਦੇ ਮਾਮਲਿਆਂ ਦੀ ਵਜ੍ਹ ਨਾਲ ਪਾਬੰਦੀਆਂ ਵੀ ਵਧਾ ਦਿੱਤੀਆਂ ਗਈਆਂ ਹਨ। ਇਸ ਨੂੰ ਲੈ ਕੇ ਮੁੰਬਈ ਵਿਚ ਮਾਸਕ ਨਾ ਪਹਿਲਣ ਦੀ ਵਜ੍ਹਾ ਨਾਲ ਮੁੰਬਈ ਪੁਲਿਸ ਨੇ ਲੋਕਾਂ ਨੂੰ ਸਖ਼ਤ ਸਜਾ ਦਿੱਤੀ ਹੈ। ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਟਵੀਟਰ ਯੂਜ਼ਰ ਨੇ ਇਹ ਦਾਅਵੀ ਕੀਤਾ ਹੈ ਕਿ ਮਾਸਕ ਨਾ ਪਹਿਨਣ ’ਤੇ ਨੌਜਵਾਨਾਂ ਨੂੰ ਮੁਰਗਾ ਬਣਾ ਕੇ ਚਲਾਇਆ ਗਿਆ ਹੈ।

ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ, ਕਿ ਦੱਖਣੀ ਮੁੰਬਈ ਦੇ ਮਰੀਨੇ ਡ੍ਰਾਈਵ ਸਮੁੰਦਰ ਵਿਚ ਦਖਲ ਹੋਣ ਦੀ ਕੋਸ਼ਿਸ਼ ਕਰਨ ਦੇ ਲਈ ਘੱਟ ਤੋਂ ਘੱਟ ਪੰਜ ਲੋਕਾਂ ਨੂੰ ਸਜ਼ਾ ਦਿੱਤੀ ਗਈ ਅਤੇ ਉਨ੍ਹਾਂ ਤੋਂ ਮੁਰਗਾ ਵਾੱਕ ਕਰਵਾਈ ਗਈ। ਇਕ ਅਧਿਕਾਰੀ ਨੇ ਕਿਹਾ, ਕਿ ਇਹ ਘਟਨਾ ਸਮੁੰਦਰ ਦੇ ਕਿਨਾਰੇ ਹੋਏ, ਜਿੱਥੇ ਨੌਜਵਾਨਾਂ ਦੇ ਗਰੁੱਪ ਨੇ ਪਾਣੀ ਵਿਚ ਵੜਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਦੱਸਿਆ, ਕਿ ਸਮੁੰਦਰ ਦੇ ਕਿਨਾਰੇ ਡਿਊਟੀ ’ਤੇ ਗਸ਼ਤ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਇਕ ਟੀਮ ਨੇ ਸਜ਼ਾ ਦੇ ਤੌਰ ’ਤੇ ਉਨ੍ਹਾਂ ਤੋਂ ਮੁਰਗਾ ਵਾੱਕ ਕਰਨ ਨੂੰ ਕਿਹਾ, ਸੁਰੱਖਿਆ ਦੇ ਬਾਰੇ ਵਿਚ ਚਿਤਾਵਨੀ ਤੋਂ ਬਾਅਦ ਨੌਜਵਾਨਾਂ ਨੂੰ ਜਾਣ ਦਿੱਤਾ ਗਿਆ। ਉਥੇ ਹੀ ਹੁਣ ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਕਿਹਾ ਗਿਆ ਕਿ ਨੌਜਵਾਨਾਂ ਨੂੰ ਮਾਸਕ ਨਾ ਪਹਿਨਣ ਕਰਕੇ ਮੁਰਗੇ ਬਨਣ ਦੀ ਸਜ਼ਾ ਦਿੱਤੀ ਗਈ ਹੈ।

ਟਵੀਟਰ ਉਤੇ ਇਸ ਵੀਡੀਓ ਤੇ ਜਵਾਬ ਦਿੰਦੇ ਹੋਏ, ਮੁੰਬਈ ਪੁਲਿਸ ਨੇ ਅਪਣੇ ਸਰਕਾਰੀ ਹੈਂਡਲ ਦੇ ਮਾਧੀਅਮ ਤੋਂ ਕਿਹਾ, ਕਿ ਹਰ ਉਲੰਘਣ ਉਤੇ ਕਾਰਵਾਈ ਦਾ ਕਾਨੂੰਨੀ ਹੱਲ ਹੈ ਅਤੇ ਇਹ ਇਕ ਮਾਤਰ ਸਜ਼ਾ ਹੀ ਕਾਰਵਾਈ ਹੈ।