ਛੱਤੀਸਗੜ੍ਹ: ਇਕ ਪਰਵਾਰ ਦੇ 5 ਮੈਂਬਰਾਂ ਨੇ ਖਾਧਾ ਜ਼ਹਿਰ, 3 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦੇ ਬਿਲਾਸਪੁਰ 'ਚ ਇਕ ਹੀ ਪਰਵਾਰ ਦੇ 5 ਲੋਕਾਂ ਨੇ ਜਹਿਰ ਖਾ ਕੇ ਖੁਸਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ 'ਚ ਤਿੰਨ ਦੀ ਮੌਤ ਹੋ ਗਈ ਜਦੋਂ ਕਿ ਬਾਕੀ ਦੋ ਲੋਕ ..

poison suicide

ਰਾਏਪੁਰ (ਭਾਸ਼ਾ): ਛੱਤੀਸਗੜ੍ਹ ਦੇ ਬਿਲਾਸਪੁਰ 'ਚ ਇਕ ਹੀ ਪਰਵਾਰ ਦੇ 5 ਲੋਕਾਂ ਨੇ ਜਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ 'ਚ ਤਿੰਨ ਦੀ ਮੌਤ ਹੋ ਗਈ ਜਦੋਂ ਕਿ ਬਾਕੀ ਦੋ ਲੋਕ ਜਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸ ਦਈਏ ਕਿ ਇਹ ਘਟਨਾ ਰਤਨਪੁਰ ਦੇ ਨੇਵਸਾ ਪਿੰਡ ਦੀ ਹੈ ਅਤੇ ਪੀਡ਼ੀਤ ਪਰਵਾਰ ਨੇ ਇੱਥੇ ਸ਼ਨੀਵਾਰ ਨੂੰ ਗਹਿਣੇ ਅਤੇ ਨਗਦੀ ਦੀ ਚੋਰੀ ਹੋ ਗਈ ਸੀ।

ਇਸ ਨਾਲ ਪੂਰਾ ਪਰਵਾਰ ਸਦਮੇ 'ਚ ਆ ਗਿਆ ਸੀ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਥਾਣੇ 'ਚ ਕਰਨ ਦੇ ਬਜਾਏ ਖੁਦਕੁਸ਼ੀ ਵਰਗਾ ਕਦਮ ਉਠਾ ਲਿਆ। ਘਰ ਦਾ ਮੁਖੀ ਸੱਤੂ ਸਾਹੂ ਘਟਨਾ ਦੌਰਾਨ ਅਪਣੀ ਡਿਊਟੀ 'ਤੇ ਤੈਨਾਤ ਸੀ। ਉਹ ਪਿੰਡ ਦੇ ਕਰੀਬ ਡਿਪੋ 'ਚ ਨੌਕਰੀ ਕਰਦਾ ਹੈ। ਸੱਤੂ ਸਾਹੂ ਜਦੋਂ ਨਾਇਟ ਸ਼ਿਫਟ ਤੋਂ ਘਰ ਪਰਤਿਆ ਤਾਂ ਉਸ ਨੇ ਘਰ ਦਾ ਦਰਵਾਜਾ ਬੰਦ ਵੇਖਿਆ। ਕੜੀ ਮਸ਼ੱਕਤ ਤੋਂ ਬਾਅਦ ਜਦੋਂ ਦਰਵਾਜਾ ਖੋਲਿਆ ਤਾਂ, ਉਸ ਦੇ ਪੈਰਾਂ ਤਲੇ ਜ਼ਮੀਨ ਖਿਸਕ ਗਈ।

ਉਸ ਨੇ ਵੇਖਿਆ ਕਿ ਬੈਡਰੂਮ 'ਚ ਉਸ ਦੀ ਸੱਸ ਅਤੇ ਦੋਨਾਂ ਧੀ ਬਿਸਤਰੇ 'ਤੇ ਬੇਹੋਸ਼ ਪਈਆਂ ਸਨ, ਜਦੋਂ ਕਿ ਪਤਨੀ ਅਤੇ ਪੁੱਤਰ ਤੜਫ਼ ਰਹੇ ਸਨ। ਉਨ੍ਹਾਂ ਦੇ ਮੁੰਹੋਂ ਝਾਗ ਨਿਕਲ ਰਿਹਾ ਸੀ। ਸੱਤੂ ਸਾਹੂ ਨੇ ਝੱਟ-ਪੱਟ ਗੁਆੰਢੀਆਂ ਨੂੰ ਜਗਾਇਆ ਅਤੇ ਪੁਲਿਸ ਨੂੰ ਸੂਚਨਾ ਦਿਤੀ। ਸਾਰੇ ਪੀਡ਼ੀਤਾਂ ਨੂੰ ਬਿਲਾਸਪੁਰ ਦੇ ਸਿੰਸ ਮੈਡੀਕਲ ਸੰਸਥਾਨ 'ਚ ਭਰਤੀ ਕਰਾਇਆ ਗਿਆ। ਡਾਕਟਰਾਂ ਨੇ 60 ਸਾਲ ਦੇ ਗੁਲਾਬਬਾਈ ਸਾਹੂ, 13 ਸਾਲ ਦੀ ਨਿਕਿਤਾ ਸਾਹੂ ਅਤੇ 8 ਸਾਲ ਦਾ ਨੀਲਮ ਸਾਹੂ  ਨੂੰ ਮਿ੍ਰਤਕ ਐਲਾਨ ਕਰ ਦਿਤਾ, ਜਦੋਂ ਕਿ 35 ਸਾਲ ਦਾ ਲੱਲੀ ਅਤੇ 18 ਸਾਲ ਦੇ ਵਿਕਾਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਰਤਨਪੁਰ ਥਾਣੇ ਦੇ ਪ੍ਰਭਾਰੀ ਇੰਸਪੈਕਟਰ ਆਰ.ਆਰ.ਰਾਠਿਆ ਮੁਤਾਬਕ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲੇਗਾ ਕਿ ਪੀਡ਼ੀਤਾਂ ਨੇ ਕਿਹੜਾ ਜਹਿਰ ਖਾਧਾ ਸੀ। ਉਨ੍ਹਾਂ ਨੇ ਦੱਸਿਆ ਕਿ 22 ਦਸੰਬਰ ਨੂੰ ਪੀਡ਼ੀਤ ਪਰਵਾਰ ਰਾਏਪੁਰ 'ਚ ਕਿਸੇ ਰਿਸ਼ਤੇਦਾਰ ਦੇ ਇੱਥੇ ਪਰੋਗਰਾਮ 'ਚ ਸ਼ਾਮਿਲ ਹੋਣ ਗਿਆ ਸੀ। ਉਨ੍ਹਾਂ ਦੇ ਮੁਤਾਬਕ ਇਸ ਤਾਰੀਖ ਜਾਂ ਉਸ ਤੋਂ ਬਾਅਦ ਚੋਰਾਂ ਨੇ ਉਨ੍ਹਾਂ ਦੇ ਘਰ ਦਾ ਤਾਲਾ ਤੋੜ ਕੇ 50 ਹਜ਼ਾਰ ਨਕਦ ਅਤੇ ਸੋਨੇ ਚਾਂਦੀ ਦੇ ਗਹਿਣੇ ਚੁਰੀ ਕਰ ਲਏ ਸਨ।

28 ਦਸੰਬਰ ਨੂੰ ਜਦੋਂ ਪਰਵਾਰ ਵਾਪਸ ਪਰਤਿਆ ਤਾਂ ਉਨ੍ਹਾਂ ਨੂੰ ਘਰ 'ਚ ਅਲਮਾਰੀ ਅਤੇ ਹੋਰ ਕਮਰੇ ਦੇ ਤਾਲੇ ਟੁੱਟੇ ਹੋਣ ਦੀ ਜਾਣਕਾਰੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਪੀਡ਼ਤ ਪਰਵਾਰ ਨੇ ਚੋਰੀ ਦੀ ਸ਼ਿਕਾਇਤ ਥਾਣੇ 'ਚ ਦਰਜ ਨਹੀਂ ਕਰਾਈ ਸੀ ਅਤੇ ਇਹ ਪੂਰਾ ਪਰਵਾਰ ਸਦਮੇ 'ਚ ਡੂਬਾ ਗਿਆ ਸੀ। ਰਾਠਿਆ ਮੁਤਾਬਕ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਪੀਡ਼ਤ ਪਰਵਾਰ ਦੇ ਹੋਰ ਮੈਬਰਾਂ ਤੋਂ ਇਲਾਵਾ ਗੁਆੰਢੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿੰਡ ਵਾਸੀਆਂ ਅਤੇ ਮੁੱਖ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਹੀ ਹਕੀਕਤ ਸਾਹਮਣੇ ਆਵੇਗੀ।