ਜੰਮੂ-ਕਸ਼ਮੀਰ : ਹੰਦਵਾੜਾ 'ਚ ਫ਼ੌਜ ਦੀ ਗਸ਼ਤ ਕਰ ਰਹੇ ਫ਼ੌਜੀਆਂ 'ਤੇ ਹਮਲਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਵਿਚ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਵਿਚ ਆਤੰਕੀਆਂ ਨੇ ਦੇਰ ਰਾਤ ਫ਼ੌਜ ਦੀ ਪੈਟਰੋਲਿੰਗ ਪਾਰਟੀ ਉੱਤੇ ਹਮਲਾ ਕਰ ਦਿਤਾ ਫ਼ੌਜ ਨੇ ਜਵਾਬੀ......

attack on army

ਸ਼੍ਰੀਨਗਰ : ਕਸ਼ਮੀਰ ਵਿਚ ਕੁਪਵਾੜਾ ਜਿਲ੍ਹੇ ਦੇ ਹੰਦਵਾੜਾ ਵਿਚ ਅਤਿਵਾਦਿਆਂ ਨੇ ਦੇਰ ਰਾਤ ਫ਼ੌਜ ਦੀ ਪੈਟਰੋਲਿੰਗ ਪਾਰਟੀ ਉੱਤੇ ਹਮਲਾ ਕਰ ਦਿਤਾ| ਫ਼ੌਜ ਨੇ ਜਵਾਬੀ ਕਾਰਵਾਈ ਕੀਤੀ| ਬਾਅਦ ਵਿਚ ਸਰਚ ਆਪਰੇਸ਼ਨ ਦੇ ਦੌਰਾਨ ਦੋ ਅਤਿਵਾਦੀਆਂ  ਦੀਆਂ ਲਾਸ਼ਾਂ ਬਰਾਮਦ ਹੋਈਆਂ| ਕੁਝ ਅਤਿਵਾਦਿਆਂ ਦੇ ਭੱਜੇ ਜਾਣ ਦੀ ਖ਼ਬਰ ਹੈ| ਫ਼ਿਲਹਾਲ ਫ਼ੌਜ ਸਰਚ ਆਪਰੇਸ਼ਨ ਚਲਾ ਰਹੀ ਹੈ| ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ  ਵਿਚ ਰਮਜ਼ਾਨ ਦੇ ਦੌਰਾਨ ਸੁਰੱਖਿਆ ਬਲਾਂ ਦੇ ਸਰਚ ਆਪਰੇਸ਼ਨ ਉੱਤੇ ਰੋਕ ਲਗਾਈ ਹੈ| ਇਸਦੇ ਬਾਅਦ ਲਗਾਤਾਰ ਘੁਸਪੈਠ ਦੀ ਕੋਸ਼ਿਸ਼ ਹੋ ਰਹੀ ਹੈ|