ਮੱਧ ਪ੍ਰਦੇਸ਼ ‘ਚ ਕਰਜਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਵੀ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੀ ਨਵੀਂ ਬਣੀ ਕਾਂਗਰਸ ਸਰਕਾਰ ਦੀ ਕਰਜਾ ਮੁਆਫ਼ੀ ਦੀ ਯੋਜਨਾ ਦੇ ਦਾਇਰੇ ਵਿਚ ਕਥਿਤ ਰੂਪ ‘ਚ ਨਾ ਆਉਣ ਦੇ ਕਾਰਨ ਇਕ ਹਫ਼ਤੇ ਦੇ....

ਕਿਸਾਨੀ ਕਰਜਾ

ਮੱਧ ਪ੍ਰਦੇਸ਼ (ਭਾਸ਼ਾ) : ਮੱਧ ਪ੍ਰਦੇਸ਼ ਦੀ ਨਵੀਂ ਬਣੀ ਕਾਂਗਰਸ ਸਰਕਾਰ ਦੀ ਕਰਜਾ ਮੁਆਫ਼ੀ ਦੀ ਯੋਜਨਾ ਦੇ ਦਾਇਰੇ ਵਿਚ ਕਥਿਤ ਰੂਪ ‘ਚ ਨਾ ਆਉਣ ਦੇ ਕਾਰਨ ਇਕ ਹਫ਼ਤੇ ਦੇ ਅੰਦਰ ਦੋ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ। ਉਥੇ ਹੀ ਰਾਜ ਵਿਚ ਕਿਸਾਨਾਂ ਨੂੰ ਯੂਰੀਆ ਵੀ ਨਹੀਂ ਮਿਲ ਰਿਹਾ। ਹਾੜੀ ਦੀਆਂ ਫ਼ਸਲਾਂ ਨੂੰ ਲੈ ਕੇ ਕਿਸਾਨ ਹੁਣ ਭੜਕ ਰਹੇ ਹਨ। ਖਾਂਡਵਾ ਜਿਲ੍ਹਾ ਦੀ ਪੰਧਾਨਾ ਵਿਧਾਨਸਭਾ ਖੇਤਰ ਦੇ ਅਸਤੀਆ ਪਿੰਡ ਦੇ (45) ਸਾਲਾ ਇਕ ਆਦੀਵਾਸੀ ਕਿਸਾਨ ਨੇ ਕਥਿਤ ਤੌਰ ‘ਤੇ ਦਰੱਖਤ ਨਾਲ ਲਟਕ ਕੇ ਫਾਂਸੀ ਲਗਾ ਲਈ ਹੈ।

ਉਸ ਦੀ ਲਾਸ਼ ਸਨਿਚਰਵਾਰ ਲਗਪਗ 7 ਵਜੇ ਉਸ ਦੇ ਹੀ ਖੇਤ ਵਿਚ ਇਕ ਦਰੱਖਤ ਨਾਲ ਰੱਸੀ ਨਾਲ ਲਟਕਦੀ ਮਿਲੀ। ਕਿਸਾਨ ਦੇ ਪਰਵਾਰ ਦਾ ਦੋਸ਼ ਹੈ ਕਿ ਸਰਕਾਰ ਦੀ ਹਾਲ ਹੀ ਵਿਚ ਜਾਰੀ ਕਰਜਾ ਮੁਆਫ਼ੀ ਦੇ ਆਦੇਸ਼ ਤੋਂ ਬਾਅਦ ਵੀ ਉਹ ਇਸ ਦਾਇਰੇ ਵਿਚ ਨਹੀਂ ਸਕਿਆ ਕਿਉਂਕਿ ਰਾਜ ਸਰਕਾਰ ਨੇ 31 ਮਾਰਚ 2018 ਤਕ ਦਾ ਕਰਜ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮ੍ਰਿਤਕ ਕਿਸਾਨ ਉਤੇ ਇਸ ਤਰੀਕ ਤੋਂ ਬਾਅਦ ਦਾ ਰਾਸ਼ਟਰੀ ਅਤੇ ਸਹਿਕਾਰੀ ਬੈਂਕਾਂ ਦੇ ਲਗਪਗ ਤਿੰਨ ਲੱਖ ਰੁਪਏ ਦਾ ਕਰਜਾ ਸੀ।

ਪੰਧਾਨਾ ਪੁਲਿਸ ਥਾਣਾ ਮੁਖੀ ਸ਼ਿਵੇਂਦਰ ਜੋਸ਼ੀ ਨੇ ਦੱਸਿਆ, ਅਸਤਰੀਆ ਪਿੰਡ ਦੇ ਕਿਸਾਨ ਜੁਵਾਨ ਸਿੰਘ (45) ਦੀ ਲਾਸ਼ ਖੇਤ ਦੇ ਦਰੱਖਤ ਉਤੇ ਅੱਜ ਸਵੇਰੇ ਲਟਕੀ ਹੋਈ ਮਿਲੀ। ਉਹਨਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੰਧਾਨਾ ਪੁਲਿਸ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਅਪੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਹ ਖ਼ਬਰ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਯੂਰੀਆਂ ਨਹੀਂ ਮਿਲ ਰਿਹਾ। ਹਾੜ੍ਹੀ ਦੀਆਂ ਫਸਲਾਂ ਨੂੰ ਲੈ ਕੇ ਪ੍ਰੇਸ਼ਾਨ ਕਿਸਾਨ ਹੁਣ ਭੜਕ ਗਏ ਹਨ। ਵਿਦਿਸ਼ਾ ਅਤੇ ਰਾਜਗੜ੍ਹ ਵਿਚ ਯੂਰੀਆ ਨਾ ਮਿਲਣ ‘ਤੇ ਕਿਸਾਨਾਂ ਨੇ ਜਾਮ ਲਗਾ ਦਿਤਾ।

ਇਹ ਸਥਿਤੀ ਛਤਰਪੁਰ ਵਿਚ ਵੀ ਰਹੀ ਹੈ। ਰਾਜਗੜ੍ਹ ਵਿਚ ਅੱਠ ਦਿਨਾਂ ਦੇ ਵਿਚ ਤੀਜੀ ਵਾਰ ਕਿਸਾਨਾਂ ਨੇ ਹਾਈਵੇ ਉਤੇ ਜਾਮ ਲਗਾਇਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਖੁਲ੍ਹੇ ਬਜਾਰ ਵਿਚ ਯੂਰੀਆ ਦੀ ਕਾਲਾ ਬਾਜਾਰੀ ਹੋ ਰਹੀ ਹੈ। ਰਾਜਗੜ੍ਹ ਜਿਲ੍ਹੇ ਵਿਚ ਅਫ਼ਸਰਾਂ ਦੀ ਲਾਪਰਵਾਹੀ ਨਾਲ ਸੁਸਾਇਟੀਆਂ ਸਮੇਤ ਗੁਦਾਮਾਂ ਉਤੇ ਸਵੇਰੇ ਤੋਂ ਸ਼ਾਮ ਤਕ ਲਾਈਨ ‘ਚ ਲੱਗੇ ਹੋਣ ਤੋਂ ਬਾਅਦ ਵੀ ਯੂਰੀਆ ਨਾ ਮਿਲਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਵਿਭਾਗ ਅਤੇ ਪ੍ਰਸ਼ਾਸ਼ਨ ਦੇ ਪ੍ਰਤੀ ਭੜਕ ਕੇ ਹਾਈਵੇ ਉਤੇ ਚੱਕਾਜ਼ਾਮ ਕਰ ਦਿਤਾ ਹੈ। ਪਿਛਲੇ 8 ਦਿਨਾਂ ਵਿਚ ਕਿਸਾਨਾਂ ਨੇ ਕਲੈਕਟੋਰੇਟ ਦੇ ਸਾਹਮਣੇ ਤੀਜੀ ਵਾਰ ਸੋਮਵਾਰ ਨੂੰ ਚੱਕਾਜ਼ਾਮ ਕੀਤਾ ਹੈ।

ਛਤਰਪੁਰ ਵਿਚ ਖ਼ਾਦ ਲੈਣ ਲਈ ਪ੍ਰੇਸ਼ਾਨ ਹੋ ਰਹੇ ਕਿਸਾਨਾਂ ਨੇ ਸੋਮਵਾਰ ਨੂੰ ਬੱਸ ਸਟੈਂਡ ਦੇ ਨੇੜੇ ਕਿਸਾਨ ਸੁਵਿਧਾ ਕੇਂਦਰ ਦੇ ਸਾਹਮਣੇ ਸੜਕ ਉਤੇ ਟਰੈਕਟਰ ਖੜ੍ਹਾ ਕੇ ਜਾਮ ਲਗਾਇਆ ਅਤੇ ਯੂਰੀਆ ਹੋਣ ਦੇ ਬਾਵਜੂਦ ਨਾ ਮਿਲਣ ਦਾ ਪ੍ਰਦਰਸ਼ਨ ਕੀਤਾ।