ਗਾਜੀਪੁਰ: ਪਥਰਾਵ ‘ਚ ਕਾਂਸਟੇਬਲ ਦੀ ਮੌਤ, 32 ਲੋਕਾਂ ਦੇ ਵਿਰੁਧ FIR

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਗਾਜੀਪੁਰ ਵਿਚ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਵਾਪਸ ਮੁੜ ਰਹੇ ਪੁਲਿਸ ਕਰਮਚਾਰੀਆਂ......

Police

ਨਵੀਂ ਦਿੱਲੀ (ਭਾਸ਼ਾ): ਉੱਤਰ ਪ੍ਰਦੇਸ਼ ਦੇ ਗਾਜੀਪੁਰ ਵਿਚ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਵਾਪਸ ਮੁੜ ਰਹੇ ਪੁਲਿਸ ਕਰਮਚਾਰੀਆਂ ਉਤੇ ਪਥਰਾਵ ਵਿਚ ਇਕ ਕਾਂਸਟੇਬਲ ਦੀ ਮੌਤ ਹੋ ਗਈ ਜਦੋਂ ਕਿ ਦੋ ਪੁਲਿਸ ਕਰਮਚਾਰੀ ਜਖ਼ਮੀ ਹੋ ਗਏ। ਪੁਲਿਸ ਨੇ ਮਾਮਲੇ ਵਿਚ 32 ਲੋਕਾਂ ਦੇ ਵਿਰੁਧ FIR ਦਰਜ਼ ਕੀਤੀ ਹੈ। ਦੱਸ ਦਈਏ ਕਿ ਪੀਐਮ ਦੀ ਰੈਲੀ ਵਿਚ ਨਿਸ਼ਾਦ ਪਾਰਟੀ ਦੇ ਕਰਮਚਾਰੀਆਂ ਉਤੇ ਪੱਥਰਬਾਜ਼ੀ ਦਾ ਇਲਜ਼ਾਮ ਲੱਗਿਆ ਹੈ। ਜਾਣਕਾਰੀ ਦੇ ਮੁਤਾਬਕ ਨਿਸ਼ਾਦ ਸਮਾਜ ਦੇ ਲੋਕ ਆਰਕਸ਼ਣ ਦੀ ਮੰਗ ਨੂੰ ਲੈ ਕੇ ਗਾਜੀਪੁਰ ਜਿਲ੍ਹੇ ਵਿਚ ਜਗ੍ਹਾ-ਜਗ੍ਹਾ ਧਰਨਾ ਪ੍ਰਦਰਸ਼ਨ ਕਰ ਰਹੇ ਸਨ।

ਪੁਲਿਸ ਕਰਮਚਾਰੀਆਂ ਉਤੇ ਪਥਰਾਵ ਦੀ ਇਹ ਘਟਨਾ ਨੋਨਹਰਾ ਥਾਣੇ ਦੇ ਕਠਵਾ ਮੋੜ ਚੌਕੀ ਦੇ ਕੋਲ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਮੁਕੇਸ਼ ਬਾਲ ਦੀ ਮੌਤ ਉਤੇ ਸੋਗ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਗਾਜੀਪੁਰ ਦੇ ਡੀਐਮ ਅਤੇ ਐਸਪੀ ਨੂੰ ਨਿਰਦੇਸ਼ ਦਿਤਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਦੇ ਵਿਰੁਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸੀਐਮ ਯੋਗੀ ਨੇ ਮ੍ਰਿਤਕ ਕਾਂਸਟੇਬਲ ਦੇ ਪਰਵਾਰ ਨੂੰ 40 ਲੱਖ ਅਤੇ ਮਾਤਾ ਪਿਤਾ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਾਜੀਪੁਰ ਵਿਚ ਮਹਾਰਾਜਾ ਸੁਹੇਲਦੇਵ ਉਤੇ ਡਾਕ ਟਿਕਟ ਜਾਰੀ ਕਰਨ ਦੇ ਨਾਲ ਹੀ ਮੈਡੀਕਲ ਕਾਲਜ ਦਾ ਉਦਘਾਟਨ ਵੀ ਕੀਤਾ। ਪੀਐਮ ਦੀ ਇਸ ਰੈਲੀ ਵਿਚ ਹਿੱਸਾ ਲੈਣ ਲਈ ਨੇੜੇ ਦੇ ਜਿਲ੍ਹੀਆਂ ਤੋਂ ਵੱਡੀ ਗਿਣਤੀ ਵਿਚ ਬੀਜੇਪੀ ਸਮਰਥਕ ਆਏ ਸਨ। ਪੀਐਮ ਦੀ ਰੈਲੀ ਤੋਂ ਪਰਤਣ ਤੋਂ ਬਾਅਦ ਗਾਜੀਪੁਰ ਕਠਵਾ ਮੋੜ ਦੇ ਕੋਲ ਬੀਜੇਪੀ ਸਮਰਥਕਾਂ ਦੀਆਂ ਗੱਡੀਆਂ ਉਤੇ ਅਚਾਨਕ ਪਥਰਾਵ ਸ਼ੁਰੂ ਹੋ ਗਿਆ। ਪਥਰਾਵ ਦਾ ਜਵਾਬ ਬੀਜੇਪੀ ਸਮਰਥਕਾਂ ਨੇ ਵੀ ਇੱਟ-ਪੱਥਰ ਚਲਾ ਕੇ ਦਿਤਾ।