ਰਸਤੇ `ਚ ਜੋ ਵੀ ਮਿਲਿਆ, ਉਸ ਨੂੰ ਚਾਕੂਆਂ ਨਾਲ ਮਾਰ ਦੇ ਗਏ ਬਦਮਾਸ਼
ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਨਸ਼ੇ ਨਾਲ ਧੁਤ ਦੋ ਬਦਮਾਸ਼ਾਂ ਨੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ।
Knief
 		 		ਨਵੀਂ ਦਿੱਲੀ : ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਨਸ਼ੇ ਨਾਲ ਧੁਤ ਦੋ ਬਦਮਾਸ਼ਾਂ ਨੇ ਇਕ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜ਼ਾਮ ਦਿੱਤਾ। ਬੁੱਧਵਾਰ ਦੀ ਰਾਤ ਰਸਤੇ ਵਿਚ ਜੋ ਵੀ ਮਿਲਿਆ ਸਾਰਿਆਂ ਨੂੰ ਚਾਕੂ ਨਾਲ ਮਾਰਦੇ ਰਹੇ। ਤੁਹਾਨੂੰ ਦਸ ਦੇਈਏ ਕਿ ਇਹਨਾਂ ਬਦਮਾਸ਼ਾਂ ਨੇ ਤਕਰੀਬਨ ਪੰਜ ਲੋਕਾਂ `ਤੇ ਚਾਕੂ ਨਾਲ ਹਮਲਾ ਕੀਤਾ। ਦੋ ਲੋਕਾਂ ਦੀ ਇਲਾਜ਼ ਦੇ ਦੌਰਾਨ ਮੌਤ ਹੋ ਗਈ। ਤਿੰਨ ਲੋਕ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।