ਇਰਮ ਹਬੀਬ ਬਣੀ ਕਸ਼ਮੀਰ ਦੀ ਪਹਿਲੀ ਮੁਸਲਿਮ ਔਰਤ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਘਾਟੀ ਦੀ ਰਹਿਣ ਵਾਲੀ 30 ਸਾਲਾਂ ਦੀ ਇਰਮ ਹਬੀਬ ਨੂੰ ਸੂਬੇ ਦੀ ਪਹਿਲੀ ਮੁਸਲਿਮ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ ਹੈ। ਹਬੀਬ ਨੂੰ ਦੇਸ਼ ਦੀਆਂ ਦੋ...

Irm Habeeb

ਕਸ਼ਮੀਰ : ਕਸ਼ਮੀਰ ਘਾਟੀ ਦੀ ਰਹਿਣ ਵਾਲੀ 30 ਸਾਲਾਂ ਦੀ ਇਰਮ ਹਬੀਬ ਨੂੰ ਸੂਬੇ ਦੀ ਪਹਿਲੀ ਮੁਸਲਿਮ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ ਹੈ। ਹਬੀਬ ਨੂੰ ਦੇਸ਼ ਦੀਆਂ ਦੋ ਏਅਰਲਾਈਨਜ਼ ਇੰਡੀਗੋ ਅਤੇ ਗੋਏਅਰ ਵਲੋਂ ਨੌਕਰੀ ਦੇ ਪ੍ਰਸਤਾਵ ਵੀ ਮਿਲ ਗਏ ਹਨ। ਇਰਮ ਇਸ ਸਮੇਂ ਵਪਾਰਕ ਪਾਇਲਟ ਦਾ ਲਾਇਸੈਂਸ ਹਾਸਲ ਕਰਨ ਲਈ ਦਿੱਲੀ ਵਿਚ ਕੋਚਿੰਗ ਲੈ ਰਹੀ ਹੈ।

ਇਰਮ ਤੋਂ ਪਹਿਲਾਂ ਤਨਵੀ ਰੈਨਾ ਜੋ ਕਿ ਇਕ ਕਸ਼ਮੀਰੀ ਪੰਡਿਤ ਹੈ, ਉਹ ਏਅਰ ਇੰਡੀਆ ਵਿਚ ਕੰਮ ਕਰ ਚੁੱਕੀ ਹੈ। 2016 ਵਿਚ ਪਾਇਲਟ ਬਣੀ ਤਨਵੀ ਕਸ਼ਮੀਰ ਦੀ ਪਹਿਲੀ ਮਹਿਲਾ ਪਾਇਲਟ ਹੈ। ਪਿਛਲੇ ਸਾਲ ਅਪ੍ਰੈਲ ਵਿਚ ਕਸ਼ਮੀਰ ਦੀ ਹੀ 21 ਸਾਲਾਂ ਦੀ ਆਇਸ਼ਾ ਅਜੀਜ਼ ਦੇਸ਼ ਦੀ ਸਭ ਤੋਂ ਨੌਜਵਾਨ ਪਾਇਲਟ ਬਣੀ ਸੀ।ਇਰਮ ਦਾ ਪਾਇਲਟ ਬਣਨ ਤਕ ਦਾ ਸਫ਼ਰ ਆਸਾਨ ਨਹੀਂ ਰਿਹਾ ਸੀ, ਕਿਉਂਕਿ ਉਹ ਸੰਖੇਪ ਸੋਚ ਵਾਲੀ ਕਸ਼ਮੀਰੀ ਮੁਸਲਿਮ ਉਪ ਵਿਭਾਗ ਨਾਲ ਸਬੰਧ ਰੱਖਦੀ ਹੈ। ਇਰਮ ਦੇ ਪਿਤਾ ਸਰਕਾਰੀ ਹਸਪਤਾਲਾਂ ਵਿਚ ਸਰਜ਼ੀਕਲ ਔਜ਼ਾਰਾਂ ਦੇ ਸਪਲਾਇਰ ਹਨ।

ਇਥੇ ਹੀ ਨਹੀਂ ਬਲਕਿ ਆਪਣੇ ਪਾਇਲਟ ਬਣਨ ਦਾ ਬਚਪਨ ਦਾ ਸੁਪਨਾ ਪੂਰਾ ਕਰਨ ਲਈ ਇਰਮ ਨੇ ਪੀਐੱਚਡੀ ਦੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿਤੀ ਸੀ।
ਇਰਮ ਨੇ 2016 ਵਿਚ ਅਮਰੀਕਾ ਦੇ ਮਿਆਮੀ ਤੋਂ ਅਪਣੀ ਟ੍ਰੇਨਿੰਗ ਪੂਰੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਮੈਂ ਕਸ਼ਮੀਰੀ ਮੁਸਲਿਮ ਹਾਂ ਅਤੇ ਪਾਇਲਟ ਦੀ ਪੜ੍ਹਾਈ ਕਰ ਰਹੀ ਹਾਂ ਪਰ ਅਪਣੇ ਟੀਚੇ ਨੂੰ ਹਾਸਲ ਕਰਨ ਲਈ ਮੈਂ ਇਨ੍ਹਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੀ। 

 

ਇਹ ਵੀ ਪੜ੍ਹੋ : ਕਸ਼ਮੀਰ ਕੋਈ ਮੁੱਦਾ ਨਹੀਂ, ਅਤਿਵਾਦ ਅਤੇ ਹਿੰਸਾ ਬਾਰੇ ਹੋਵੇ ਗੱਲਬਾਤ : ਭਾਰਤ
ਸੰਯੁਕਤ ਰਾਸ਼ਟਰ :  ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਕਸ਼ਮੀਰ ਕੋਈ ਮੁੱਦਾ ਨਹੀਂ ਹੈ, ਇਸ ਲਈ ਅਤਿਵਾਦ ਅਤੇ ਹਿੰਸਾ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ। ਪਾਕਿਸਤਾਨ ਦੁਆਰਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕਸ਼ਮੀਰ ਦਾ ਮੁੱਦਾ ਚੁੱਕੇ ਜਾਣ ਮਗਰੋਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ 'ਵਿਵਾਦ' ਵਿਚ ਲਿਪਟੇ ਜਾਣ ਦੀ ਥਾਂ ਦਖਣੀ ਏਸ਼ੀਆ ਨੂੰ ਅਤਿਵਾਦ ਅਤੇ ਹਿੰਸਾ ਤੋਂ ਮੁਕਤ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ।

ਭਾਰਤ ਨੇ ਕਸ਼ਮੀਰ ਦਾ ਰਾਗ ਅਲਾਪਣ ਵਾਲੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਵਿਚ ਖਰੀਆਂ-ਖਰੀਆਂ ਸੁਣਾਈਆਂ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪੱਕੇ ਪ੍ਰਤਿਨਿਧ ਸਈਅਦ ਅਕਬਰੂਦੀਨ ਨੇ ਕਿਹਾ, 'ਮੈਂ ਪਾਕਿਸਤਾਨ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮਸਲੇ ਦੇ ਪੱਕੇ ਹੱਲ ਲਈ ਸੋਚ ਵਿਚ ਸ਼ਾਂਤੀਪੂਰਨ ਇਰਾਦਾ ਅਤੇ ਕਾਰਵਾਈ ਵਿਚ ਸ਼ਾਂਤੀਪੂਰਨ ਸਮੱਗਰੀ ਹੋਣੀ ਜ਼ਰੂਰੀ ਹੈ।'

ਪਾਕਿਸਤਾਨ ਵਿਚ ਬਣੀ ਨਵੀਂ ਸਰਕਾਰ ਦੇ ਸੰਦਰਭ ਵਿਚ ਭਾਰਤ ਦਾ ਇਹ ਬਿਆਨ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕਸ਼ਮੀਰ ਦਾ ਨਾਮ ਲਏ ਬਿਨਾਂ ਅਕਬਰੂਦੀਨ ਨੇ ਕਿਹਾ ਕਿ ਅਸਫ਼ਲ ਪਹੁੰਚ ਨੂੰ ਵਾਰ-ਵਾਰ ਅਪਣਾਉਣਾ (ਜੋ ਕਾਫ਼ੀ ਸਮਾਂ ਪਹਿਲਾਂ ਹੀ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਰੱਦ ਕੀਤੀ ਗਈ ਹੋਵੇ) ਸ਼ਾਂਤੀਪੂਰਨ ਇਰਾਦੇ ਨੂੰ ਪ੍ਰਗਟ ਨਹੀਂ ਕਰਦਾ।