ਗਰਭਵਤੀ ਪਤਨੀ ਦੀ ਜਾਨ ਬਚਾਉਣ ਲਈ ਮਾਸੂਮ ਬੇਟੇ ਦਾ ਕਰ ਦਿੱਤਾ ਸੌਦਾ
ਆਪਣਿਆਂ ਦੀ ਜਾਨ ਬਚਾਉਣ ਲਈ ਤੁਸੀ ਮਕਾਨ ਅਤੇ ਜ਼ਮੀਨ ਵੇਚ ਦੇ ਤਾਂ ਸੁਣਿਆ ਹੋਵੇਗਾ
ਨਵੀਂ ਦਿੱਲੀ : ਆਪਣਿਆਂ ਦੀ ਜਾਨ ਬਚਾਉਣ ਲਈ ਤੁਸੀ ਮਕਾਨ ਅਤੇ ਜ਼ਮੀਨ ਵੇਚ ਦੇ ਤਾਂ ਸੁਣਿਆ ਹੋਵੇਗਾ , ਪਰ ਆਪਣੇ ਹੀ ਪੁੱਤਰ ਨੂੰ ਵੇਚ ਦੇ ਹੋਏ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ। ਗਰੀਬੀ ਅਤੇ ਲਚਾਰੀ ਵਿਚ ਇਕ ਜਵਾਨ ਨੇ ਅਜਿਹਾ ਹੀ ਕਦਮ ਉਠਾ ਲਿਆ। ਬੱਚੇ ਦੇ ਜਨਮ ਦੀ ਪੀਡ਼ਾ ਨਾਲ ਲੜ ਰਹੀ ਪਤਨੀ ਦੇ ਇਲਾਜ਼ ਲਈ ਜਦੋਂ ਪੈਸੇ ਘਟ ਗਏ, ਤਾਂ ਉਸ ਨੇ ਪਤਨੀ ਅਤੇ ਢਿੱਡ ਵਿਚ ਪਲ ਰਹੇ ਬੱਚੇ ਦੀ ਜਾਨ ਬਚਾਉਣ ਲਈ ਆਪਣੇ ਇੱਕ ਪੁੱਤ ਦਾ ਸੌਦਾ ਕਰ ਦਿੱਤਾ। ਤੁਹਾਨੂੰ ਦਸ ਦਈਏ ਕਿ ਮਾਮਲਾ ਪਿੰਡ ਬਰੇਠੀ ਦਾਰਾਪੁਰ ਦਾ ਹੈ।
ਪੈਸੇ ਨਾ ਹੋਣ `ਤੇ ਉਹ ਪਤਨੀ ਨੂੰ ਲੈ ਕੇ ਮੈਡੀਕਲ ਕਾਲਜ ਪਹੁੰਚਿਆ। ਜਿਥੇ ਸੁਖਦੇਵੀ ਦੀ ਨਾਜ਼ੁਕ ਹਾਲਤ ਵੇਖ ਕੇ ਡਾਕਟਰਾਂ ਨੇ ਭਰਤੀ ਨਹੀ ਕੀਤਾ। ਪਤਨੀ ਦੇ ਇਲਾਜ ਲਈ ਪੈਸੇ ਨਾ ਹੋਣ `ਤੇ ਅਰਵਿੰਦ ਨੇ ਆਪਣੇ ਇੱਕ ਸਾਲ ਦੇ ਪੁੱਤ ਜਾਣੂ ਨੂੰ ਵੇਚਣ ਦਾ ਫੈਸਲਾ ਕਰ ਲਿਆ। ਪਤਨੀ ਅਤੇ ਬੱਚਿਆਂ ਦੇ ਨਾਲ ਮੈਡੀਕਲ ਕਾਲਜ ਦੇ ਗੇਟ `ਤੇ ਆ ਕੇ ਇੱਕ ਜਵਾਨ ਨਾਲ ਸੌਦਾ ਕਰਨ ਲਗਾ। ਅਰਵਿੰਦ ਨੇ ਪਤਨੀ ਅਤੇ ਉਸ ਦੇ ਕੁੱਖ ਵਿਚ ਪਲ ਰਹੇ ਬੱਚੇ ਦੀ ਜਾਨ ਬਚਾਉਣ ਲਈ 30 ਹਜਾਰ ਰੁਪਏ ਵਿਚ ਬੱਚੇ ਨੂੰ ਵੇਚਣ ਦੀ ਗੱਲ ਕਹੀ , ਪਰ ਖਰੀਦਦਾਰ 25 ਹਜਾਰ ਰੁਪਏ ਦੇਣ ਨੂੰ ਰਾਜੀ ਹੋਇਆ।