ਹਰਿਆਣਾ ਦੀ ਯੂਨੀਵਰਸਿਟੀ ਵਿਚ ਪੈਰਾਂ ਨਾਲ ਤਿਆਰ ਹੋ ਰਿਹਾ ਖਾਣਾ, ਵੀਡੀਉ ਸਾਹਮਣੇ ਆਉਣ ਮਗਰੋਂ ਹੋਈ ਕਾਰਵਾਈ
ਮੀਡੀਆ ਰੀਪੋਰਟ ਅਨੁਸਾਰ, ਯੂਨੀਵਰਸਿਟੀ ਦੇ ਰਜਿਸਟਰਾਰ ਨੇ ਇਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ
ਚੰਡੀਗੜ੍ਹ: ਹਰਿਆਣਾ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਦੀ ਕੰਟੀਨ ਵਿਚ ਖਾਣਾ ਬਣਾਉਣ ਦੀ ਵੀਡੀਉ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਕਲਿੱਪ ਵਿਚ ਇਕ ਕਰਮਚਾਰੀ ਅਪਣੇ ਪੈਰਾਂ ਨਾਲ ਵੱਡੇ ਕੰਟੇਨਰ ਵਿਚ ਖਾਣਾ ਬਣਾ ਰਿਹਾ ਹੈ। ਕਥਿਤ ਤੌਰ 'ਤੇ ਇਹ ਘਟਨਾ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਦੀ ਮੈੱਸ ਦੀ ਹੈ।
ਕਲਿੱਪ ਸਾਹਮਣੇ ਆਉਣ ਤੋਂ ਬਾਅਦ, ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੋਵਾਂ ਨੂੰ ਇਕ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੂੰ ਮਾਮਲੇ ਦੀ ਸਖ਼ਤ ਜਾਂਚ ਦਾ ਭਰੋਸਾ ਦਿਤਾ ਗਿਆ ਹੈ।
ਮੀਡੀਆ ਰੀਪੋਰਟ ਅਨੁਸਾਰ, ਯੂਨੀਵਰਸਿਟੀ ਦੇ ਰਜਿਸਟਰਾਰ ਨੇ ਇਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ, "ਅਸੀਂ ਇਕ ਭੋਜਨ ਸੇਵਾ ਕੰਪਨੀ ਦੁਆਰਾ ਭੋਜਨ ਤਿਆਰ ਕਰਨ ਦੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਤੁਰੰਤ ਉਪਾਅ ਵਜੋਂ ਕੰਪਨੀ ਦੇ ਸੀ.ਈ.ਓ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ 'ਤੇ ਲਿਖਤੀ ਸਪੱਸ਼ਟੀਕਰਨ ਅਤੇ ਭਰੋਸਾ ਮੰਗਿਆ ਹੈ”।
ਇਹ ਵੀ ਪੜ੍ਹੋ: ਪੰਜਾਬ ‘ਚ 31 ਅਕਤੂਬਰ ਤਕ ਲਾਗੂ ਹੋਇਆ ESMA ਐਕਟ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ
ਰਜਿਸਟਰਾਰ ਨੇ ਦਸਿਆ ਕਿ ਸੁਧਾਰਾਂ ਨੂੰ ਜਲਦੀ ਲਾਗੂ ਕਰਨ ਦੀ ਸਹੂਲਤ ਲਈ ਰਸੋਈਆਂ ਅਤੇ ਕੰਟੀਨਾਂ ਦਾ ਨਿੱਜੀ ਦੌਰਾ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਦਿਆਰਥੀ ਕੌਂਸਲ ਦੁਆਰਾ ਦਿਤੇ ਸੁਝਾਵਾਂ ਨੂੰ ਲੈਣ ਲਈ ਅਪਣੀ ਵਚਨਬੱਧਤਾ ਜ਼ਾਹਰ ਕੀਤੀ।