ਸੁਖਬੀਰ ਤੇ ਮਜੀਠੀਆ ਨੇ ਚਿੱਟਾ ਵੇਚ ਕੇ ਬਣਾਈਆਂ ਜਾਇਦਾਦਾਂ : ਦਾਦੂਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖੂਹ ਦੇ ਪਾਣੀ 'ਚ ਜ਼ਹਿਰ ਮਿਲਾ ਕੇ ਅੰਗਰੇਜ਼ਾਂ ਤੋਂ ਵੱਡੇ-ਵੱਡੇ ਇਨਾਮ ਪ੍ਰਾਪਤ ਕਰਨ ਵਾਲੇ ਪੁਰਖਿਆਂ ਦਾ ਬਾਦਲ ਪਰਵਾਰ ਜੇਕਰ ਸਾਡੇ ਉਪਰ ਉਂਗਲ ਚੁੱਕੇ ਤਾਂ ਹੈਰਾਨੀ..........

Baljit Singh Daduwal

ਕੋਟਕਪੂਰਾ: ਖੂਹ ਦੇ ਪਾਣੀ 'ਚ ਜ਼ਹਿਰ ਮਿਲਾ ਕੇ ਅੰਗਰੇਜ਼ਾਂ ਤੋਂ ਵੱਡੇ-ਵੱਡੇ ਇਨਾਮ ਪ੍ਰਾਪਤ ਕਰਨ ਵਾਲੇ ਪੁਰਖਿਆਂ ਦਾ ਬਾਦਲ ਪਰਵਾਰ ਜੇਕਰ ਸਾਡੇ ਉਪਰ ਉਂਗਲ ਚੁੱਕੇ ਤਾਂ ਹੈਰਾਨੀ ਹੁੰਦੀ ਹੈ ਕਿਉਂਕਿ ਸਾਡੇ ਕੋਲ ਹਰ ਚੀਜ਼ ਸੰਗਤਾਂ ਦੀ ਦਿਤੀ ਹੋਈ ਹੈ ਤੇ ਅਸੀਂ ਬਾਦਲ ਪਰਵਾਰ ਦੀ ਤਰ੍ਹਾਂ ਗਦਾਰੀਆਂ ਕਰ ਕੇ ਕੁੱਝ ਵੀ ਹਾਸਲ ਨਹੀਂ ਕੀਤਾ। ਬਰਗਾੜੀ ਦੇ ਇਨਸਾਫ਼ ਮੋਰਚੇ ਵਿਖੇ 88ਵੇਂ ਦਿਨ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਤਲਖ਼ ਭਰੇ ਲਹਿਜ਼ੇ 'ਚ ਆਖਿਆ ਕਿ ਸੁਖਬੀਰ ਤੇ ਮਜੀਠੀਆ ਅਰਥਾਤ ਜੀਜੇ-ਸਾਲੇ ਨੇ ਚਿੱਟਾ ਵੇਚ ਕੇ, ਰੇਤ ਦੀ ਬਲੈਕਮੇਲਿੰਗ, ਸ਼ਰਾਬ ਮਾਫ਼ੀਆ, ਕੇਬਲ ਮਾਫ਼ੀਆ, ਨਾਜਾਇਜ਼ ਕਬਜ਼ੇ ਅਤੇ ਹਰ ਤਰ੍ਹਾਂ ਦੇ

ਭ੍ਰਿਸ਼ਟਾਚਾਰ ਨਾਲ ਅਰਬਾਂ-ਖਰਬਾਂ ਰੁਪਿਆ ਇਕੱਠਾ ਕਰ ਕੇ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾਈਆਂ ਪਰ ਹੁਣ ਉਨ੍ਹਾਂ ਵਲੋਂ ਪੰਥ ਦੇ ਭਲੇ ਲਈ ਯਤਨਸ਼ੀਲ ਸ਼ਖ਼ਸੀਅਤਾਂ ਉਪਰ ਝੂਠੀ ਦੂਸ਼ਣਬਾਜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਤਨਾਮ ਸਿੰਘ ਪਾਉਂਟਾਂ ਅਤੇ ਤਜਿੰਦਰ ਸਿੰਘ ਦੀ ਰਿਹਾਈ ਲਈ ਵਾਹਿਗੁਰੂ ਦਾ ਧਨਵਾਦ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਵੀ ਇਨਸਾਫ਼ ਮੋਰਚੇ ਵਲੋਂ ਬਣਾਏ ਦਬਾਅ ਦਾ ਸਿੱਟਾ ਹੈ। ਭਾਈ ਦਾਦੂਵਾਲ ਨੇ ਭਲਕੇ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 'ਤੇ ਹੋਣ ਵਾਲੀ ਬਹਿਸ ਸਬੰਧੀ ਸਾਰੇ 117 ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੇ

ਹੱਕ 'ਚ ਬੋਲਣ ਦੀ ਗੁਸਤਾਖੀ ਨਾ ਕਰਨ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜਨਤਕ ਕਰਨ ਮੌਕੇ ਕਿਸੇ ਪ੍ਰਕਾਰ ਦਾ ਅੜਿੱਕਾ ਨਾ ਪਾਉਣ। ਉਨ੍ਹਾਂ ਸੁਖਬੀਰ ਤੇ ਮਜੀਠੀਏ ਵਲੋਂ ਮੋਰਚੇ ਦੇ ਆਗੂਆਂ ਨੂੰ ਆਈਐਸਆਈ ਦੇ ਏਜੰਟ ਕਹਿਣ ਦਾ ਮਖੌਲ ਉਡਾਉਂਦਿਆਂ ਆਖਿਆ ਕਿ ਸਾਨੂੰ ਤਾਂ ਇਸ ਦੀ ਫੁੱਲ ਫ਼ਾਰਮ ਬਾਰੇ ਵੀ ਇਲਮ ਨਹੀਂ ਪਰ ਉਹ ਇਸ ਦੀ ਫੁੱਲ ਫਾਰਮ ਦਸ ਕੇ ਸਪੱਸ਼ਟ ਜ਼ਰੂਰ ਕਰਨ।

ਭਾਈ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਪੇਸ਼ ਕਰਨ ਤੋਂ ਪਹਿਲਾਂ ਹੀ ਰੱਦ ਕਰ ਦੇਣ ਦੀ ਘਟਨਾਂ 'ਤੇ ਹੈਰਾਨੀ ਪ੍ਰਗਟਾਉਂਦਿਆਂ ਆਖਿਆ ਕਿ ਬਾਦਲ ਪਰਿਵਾਰ ਦੀ ਹੱਥਠੋਕਾ ਬਣ ਚੁੱਕੀ ਸ਼੍ਰੋਮਣੀ ਕਮੇਟੀ ਦੀ ਇਹ ਬੁਖਲਾਹਟ, ਉਨਾ ਦੇ ਮਨ ਅੰਦਰਲੇ ਡਰ ਅਤੇ ਪਾਪ ਪ੍ਰਗਟ ਕਰਦੀ ਹੈ।

Related Stories