ਇਨ੍ਹਾਂ ਸੂਬਿਆਂ ‘ਚ ਅਗਲੇ 3 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਦਾ ਮਾਨਸੂਨ ਧਮਾਕੇਦਾਰ ਰਿਹਾ। ਪੂਰਾ ਦੇਸ਼ ਬਾਰਿਸ਼ ਨਾਲ ਪਾਣੀ-ਪਾਣੀ ਹੋ ਗਿਆ...

Rain

ਨਵੀਂ ਦਿੱਲੀ: ਇਸ ਸਾਲ ਦਾ ਮਾਨਸੂਨ ਧਮਾਕੇਦਾਰ ਰਿਹਾ। ਪੂਰਾ ਦੇਸ਼ ਬਾਰਿਸ਼ ਨਾਲ ਪਾਣੀ-ਪਾਣੀ ਹੋ ਗਿਆ ਅਤੇ ਕੁਝ ਸੂਬਿਆਂ ਨੂੰ ਹੜ੍ਹ ਦਾ ਕਹਿਰ ਸਹਿਣਾ ਪਿਆ। ਮਾਨਸੂਨ ਤੋਂ ਬਾਅਦ ਵੀ ਕੁਝ ਸੂਬਿਆਂ ਅਤੇ ਸ਼ਹਿਰਾਂ ਵਿਚ ਬਾਰਿਸ਼ ਦੀਆਂ ਖ਼ਬਰਾਂ ਆਈਆਂ ਸਨ। ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਕੁਝ ਇਲਾਕੇ ਅਜਿਹੇ ਹਨ ਜੋ ਬਾਰਿਸ਼ ਦੇ ਲਿਹਾਜ ਨਾਲ ਸੰਵੇਦਨਸ਼ੀਲ ਹਨ। ਇੱਥੇ ਇਸ ਹਫ਼ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਚਲਦਿਆਂ ਪ੍ਰਸ਼ਾਸਨ ਸੁਚੇਤ ਹੋ ਗਿਆ ਹੈ। ਇਸ ਹਫ਼ਤੇ ਤਮਿਲਨਾਡੂ ਵਿਚ ਮੌਸਮ ਵਿਗੜ ਸਕਦਾ ਹੈ।

ਸੂਬੇ ਦੇ ਦੱਖਣੀ ਇਲਾਕਿਆਂ ਵਿਚ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ। ਸੂਬੇ ਦੇ ਉੱਤਰੀ ਹਿੱਸੇ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੇਰਲ ਅਤੇ ਲਕਸ਼ਦੀਪ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਆਉਣ ਵਾਲੇ 24 ਘੰਟਿਆਂ ਵਿਚ ਇੱਥੇ ਬਾਰਿਸ਼ ਹੋ ਸਕਦੀ ਹੈ। ਕੇਰਲ ਅਤੇ ਕਰਨਾਟਕਾ ਵਿਚ 2 ਜਨਵਰੀ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ ਸੂਬੇ ਵਿਚ ਮੌਸਮ ਸਾਫ਼ ਹੋ ਜਾਵੇਗਾ। ਅਗਲੇ 48 ਘੰਟਿਆਂ ਦੌਰਾਨ ਮਣੀਪੁਰ ਮੇਘਾਲਿਆ, ਮਿਜ਼ੋਰਮ, ਪੰਜਾਬ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿਚ ਵੀ ਕੁਝ ਸਥਾਨਾਂ 'ਤੇ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਉੱਤਰ-ਪੂਰਬੀ ਭਾਰਤ ਦੇ ਹੋਰ ਖੇਤਰਾਂ ਵਿਚ ਕੋਹਰਾ ਛਾਇਆ ਰਹੇਗਾ।

ਉੱਤਰ ਭਾਰਤ ਵੀ ਹਾਲੇ ਬਾਰਿਸ਼ ਤੋਂ ਰਾਹਤ ਰਹੇਗੀ। ਇੱਥੇ ਮੌਸਮ ਸਾਫ ਰਹੇਗਾ। ਹਾਲਾਂਕਿ ਜੰਮੂ, ਸ਼੍ਰੀਨਗਰ, ਲੇਹ, ਕਾਰਗਿਲ, ਧਰਮਸ਼ਾਲਾ, ਸ਼ਿਮਲਾ, ਕੁੱਲੂ ਮਨਾਲੀ, ਮਸੂਰੀ ਆਦਿ ਪਹਾੜੀ ਇਲਾਕਿਆਂ ਦਾ ਤਾਪਮਾਨ ਡਿਗ ਸਕਦਾ ਹੈ। ਇਸ ਨਾਲ ਸਰਦੀ ਵਧੇਗੀ। ਦਿੱਲੀ-ਐਨਸੀਆਰ ਸਮੇਤ ਉੱਤਰ ਪ੍ਰਦੇਸ਼ ਦੇ ਮੇਰਠ, ਸਹਾਰਨਪੁਰ, ਮੁਰਾਦਾਬਾਦ। ਪੰਜਾਬ ਦੇ ਲੁਧਿਆਣਾ, ਪਟਿਆਲਾ ਅਤੇ ਨਜ਼ਦੀਕੀ ਸ਼ਹਿਰਾਂ ਵਿਚ ਕੋਹਰਾ ਛਾਇਆ ਰਹੇਗਾ।