ਦੇਸ਼ ਦੇ ਕਾਲਜਾਂ 'ਚ 80 ਹਜ਼ਾਰ ਅਧਿਆਪਕ ਫ਼ਰਜ਼ੀ, ਸਾਰਿਆਂ ਨੂੰ ਕੱਢਣ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕਾਲਜਾਂ ਦੇ ਮਾਪਦੰਡ ਤੈਅ ਕਰਨ ਵਾਲੀ ਸਰਵਉਚ ਸੰਸਥਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਪਾਇਆ ਹੈ ਕਿ ਰਾਜ ਪੱਧਰੀ ਅਤੇ ਨਿੱਜੀ ਯੂਨੀਵਰਸਿਟੀਆਂ ਵਿਚ 80 ...

80 Thousand Teachers Fake in Colleges India

ਨਵੀਂ ਦਿੱਲੀ : ਦੇਸ਼ ਦੇ ਕਾਲਜਾਂ ਦੇ ਮਾਪਦੰਡ ਤੈਅ ਕਰਨ ਵਾਲੀ ਸਰਵਉਚ ਸੰਸਥਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਪਾਇਆ ਹੈ ਕਿ ਰਾਜ ਪੱਧਰੀ ਅਤੇ ਨਿੱਜੀ ਯੂਨੀਵਰਸਿਟੀਆਂ ਵਿਚ 80 ਹਜ਼ਾਰ ਅਧਿਆਪਕ ਸਿਰਫ਼ ਕਾਗਜ਼ਾਂ 'ਤੇ ਕੰਮ ਕਰ ਰਹੇ ਹਨ। ਇਹ ਫ਼ਰਜ਼ੀ ਅਧਿਆਪਕ ਬਣਾਉਟੀ ਆਧਾਰ 'ਤੇ ਪੂਰਨਕਾਲਿਕ ਅਧਿਆਪਕਾਂ ਦੇ ਤੌਰ 'ਤੇ ਕੰਮ ਕਰ ਰਹੇ ਹਨ। ਖ਼ਬਰ ਏਜੰਸੀ ਮੁਤਾਬਕ ਸਾਲ 2016-17 ਦੇ ਸਰਵੇ ਤੋਂ ਸਾਹਮਣੇ ਆਏ ਅੰਕੜਿਆਂ ਦੇ ਆਧਾਰ 'ਤੇ ਰਾਜ ਅਤੇ ਨਿੱਜੀ ਯੂਨੀਵਰਸਿਟੀਆਂ ਦੇ ਕਾਲਜਾਂ ਵਿਚ ਪਾਏ ਇਨ੍ਹਾਂ ਪ੍ਰਤੀਨਿਧੀ ਅਧਿਆਪਕਾਂ ਨੂੰ ਬਾਹਰ ਕਰਨ ਲਈ ਰਾਜਾਂ ਨੂੰ ਸਪੱਸ਼ਟ ਨਿਰਦੇਸ਼ ਦੇ ਦਿਤੇ ਗਏ ਹਨ। ਇਹ ਜਾਣਕਾਰੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਪ੍ਰੋ: ਧੀਰੇਂਦਰਪਾਲ ਸਿੰਘ ਵਲੋਂ ਦਿਤੀ ਗਈ।

ਉਹ ਪੰਡਤ ਦੀਨ ਦਿਆਲ ਉਪਾਧਿਆਏ ਪਸ਼ੂ ਮੈਡੀਕਲ ਵਿਗਿਆਨ ਯੂਨੀਵਰਸਿਟੀ ਅਤੇ ਗਊ ਸੰਭਾਲ ਸੰਸਥਾ ਦੇ ਅੱਠਵੇਂ ਸਾਲਾਨਾ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਸਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਇਹ ਸਹੀ ਹੈ ਕਿ ਜਿਸ ਤਰ੍ਹਾਂ ਹੁਣ ਤਕ ਮੁਢਲੇ ਅਤੇ ਮਾਧਮਿਕ ਸਿੱਖਿਆ ਸੰਸਥਾਵਾਂ ਵਿਚ ਫ਼ਰਜ਼ੀ ਅਧਿਆਪਕਾਂ ਦੀ ਭਰਤੀ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ, ਉਸੇ ਤਰ੍ਹਾਂ ਉਚ ਸਿੱਖਿਆ ਵਿਚ ਵੀ ਅਖਿਲ ਭਾਰਤੀ ਉਚ ਪੱਧਰੀ ਸਰਵੇਖਣ 20161-17 ਵਿਚ 80 ਹਜ਼ਾਰ ਤੋਂ ਜ਼ਿਆਦਾ ਪ੍ਰਾਕਸੀ ਅਧਿਆਪਕ ਦੀ ਜਾਣਕਾਰੀ ਸਾਹਮਣੇ ਆਈ ਹੈ। 

ਉਨ੍ਹਾਂ ਦਸਿਆ ਕਿ ਇਨ੍ਹਾਂ ਤੋਂ ਮੁਕਤੀ ਲਈ ਰਾਜਾਂ ਨੂੰ ਇਕ ਵਿਸ਼ੇਸ਼ ਨਿਰਦੇਸ਼ ਜਾਰੀ ਕਰਕੇ ਉਨ੍ਹਾਂ ਦੇ ਆਧਾਰ ਕਾਰਡ ਆਦਿ ਠੋਸ ਪਛਾਣ ਪੱਤਰਾਂ ਦੇ ਆਧਾਰ 'ਤੇ ਉਨ੍ਹਾਂ ਦੀ ਪਛਾਣ ਕਰਕੇ ਸਿਸਟਮ ਤੋਂ ਬਾਹਰ ਕੱਢਣ ਲਈ ਕਿਹਾ ਗਿਆ ਹੈ। ਉਨ੍ਹਾਂ ਦੇ ਇਸ ਜਵਾਬ ਦੀ ਪੁਸ਼ਟੀ ਰਾਜਪਾਲ ਰਾਮ ਨਾਈਕ ਨੇ ਵੀ ਮੀਡੀਆ ਨਾਲ ਗੱਲਬਾਤ ਵਿਚ ਕੀਤੀ ਹੈ। ਉਨ੍ਹਾਂ ਮੰਨਿਆ ਕਿ ਅਜਿਹਾ ਪਾਇਆ ਗਿਆ ਹੈ ਕਿ ਹੇਠਲੀਆਂ ਕਲਾਸਾਂ ਦੇ ਬਰਾਬਰ ਹੀ ਹੁਣ ਉਚ ਸਿੱÎਖਿਆ ਸੰਸਥਾਵਾਂ ਵਿਚ ਵੀ ਵੱਡੀ ਗਿਣਤੀ ਵਿਚ ਅਧਿਆਪਕ ਗ਼ਲਤ ਤਰੀਕੇ ਅਪਣਾ ਕੇ ਜਗ੍ਹਾ ਪਾ ਗÂੈ ਹਨ ਪਰ ਹੁਣ ਸਰਕਾਰ ਉਨ੍ਹਾਂ ਸਾਰਿਆਂ ਦੇ ਵਿਰੁਧ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। 

ਪ੍ਰੋ: ਸਿੰਘ ਨੇ ਉਚ ਸਿੱਖਿਆ ਦਾ ਪੱਧਰ ਅਤੇ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਕਮਿਸ਼ਨ ਵਲੋਂ ਕੀਤੀਆਂ ਗਈਆਂ ਹੋਰ ਪਹਿਲਕਦਮੀਆਂ ਦੇ ਬਾਰੇ ਵਿਚ ਵੀ ਦਸਿਆ। ਉਨ੍ਹਾਂ ਦਸਿਆ ਕਿ ਹੁਣ ਭਰਤੀ ਪ੍ਰਕਿਰਿਆ ਪੂਰੀ ਕਰਕੇ ਨਵੇਂ ਸਿੱÎਖਿਆ ਸੰਸਥਾਵਾਂ ਵਿਚ ਅਧਿਆਪਕ ਬਣਨ ਵਾਲੇ ਉਮੀਦਵਾਰਾਂ ਨੂੰ ਵੀ ਪਹਿਲਾਂ ਇਕ ਮਹੀਨਾ ਖ਼ੁਦ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਕਰਨੀ ਜ਼ਰੂਰੀ ਹੋਵੇਗੀ। ਜਿਸ ਨਾਲ ਉਹ ਖ਼ੁਦ ਵੀ ਖੇਤਰ ਅਤੇ ਵਿਸ਼ਾ-ਵਿਸ਼ੇਸ਼ ਦੇ ਬਾਰੇ ਵਿਚ ਪੜ੍ਹਨ ਵਿਚ ਸਮਰੱਥ ਹੋ ਜਾਣ। ਅਪਡੇਟ ਹੋ ਜਾਣ।

ਕਮਿਸ਼ਨ ਦੇ ਪ੍ਰਧਾਨ ਨੇ ਦਸਿਆ ਕਿ ਜੋ ਯੂਨੀਵਰਸਿਟੀ ਪਿਛਲੇ ਕਈ ਸਾਲਾਂ ਵਿਚ ਗੁਣਵੱਤਾ ਦੇ ਮਾਮਲੇ ਵਿਚ ਅੱਵਲ ਪਾਏ ਗਏ ਹਨ, ਉਨ੍ਹਾਂ ਦਾ ਅਪਗ੍ਰੇਡੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਖ਼ੁਦਮੁਖਤਿਆਰੀ ਦੇਣ ਵਿਚ ਪਹਿਲ ਕੀਤੀ ਜਾਵੇਗੀ। ਪ੍ਰੋ: ਸਿੰਘ ਨੇ ਦਸਿਆ ਕਿ ਉਚ ਸਿੱਖਿਆ ਵਿਚ ਇਕ ਵੱਡਾ ਪਰਿਵਰਤਨ ਇਹ ਕੀਤਾ ਗਿਆ ਹੈ ਕਿ ਹੁਣ ਪੀਐਚਡੀ ਦੀ ਡਿਗਰੀ ਲਈ ਵਿਸ਼ੇ ਦੀ ਚੋਣ ਕਰਦੇ ਸਮੇਂ ਉਕਤ ਖੇਤਰ ਵਿਸ਼ੇਸ਼ ਨਾਲ ਜੁੜੇ ਵਿਸ਼ਿਆਂ ਨੂੰ ਪਹਿਲ ਦਿਤੀ ਜਾਵੇਗੀ।