ਮਨੀਪੁਰ ਮੁੱਦੇ 'ਤੇ ਚਾਰ ਵਾਰ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਬੈਠਕ ਦਿਨ ਭਰ ਲਈ ਕੀਤੀ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਗਦੀਪ ਧਨਖੜ ਨੇ ਅੜਚਨ ਨੂੰ ਸੁਲਝਾਉਣ ਲਈ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ 'ਚ ਕੁਝ ਮੰਤਰੀਆਂ ਨਾਲ ਕੀਤੀ ਗੱਲ

photo

 

 ਨਵੀਂ ਦਿੱਲੀ : ਸੋਮਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦਾ 8ਵਾਂ ਦਿਨ ਸੀ। ਮਨੀਪੁਰ ਮੁੱਦੇ 'ਤੇ ਦੋਵਾਂ ਸਦਨਾਂ 'ਚ ਹੰਗਾਮਾ ਹੋਇਆ। ਰਾਜ ਸਭਾ 'ਚ ਚੇਅਰਮੈਨ ਜਗਦੀਪ ਧਨਖੜ ਨੇ ਇਸ ਮੁੱਦੇ 'ਤੇ ਥੋੜੀ ਦੇਰ ਤੱਕ ਬਹਿਸ ਹੋਣ ਦਿਤੀ ਪਰ ਸਦਨ 'ਚ ਹੰਗਾਮਾ ਜਾਰੀ ਰਿਹਾ। ਧਨਖੜ ਨੇ ਸਦਨ 'ਚ ਅੜਚਨ ਨੂੰ ਸੁਲਝਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ 'ਚ ਕੁਝ ਮੰਤਰੀਆਂ ਨਾਲ ਵੀ ਗੱਲ ਕੀਤੀ।

ਇਹ ਵੀ ਪੜ੍ਹੋ: ਰਾਜਸਥਾਨ: ਪ੍ਰੈਸ਼ਰ ਕੁੱਕਰ ਵਿਚ ਧਮਾਕਾ ਹੋਣ ਕਾਰਨ ਔਰਤ ਦੀ ਹੋਈ ਮੌਤ

ਜਦੋਂ ਸਵੇਰੇ ਰਾਜ ਸਭਾ 'ਚ ਮਨੀਪੁਰ ਮੁੱਦਾ ਉਠਿਆ ਤਾਂ ਸਰਕਾਰ ਨੇ ਕਿਹਾ ਕਿ ਅਸੀਂ ਅੱਜ ਹੀ ਇਸ 'ਤੇ ਚਰਚਾ ਕਰਨ ਲਈ ਤਿਆਰ ਹਾਂ। ਦੁਪਹਿਰ 2 ਵਜੇ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ। ਰਾਜ ਸਭਾ ਮੈਂਬਰ ਪੀਯੂਸ਼ ਗੋਇਲ ਨੇ ਕਿਹਾ- ਵਿਰੋਧੀ ਧਿਰ ਚਰਚਾ ਤੋਂ ਭੱਜ ਰਹੀ ਹੈ, ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਹੈ। ਵਿਰੋਧੀ ਧਿਰ ਦੇ ਸੰਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ 'ਤੇ ਅੜੇ ਰਹੇ।

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦੇ ਮਾਮਲੇ 'ਚ DSGMC ਨੇ ਲਿਆ ਨੋਟਿਸ

ਜਦੋਂ 2 ਵਜੇ ਸਦਨ ਮੁੜ ਸ਼ੁਰੂ ਹੋਇਆ ਤਾਂ ਚੇਅਰਮੈਨ ਨੇ ਮਨੀਪੁਰ 'ਤੇ ਥੋੜ੍ਹੀ ਜਿਹੀ ਚਰਚਾ ਦੀ ਇਜਾਜ਼ਤ ਦਿਤੀ ਪਰ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 2.30 ਵਜੇ ਤੱਕ ਅਤੇ ਫਿਰ 3.30 ਵਜੇ ਤੱਕ ਲਈ ਮੁਲਤਵੀ ਕਰ ਦਿਤੀ ਗਈ। 3.30 ਤੋਂ ਬਾਅਦ ਜਦੋਂ ਰਾਜ ਸਭਾ ਸ਼ੁਰੂ ਹੋਈ ਤਾਂ ਵੀ ਹੰਗਾਮਾ ਜਾਰੀ ਰਿਹਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਅਗਲੇ ਦਿਨ (1 ਅਗਸਤ) ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿਤੀ ਗਈ।

ਹੰਗਾਮੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਮਨੀਪੁਰ ਮੁੱਦਾ ਗੰਭੀਰ ਮੁੱਦਾ ਹੈ ਜਿਸ 'ਤੇ ਤੁਰੰਤ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੀ ਚਰਚਾ ਲਈ ਤਿਆਰ ਹੈ ਤਾਂ ਤੁਰੰਤ ਚਰਚਾ ਸ਼ੁਰੂ ਕੀਤੀ ਜਾਵੇ, ਇਸ 'ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ।