Zomato ਦੇ Muslim delivery Boy ਹੱਥੋਂ ਖਾਣਾ ਨਾ ਲੈਣ 'ਤੇ ਹੋਇਆ ਇਹ ਸਭ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਾਜ ਵਿਚ ਦੋ ਭਾਈਚਾਰਿਆਂ ਵਿਚ ਨਫ਼ਰਤ ਇੰਨੀ ਜ਼ਿਆਦਾ ਵਧਦੀ ਜਾ ਰਹੀ ਹੈ ਕਿ ਇਸ ਦਾ ਅਸਰ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।

Zomato

ਨਵੀਂ ਦਿੱਲੀ: ਸਮਾਜ ਵਿਚ ਦੋ ਭਾਈਚਾਰਿਆਂ ਵਿਚ ਨਫ਼ਰਤ ਇੰਨੀ ਜ਼ਿਆਦਾ ਵਧਦੀ ਜਾ ਰਹੀ ਹੈ ਕਿ ਇਸ ਦਾ ਅਸਰ ਇਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ। ਆਨਲਾਈਨ ਫੂਡ ਵੈੱਬਸਾਈਟ ਜ਼ੋਮੈਟੋ ‘ਤੇ ਪੰਡਿਤ ਅਮਿਤ ਸ਼ੁਕਲਾ ਨਾਂਅ ਦੇ ਇਕ ਵਿਅਕਤੀ ਨੇ ਖਾਣਾ ਆਰਡਰ ਕੀਤਾ ਅਤੇ ਜਦੋਂ ਉਸ ਨੂੰ ਇਹ ਪਤਾ ਚੱਲਿਆ ਕਿ ਇਕ ਮੁਸਲਿਮ ਡਿਲਵਰੀ ਬੁਆਏ ਉਹਨਾਂ ਦਾ ਖਾਣਾ ਲੈ ਕੇ ਆ ਰਿਹਾ ਹੈ ਤਾਂ ਉਹਨਾਂ ਨੇ ਸਾਵਣ ਹੋਣ ਦਾ ਹਵਾਲਾ ਦਿੰਦੇ ਹੋਏ ਜ਼ੋਮੈਟੋ ਨੂੰ ਡਿਲੀਵਰੀ ਬੁਆਏ ਬਦਲਣ ਲਈ ਕਿਹਾ।

ਜ਼ੋਮੈਟੋ ਨੇ ਇਸ ਤੋਂ ਇਨਕਾਰ ਕਰ ਦਿੱਤਾ, ਇਸ ਤੋਂ ਬਾਅਦ ਅਮਿਤ ਸ਼ੁਕਲਾ ਨੇ ਆਰਡਰ ਕੈਂਸਲ ਕਰ ਦਿੱਤਾ ਅਤੇ ਜ਼ੋਮੈਟੋ ਨੂੰ ਰਿਫੰਡ ਦੇਣ ਦੀ ਮੰਗ ਕੀਤੀ। ਜ਼ੋਮੈਟੋ ਕੰਪਨੀ ਨੇ ਰਿਫੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਅਮਿਤ ਸ਼ੁਕਲਾ ਨੂੰ ਕਰਾਰਾ ਜਵਾਬ ਵੀ ਦਿੱਤਾ। ਲੋਕਾਂ ਨੇ ਵੀ ਅਮਿਤ ਸ਼ੁਕਲਾ ਦੀ ਇਸ ਹਰਕਤ ਲਈ ਸੋਸ਼ਲ ਮੀਡੀਆ ‘ਤੇ ਕਾਫ਼ੀ ਨਿਖੇਧੀ ਕੀਤੀ।

ਅਮਿਤ ਸ਼ੁਕਲਾ ਦੀ ਇਸ ਹਰਕਤ ‘ਤੇ ਜ਼ੋਮੈਟੋ ਨੇ ਉਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਸੋਸ਼ਲ ਮੀਡੀਆ ਟਵਿਟਰ ‘ਤੇ ਲਿਖਿਆ ਹੈ ਕਿ ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਹ ਇਕ ਧਰਮ ਹੈ। ਅਮਿਤ ਸ਼ੁਕਲਾ ਨੂੰ ਅਪਣੇ ਇਸ ਫੈਸਲੇ ਲਈ ਸੋਸ਼ਲ ਮੀਡੀਆ ‘ਤੇ ਕਾਫ਼ੀ ਅਲੋਚਨਾ ਸਹਿਣੀ ਪੈ ਰਹੀ ਹੈ। ਇਸ ਦੇ ਨਾਲ ਹੀ ਲੋਕ ਜ਼ੋਮੈਟੋ ਦੇ ਫੈਸਲੇ ਦਾ ਸਵਾਗਤ ਕਰ ਰਹੇ ਹਨ।

 

ਅਮਿਤ ਸ਼ੁਕਲਾ ਨੇ ਇਸ ਘਟਨਾ ਨੂੰ ਟਵਿਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਹਨਾਂ ਨੇ ਤੁਰੰਤ ਅਪਣਾ ਜ਼ੋਮੈਟੋ ਆਰਡਰ ਕੈਂਸਲ ਕਰ ਦਿੱਤਾ ਕਿਉਂਕਿ ਉਹ ਇਕ ਗੈਰ ਹਿੰਦੂ ਨੂੰ ਉਹਨਾਂ ਦਾ ਖਾਣਾ ਲੈ ਕੇ ਭੇਜ ਰਹੇ ਸਨ ਅਤੇ ਉਹਨਾਂ ਨੇ ਡਿਲੀਵਰੀ ਬੁਆਏ ਨੂੰ ਵੀ ਬਦਲਣ ਤੋਂ ਇਨਕਾਰ ਕਰ ਦਿੱਤਾ। ਅਮਿਤ ਸ਼ੁਕਲਾ ਨੇ ਇਕ ਵਟਸਐਪ ਚੈਟ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ, ਜਿਸ ਵਿਚ ਦਿਖ ਰਿਹਾ ਹੈ ਕਿ ਅਮਿਤ ਕੰਪਨੀ ਨੂੰ ਕਹਿ ਰਹੇ ਹਨ ਕਿ ਉਹਨਾਂ ਲਈ ਸਾਵਣ ਚੱਲ ਰਿਹਾ ਹੈ।

 

ਇਸ ਲਈ ਉਹਨਾਂ ਨੂੰ ਕਿਸੇ ਮੁਸਲਿਮ ਵਿਅਕਤੀ ਤੋਂ ਡਿਲੀਵਰੀ ਦੀ ਲੋੜ ਨਹੀਂ ਹੈ। ਇਸ ਤੋਂ ਬਾਅਦ ਆਰਡਰ ਕੈਂਸਲ ਕਰਨ ‘ਤੇ ਕੰਪਨੀ ਨੇ ਉਹਨਾਂ ਕੋਲੋਂ ਕੈਂਸਲੇਸ਼ਨ ਚਾਰਜ ਦੀ ਮੰਗ ਕੀਤੀ । ਇਸ ਤੋਂ ਬਾਅਦ ਕੰਪਨੀ ਨੇ ਅਮਿਤ ਸ਼ੁਕਲਾ ਦਾ ਅਕਾਊਂਟ ਡਿਲੀਟ ਕਰ ਦਿੱਤਾ। ਇਸ ਮਾਮਲੇ ਵਿਚ ਅਮਿਤ ਨੇ ਕਿਹਾ ਕਿ ਉਹ ਇਸ ਸਬੰਧੀ ਜ਼ੋਮੈਟੋ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਇਸ ਮਾਮਲੇ ਨੂੰ ਲੈ ਕੇ ਲੋਕ ਕੰਪਨੀ ਦੇ ਫੈਸਲੇ ਦਾ ਸਾਥ ਦੇ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।