ਕੈਰਾਨਾ 'ਚ ਮੁੜ ਵੋਟਾਂ : 61 ਫ਼ੀ ਸਦੀ ਵੋਟਰਾਂ ਨੇ ਵਰਤਿਆ ਅਧਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੀ ਕੈਰਾਨਾ ਲੋਕ ਸਭਾ ਸੀਟ ਦੇ 73 ਬੂਥਾਂ 'ਤੇ ਅੱਜ ਮੁੜ ਪਈਆਂ ਵੋਟਾਂ ਵਿਚ 61 ਫ਼ੀ ਸਦੀ ਵੋਟਰਾਂ ਨੇ ਅਪਣੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਦਫ਼ਦਰ ਦੇ ਅਧਿਕਾਰੀ ਨੇ...

People standing for Voting

ਲਖਨਊ,  ਯੂਪੀ ਦੀ ਕੈਰਾਨਾ ਲੋਕ ਸਭਾ ਸੀਟ ਦੇ 73 ਬੂਥਾਂ 'ਤੇ ਅੱਜ ਮੁੜ ਪਈਆਂ ਵੋਟਾਂ ਵਿਚ 61 ਫ਼ੀ ਸਦੀ ਵੋਟਰਾਂ ਨੇ ਅਪਣੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਦਫ਼ਦਰ ਦੇ ਅਧਿਕਾਰੀ ਨੇ ਦਸਿਆ ਕਿ ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਬੀਤੇ ਸੋਮਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ਵਿਚ ਮਤਦਾਨ ਦੌਰਾਨ ਵੀਵੀਪੈਟ ਮਸ਼ੀਨਾਂ ਵਿਚ ਗੜਬੜ ਦੀਆਂ ਸ਼ਿਕਾਇਤਾਂ ਨੂੰ ਵੇਖਦਿਆਂ ਕੈਰਾਨਾ ਲੋਕ ਸਭਾ ਸੀਟ ਦੇ 73 ਮਤਦਾਨ ਕੇਂਦਰ 'ਤੇ ਪੁਨਰ ਮਤਦਾਨ ਦਾ ਫ਼ੈਸਲਾ ਕੀਤਾ ਸੀ।

ਕੈਰਾਨਾ ਵਿਚ ਪੁਨਰਮਤਦਾਨ ਲਈ ਕਮਿਸ਼ਨ ਨੇ 500 ਵਾਧੂ ਵੀਪੀਪੈਟ ਮਸ਼ੀਨਾਂ ਉਪਲਭਧ ਕਰਾਈਆਂ ਗਈਆਂ। ਨਾਲ ਹੀ 20 ਵਾਧੂ ਇੰਜੀਨੀਅਰ ਤੈਨਾਤ ਕੀਤੇ ਗਏ ਹਨ। ਕੈਰਾਨਾ ਵਿਚ ਨਕੁੜ ਵਿਧਾਨ ਸਭਾ ਖੇਤਰ ਦੇ 23, ਗੰਗੋਹ ਵਿਧਾਨ ਸਭਾ ਦੇ 45, ਥਾਣਾਭਵਨ ਵਿਧਾਨ ਸਭਾ ਖੇਤਰ ਦੇ ਇਕ ਅਤੇ ਸ਼ਾਮਲੀ ਦੇ ਚਾਰ ਮਤਦਾਨ ਕੇਂਦਰਾਂ 'ਤੇ ਪੁਨਰਮਤਦਾਨ ਕਰਾਉਣ ਲਈ ਕਿਹਾ।                (ਏਜੰਸੀ)