ਮਨ ਕੀ ਬਾਤ ਰਾਹੀ ਬੋਲੇ PM ਮੋਦੀ, ਦੋ ਗਜ਼ ਦੀ ਦੂਰੀ ਹੈ ਬਹੁਤ ਜ਼ਰੂਰੀ, ਕਰੋਨਾ ਨਾਲ ਅਸੀਂ ਡਟ ਕੇ ਲੜ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਦੇਸ਼ ਨੂੰ ਇਕ ਵਾਰ ਫਿਰ ਅੱਜ ਪੀਐੱਮ ਮੋਦੀ ਵੱਲੋਂ ਮਨ ਕੀ ਬਾਤ ਰਾਹੀਂ ਸੰਬੋਧਨ ਕੀਤਾ ਜਾ ਰਹਿ ਹੈ।

Narendra Modi

ਨਵੀਂ ਦਿੱਲੀ : ਕਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਦੇਸ਼ ਨੂੰ ਇਕ ਵਾਰ ਫਿਰ ਅੱਜ ਪੀਐੱਮ ਮੋਦੀ ਵੱਲੋਂ ਮਨ ਕੀ ਬਾਤ ਰਾਹੀਂ ਸੰਬੋਧਨ ਕੀਤਾ ਜਾ ਰਹਿ ਹੈ। ਪੀਐੱਮ ਨੇ ਕਿਹਾ ਕਿ ਦੇਸ਼ ਦੋ ਮਹੀਨਿਆਂ ਦੇ ਲੌਕਡਾਊਨ ਤੋਂ ਬਾਅਦ ਇਕ ਵਾਰ ਫਿਰ ਸਭ ਕੁਝ ਖੁੱਲ੍ਹ ਰਿਹਾ ਹੈ, ਅਜਿਹੇ ਵਿਚ ਸਾਨੂੰ ਹੋਰ ਵੀ ਸਤਰਕ ਰਹਿਣ ਦੀ ਲੋੜ ਹੈ। ਪੀਐੱਮ ਮੋਦੀ ਨੇ ਕਿਹਾ ਕਿ ਸਰਕਾਰ ਡਟ ਕੇ ਕਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਾਰਿਆਂ ਦੇ ਸਹਿਯੋਗ ਨਾਲ ਕਰੋਨਾ ਖਿਲਾਫ ਇਸ ਜੰਗ ਨੂੰ ਵਧੀਆ ਤਰੀਕੇ ਨਾਲ ਲੜਿਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸਾਰਿਆਂ ਸਾਵਧਾਨੀਆਂ ਦੇ ਨਾਲ ਹਵਾਈ ਜਹਾਜ ਫਿਰ ਤੋਂ ਉਡਣ ਲੱਗੇ ਹਨ। ਇਸ ਦੇ ਨਾਲ ਹੀ ਹੋਲੀ-ਹੋਲੀ ਉਦਯੋਗ ਵੀ ਚੱਲਣੇ ਸ਼ੁਰੂ ਹੋ ਗਏ ਹਨ। ਮਤਲਬਕਿ ਅਰਥਵਿਵਸਥਾ ਦਾ ਵੱਡਾ ਹਿੱਸਾ ਹੁਣ ਚੱਲਣ ਲੱਗਾ ਹੈ। ਅਜਿਹੇ ਵਿਚ ਹੁਣ ਸਾਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਚਾਹੇ ਦੋ ਗਜ਼ ਦੀ ਦੂਰੀ ਹੋਵੇ, ਜਾਂ ਫਿਰ ਮਾਸਕ ਪਾਉਂਣ ਦੀ ਗੱਲ ਹੋਵੇ। ਇਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਮੋਦੀ ਵੱਲ਼ੋਂ ਕੁਝ ਅਜਿਹੇ ਲੋਕਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਹੜੇ ਇਸ ਸੰਕਟ ਦੇ ਸਮੇਂ ਵਿਚ ਦੂਜੇ ਲੋਕਾਂ ਦੀ ਮਦਦ ਕਰ ਰਹੇ ਹਨ।

ਇਸ ਲਈ ਉਨ੍ਹਾਂ ਕਿਹਾ ਪਠਾਨਕੋਟ, ਪੰਜਾਬ ਤੋਂ ਆਏ ਦਿਵਯਾਂਗ ਭਾਈ ਰਾਜੂ ਨੇ ਹੋਰਾਂ ਦੀ ਸਹਾਇਤਾ ਨਾਲ 3000 ਤੋਂ ਵੱਧ ਮਾਸਕ ਬਣਾਏ ਅਤੇ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਮੈਂ ਅਜਿਹੇ ਸਾਰੇ ਲੋਕਾਂ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਸੇਵਾ ਨਾਲ ਲੋਕਾਂ ਦੀ ਸਹਾਇਤਾ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਸ਼ ਵਿਚ ਮਜ਼ਦੂਰਾਂ ਦੀ ਪੀੜਾ ਨੂੰ ਇਸ ਸਮੇਂ ਪੂਰਾ ਦੇਸ਼ ਮਹਿਸੂਸ ਕਰ ਰਿਹਾ ਹੈ। ਰੇਲਵੇ ਵੀ ਉਨ੍ਹਾਂ ਦੀ ਸੇਵਾ ਵਿਚ ਲਗਾਤਾਰ ਲੱਗੀ ਹੋਈ ਹੈ। ਪੂਰਵੀ ਭਾਰਤ ਦੇ ਲੋਕ ਦੇਸ਼ ਦੀ ਅਰਥਵਿਵਸਥਾ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ।

ਹੁਣ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਨੂੰ ਦੇਖ ਉਨ੍ਹਾਂ ਦੇ ਲਈ ਹੋਰ ਕਦਮ ਚੁੱਕਣਾ ਅਹਿਮ ਹੋ ਗਿਆ ਹੈ ਇਸ ਲਈ ਅਸੀਂ ਹੁਣ ਉਸ ਦਿਸ਼ਾ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਆਤਮ-ਨਿਰਭਰ ਭਾਰਤ ਦੀ ਲੋੜ ਨੂੰ ਮਹਿਸ਼ੂਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਹੁਨਰਮੰਦ ਬਣਾਉਂਣ ਲਈ ਕਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਦਾ ਰਸਤਾ ਲੰਬਾ ਹੈ। ਕਿਉਂਕਿ ਇਹ ਇਕ ਅਜਿਹੀ ਬਿਮਾਰੀ ਹੈ ਜਿਸ ਦਾ ਹਾਲੇ ਤੱਕ ਪੂਰੀ ਦੁਨੀਆਂ ਦ ਕੋਲ ਹੱਲ ਨਹੀਂ ਹੈ। ਇਸ ਸਬੰਧੀ ਨਵੀਆਂ – ਨਵੀਆਂ ਚੁਣੋਤੀਆਂ ਅਤੇ ਪ੍ਰੇਸ਼ਾਨੀਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੀ ਸੰਕਲਪ ਸ਼ਕਤੀ ਦੇ ਨਾਲ ਇਕ ਹੋਰ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ ਉਹ ਹੈ ਸੇਵਾ ਸ਼ਕਤੀ ਨੂੰ ਵੀ ਯਾਦ ਕਰਵਾਇਆ ਹੈ।