ਜਾਣੋ ਕਿਉਂ ਇਸ ਮੰਤਰੀ ਨੇ ਹੈਲੀਕਾਪਟਰ ਨਾਲ ਤੈਅ ਕੀਤੀ 5 KM ਦੀ ਦੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਸਮਾਰੋਹ ਭਾਜਪਾ ਵਿਧਾਇਕ ਰਾਜਨ ਬੋਰਠਾਕੁਰ ਨੂੰ ਸ਼ਰਧਾਂਜਲੀ ਦੇਣ ਲਈ ਅਯੋਜਿਤ ਕੀਤਾ ਗਿਆ ਸੀ।

Himanta Biswa Sarma

ਤੇਜਪੁਰ: ਆਲ ਅਸਾਮ ਸਟੂਡੇਂਟ ਯੂਨੀਅਨ (ਏਏਸੀਯੂ) ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੋਂ ਬਚਣ ਲਈ ਇਕ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਅਸਮ ਦੇ ਵਿੱਤ ਮੰਤਰੀ ਹਿੰਮਸ ਬਿਸਵ ਸ਼ਰਮਾ ਨੇ ਪੰਜ ਕਿਲੋਮੀਟਰ ਦੀ ਦੂਰੀ ਹੈਲੀਕਾਪਟਰ ਨਾਲ ਤੈਅ ਕੀਤੀ। ਇਹ ਸਮਾਰੋਹ ਭਾਜਪਾ ਵਿਧਾਇਕ ਰਾਜਨ ਬੋਰਠਾਕੁਰ ਨੂੰ ਸ਼ਰਧਾਂਜਲੀ ਦੇਣ ਲਈ ਅਯੋਜਿਤ ਕੀਤਾ ਗਿਆ ਸੀ।

ਹੈਲੀਕਾਪਟਰ ਦੇ ਜ਼ਰੀਏ ਸ਼ਨੀਵਾਰ ਨੂੰ ਗੁਵਾਹਟੀ ਦੇ ਤੇਜਪੁਰ ਪਹੁੰਚਣ ਤੋਂ ਬਾਅਦ ਵੀ ਏਏਏਸੀਯੂ ਦੇ ਵਿਰੋਧ ਪ੍ਰਦਰਸ਼ਨਾਂ ਦੇ ਚਲਦੇ ਵਿੱਤ ਮੰਤਰੀ ਘੋਰਾਮਰੀ ਦੇ ਸਮਾਰੋਹ ਸਥਾਨ ‘ਤੇ ਨਹੀਂ ਪਹੁੰਚ ਪਾਏ। ਪ੍ਰਦਰਸ਼ਨਕਾਰੀਆਂ ਨੇ ਮੰਤਰੀ ਦੇ ਦੌਰੇ ਦਾ ਵਿਰੋਧ ਕਰਦੇ ਹੋਏ ਤੇਜਪੁਰ ਅਤੇ ਘੋਰਾਮਾਰੀ ਵਿਚ ਰਾਸ਼ਟਰੀ ਰਾਜਮਾਰਗ 15 ਨੂੰ ਬੰਦ ਕਰ ਦਿੱਤਾ ਅਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਨਾਅਰੇਬਾਜ਼ੀ ਕੀਤੀ।

ਆਖਿਰਕਾਰ ਵਿੱਤ ਮੰਤਰੀ ਹਿੰਮਸ ਬਿਸਵ ਸ਼ਰਮਾ ਨੂੰ ਸਮਾਰੋਹ ਸਥਾਨ ਤੱਕ ਪਹੁੰਚਣ ਲਈ ਇਕ ਵਾਰ ਫਿਰ ਹੈਲੀਕਾਪਟਰ ‘ਤੇ ਜਾਣਾ ਪਿਆ। ਤੇਜਪੁਰ ਸੰਸਦ ਪੱਲਬ ਲੋਚਨ ਦਾਸ ਦੀ ਅਗਵਾਈ ਵਿਚ ਰੰਗਪਾਰਾ ਲੋਕ ਸਭਾ ਹਲਕੇ ਦੇ ਸਥਾਨਕ ਭਾਜਪਾ ਵਰਕਰਾਂ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ।

ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਦੇ ਚਲਦਿਆਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।