70 ਲੱਖ ਦੇ ਗਹਿਣੇ ਪਾ ਕੇ ਘੁੰਮ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਦੇਵਾਸ ਵਿਚ ਇਕ ਗੋਲਡ ਮੈਨ ਨੂੰ ਦੋ ਕਿੱਲੋ ਤੋਂ ਵੱਧ ਭਾਰ ਦੇ ਸੋਨੇ ਦੇ ਗਹਿਣੇ ਪਹਿਨਣਾ ਮਹਿੰਗਾ ਪੈ ਗਿਆ। ਉਸ ਨੂੰ ਚੋਣ ਫਲਾਇੰਗ ਟੀਮ ਨੇ ਹਿਰਾਸਤ...

Man arrested for wearing jewelry of 70 lakh

ਦੇਵਾਸ : (ਭਾਸ਼ਾ) ਮੱਧ ਪ੍ਰਦੇਸ਼ ਦੇ ਦੇਵਾਸ ਵਿਚ ਇਕ ਗੋਲਡ ਮੈਨ ਨੂੰ ਦੋ ਕਿੱਲੋ ਤੋਂ ਵੱਧ ਭਾਰ ਦੇ ਸੋਨੇ ਦੇ ਗਹਿਣੇ ਪਾਉਣਾ ਮਹਿੰਗਾ ਪੈ ਗਿਆ। ਵਿਅਕਤੀ ਨੂੰ ਚੋਣ ਫਲਾਇੰਗ ਟੀਮ ਨੇ ਹਿਰਾਸਤ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਈਸ ਪਾਲ ਨਾਮ ਦੇ ਵਿਅਕਤੀ ਅਪਣੀ ਕਾਰ ਵਿਚ ਝਾਂਸੀ ਤੋਂ ਮੁੰਬਈ ਜਾ ਰਿਹਾ ਸੀ ਅਤੇ ਗਲੇ ਵਿਚ ਦੋ ਮੋਟੀਆਂ ਚੈਨਾਂ, ਬਰੇਸਲੇਟ, ਘੜੀ, ਮੁੰਦਰੀਆਂ ਵਰਗੇ ਗਹਿਣੇ ਪਾਏ ਹੋਏ ਸਨ।

ਜਿਸ ਦੀ ਕੀਮਤ ਲਗਭੱਗ 70 ਲੱਖ ਰੁਪਏ ਹੈ। ਫਲਾਇੰਗ ਸਕਵਾਡ ਨੇ ਉਸ ਨੂੰ ਅਚਾਰ ਸੰਹਿਤਾ ਦਾ ਦੋਸ਼ੀ ਮੰਣਦੇ ਹੋਏ ਕਾਰਵਾਈ ਕੀਤੀ। ਉਸ ਨੂੰ ਹਿਰਾਸਤ ਵਿਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਸੌਂਪਿਆ ਗਿਆ ਹੈ। ਉਸ ਤੋਂ ਗਹਿਣੇ ਦੇ ਬਿਲ ਮੰਗੇ ਜਾ ਰਹੇ ਹਨ। ਦਰਅਸਲ, ਅਚਾਰ ਸੰਹਿਤਾ ਦਾ ਇਹ ਨਿਯਮ ਹੈ ਕਿ ਚੋਣ ਦੇ ਸਮੇਂ ਅਚਾਰ ਸੰਹਿਤਾ ਦੇ ਦੌਰਾਨ ਔਰਤਾਂ ਨੂੰ ਸਿਰਫ਼ 500 ਗ੍ਰਾਮ ਅਤੇ ਮਰਦਾਂ ਨੂੰ 250 ਗ੍ਰਾਮ ਸੋਨੇ ਦੇ ਗਹਿਣੇ ਪਹਿਨਣ ਦੀ ਮਨਜ਼ੂਰੀ ਹੈ

ਪਰ ਫੜ੍ਹੇ ਗਏ ​ਵਿਅਕਤੀ ਨੇ ਦੋ ਕਿੱਲੋ ਤੋਂ ਵੀ ਵੱਧ ਗਹਿਣੇ ਪਾਏ ਹੋਏ ਸਨ। ਇਸ ਲਈ ਉਸ ਨੂੰ ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ, ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਗਹਿਣੇ ਦੇ ਬਿਲ ਵੇਖ ਕੇ ਉਸ ਨੂੰ ਜਾਣ ਦਿਤਾ ਪਰ ਉਸ ਉਤੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਹੋ ਰਹੀ ਹੈ।