ਨਦੀਆਂ ਨੂੰ ਜੋੜਨ ਵਾਲਾ ਪ੍ਰਾਜੈਕਟ ਤਬਾਹੀ ਲਿਆਏਗਾ : ਜੈਰਾਮ ਰਮੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਜੈਰਾਮ ਰਮੇਸ਼ ਨੇ ਨਦੀਆਂ ਨੂੰ ਆਪਸ ਵਿਚ ਜੋੜਨ ਦੇ ਪ੍ਰਾਜੈਕਟ ਨਾਲ ਬਹੁਪੱਖੀ ਨੁਕਸਾਨ ਹੋਣ ਦਾ ਦਾਅਵਾ ਕਰਦਿਆਂ ਸਰਕਾਰ ਨੂੰ ਇਸ ਪ੍ਰਾਜੈਕਟ ਨੂੰ ਰੋਕਣ ਦੀ ਬੇਨਤੀ ਕੀਤੀ ਹੈ।

Jairam Ramesh

ਨਵੀਂ ਦਿੱਲੀ : ਰਾਜ ਸਭਾ ਵਿਚ ਕਾਂਗਰਸ ਮੈਂਬਰ ਜੈਰਾਮ ਰਮੇਸ਼ ਨੇ ਨਦੀਆਂ ਨੂੰ ਆਪਸ ਵਿਚ ਜੋੜਨ ਦੇ ਪ੍ਰਾਜੈਕਟ ਨਾਲ ਬਹੁਪੱਖੀ ਨੁਕਸਾਨ ਹੋਣ ਦਾ ਦਾਅਵਾ ਕਰਦਿਆਂ ਸਰਕਾਰ ਨੂੰ ਇਸ ਪ੍ਰਾਜੈਕਟ ਨੂੰ ਰੋਕਣ ਦੀ ਬੇਨਤੀ ਕੀਤੀ ਹੈ। ਰਮੇਸ਼ ਨੇ ਸਿਫ਼ਰ ਕਾਲ ਵਿਚ ਇਹ ਮਾਮਲਾ ਚੁਕਦਿਆਂ ਨਦੀਆਂ ਨੂੰ ਆਪਸ ਵਿਚ ਜੋੜਨ ਦੇ ਪ੍ਰਾਜੈਕਟ ਨੂੰ ਅੱਗੇ ਵਧਾਉਣ ਦੇ ਜੋਖਮ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਦੀ ਵਿਸ਼ੇਸ਼ ਭੂਗੋਲਿਕ ਹਾਲਤ ਨੂੰ ਵੇਖਦਿਆਂ ਇਸ ਪ੍ਰਾਜੈਕਟ ਨਾਲ ਦੇਸ਼ ਵਿਚ ਮਾਨਸੂਨ ਢਾਂਚਾ ਪ੍ਰਭਾਵਤ ਹੋਣ ਦਾ ਖ਼ਦਸ਼ਾ ਹੈ। 

ਰਮੇਸ਼ ਨੇ ਜਲ ਪ੍ਰਬੰਧ ਦੇ ਖੇਤਰ ਵਿਚ ਕੰਮ ਕਰਦੇ ਮਾਹਰਾਂ ਦੁਆਰਾ ਇਸ ਬਾਰੇ ਪ੍ਰਗਟਾਈ ਗਈ ਚਿੰਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਸਮੁੰਦਰ ਵਿਚ ਨਦੀਆਂ ਦੇ ਸਾਫ਼ ਪਾਣੀ ਦਾ ਪ੍ਰਵਾਹ ਘੱਟ ਹੋ ਜਾਵੇਗਾ। ਨਾਲ ਹੀ ਵਿਆਪਕ ਪੱਧਰ 'ਤੇ ਧਰਤੀ ਜਲ-ਥਲ ਹੋ ਜਾਵੇਗੀ ਅਤੇ ਕਰੋੜਾਂ ਲੋਕਾਂ ਦਾ ਉਜਾੜਾ ਹੋਣਾ ਤੈਅ ਹੈ। ਇਸ ਦੇ ਨਤੀਜੇ ਵਜੋਂ ਪ੍ਰਾਜੈਕਟ ਨਾਲ ਵੱਡੇ ਪੈਮਾਨੇ 'ਤੇ ਆਜੀਵਕਾ ਵੀ ਪ੍ਰਭਾਵਤ ਹੋਵੇਗੀ। ਰਮੇਸ਼ ਨੇ ਸੁਝਾਅ ਦਿਤਾ ਕਿ ਜਲਸ਼ਕਤੀ ਮੰਤਰਾਲੇ ਨੂੰ ਦੇਸ਼ ਦੇ ਜਲ ਸੰਕਟ ਦੇ ਹੱਲ ਦੇ ਰੂਪ ਵਿਚ ਅੱਗੇ ਵਧਾਏ ਜਾ ਰਹੇ ਇਸ ਪ੍ਰਾਜੈਕਟ ਨੂੰ ਰੋਕ ਦੇਣਾ ਚਾਹੀਦਾ ਹੈ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।