ਦਰਦਨਾਕ ਹਾਦਸਾ: ਕਾਰ-ਟਰੱਕ ਦੀ ਭਿਆਨਕ ਟੱਕਰ 'ਚ 11 ਮੌਤਾਂ,7 ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਨਾਗੌਰ ਸਥਿਤ ਸ੍ਰੀਬਾਲਾਜੀ ਦੇ ਨੇੜੇ ਮੰਗਲਵਾਰ ਸਵੇਰੇ ਭਿਆਨਕ ਹਾਦਸੇ ਵਿਚ ਮੱਧ ਪ੍ਰਦੇਸ਼ ਦੇ 11 ਲੋਕਾਂ ਦੀ ਮੌਤ ਹੋ ਗਈ ਹੈ।

11 killed after truck-jeep collide

ਨਾਗੌਰ: ਰਾਜਸਥਾਨ ਵਿਚ ਨਾਗੌਰ ਸਥਿਤ ਸ੍ਰੀਬਾਲਾਜੀ ਦੇ ਨੇੜੇ ਮੰਗਲਵਾਰ ਸਵੇਰੇ ਭਿਆਨਕ ਹਾਦਸੇ ਵਿਚ ਮੱਧ ਪ੍ਰਦੇਸ਼ ਦੇ 11 ਲੋਕਾਂ ਦੀ ਮੌਤ (11 killed after truck-jeep collide) ਹੋ ਗਈ ਹੈ। ਇਸ ਤੋਂ ਇਲਾਵਾ ਹਾਦਸੇ ਵਿਚ ਜ਼ਖਮੀ ਹੋਏ 7 ਲੋਕਾਂ ਦੀ ਹਾਲਤ ਗੰਭੀਰ ਹੈ। ਨੋਖਾ ਬਾਈਪਾਸ ’ਤੇ ਇਕ ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਈ।

ਹੋਰ ਪੜ੍ਹੋ: ਕੋਰੋਨਾ ਨਾਲ ਜ਼ਿੰਦਗੀਆਂ ਬਰਬਾਦ, ਬੱਚਿਆਂ ਦਾ ਜੀਵਨ ਦਾਅ ’ਤੇ ਲਗਿਆ ਦੇਖਣਾ ਦਿਲ ਨੂੰ ਵਲੂੰਧਰ ਦਿੰਦੈ: SC

ਇਸ ਤੋਂ ਬਾਅਦ ਹਾਈਵੇਅ ਉੱਤੇ ਕਾਫੀ ਲੰਬਾ ਜਾਮ ਲੱਗ ਗਿਆ ਹੈ। ਸਾਰੇ ਮ੍ਰਿਤਕ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਘਟੀਆ ਪੁਲਿਸ ਸਟੇਸ਼ਨ ਦੇ ਪਿੰਡ ਸੱਜਨ ਖੇੜਾ ਅਤੇ ਦੌਲਤਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਵਿਚ 8 ਔਰਤਾਂ ਅਤੇ 3 ਪੁਰਸ਼ ਹਨ। ਦੱਸਿਆ ਜਾ ਰਿਹਾ ਹੈ ਕਿ 12 ਸੀਟਰ ਜੀਪ ਵਿਚ 18 ਲੋਕ ਸਵਾਰ ਸਨ।

ਹੋਰ ਪੜ੍ਹੋ: ਸੂਰਜ ਤੋਂ ਨਿਕਲ ਕੇ ਅੱਗ ਦਾ ਖ਼ਤਰਨਾਕ ਤੂਫ਼ਾਨ ਧਰਤੀ ਵਲ ਵਧਣ ਲੱਗਾ

ਇਹ ਸਾਰੇ ਲੋਕ ਰਾਮਦੇਵਰਾ ਵਿਚ ਦਰਸ਼ਨ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਜਾ ਰਹੇ ਸੀ। ਇਸ ਦੌਰਾਨ ਜੀਪ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ 8 ਲੋਕਾਂ ਦੀ ਮੌਤ ਹੋ ਗਈ। ਤਿੰਨ ਲੋਕਾਂ ਨੇ ਹਸਪਤਾਲ ਜਾਣ ਸਮੇਂ ਦਮ ਤੋੜ ਦਿੱਤਾ। ਕਈ ਲੋਕਾਂ ਦੀਆਂ ਲਾਸ਼ਾਂ ਜੀਪ ਵਿਚ ਹੀ ਫਸੀਆਂ ਰਹਿ ਗਈਆਂ। ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।