ਸਾਲ ਦੇ ਆਖ਼ਰੀ ਦਿਨ ਵੀ ਰਹੇਗਾ ਠੰਡ ਦਾ ਕਹਿਰ ਜਾਰੀ,ਨਵੇਂ ਸਾਲ ਨੂੰ ਮਿਲ ਸਕਦਾ ਹੈ ਬਾਰਿਸ਼ ਦਾ ਤੋਹਫ਼ਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਆਵਾਜਾਈ ਦੀ ਗਤੀ 'ਤੇ ਵੀ ਲੱਗੇ ਹਨ ਬ੍ਰੇਕ

Photo

ਨਵੀਂ ਦਿੱਲੀ : ਸਾਲ ਦੇ ਆਖਰੀ ਦਿਨ ਵੀ ਠੰਡ ਤੋਂ ਨਿਜਾਤ ਨਹੀਂ ਮਿਲਣ ਵਾਲੀ ਹੈ। ਨਾਲ ਹੀ ਨਵੇਂ ਵਿਚ ਲੋਕਾਂ ਨੂੰ ਠੰਡ ਦੇ ਨਾਲ-ਨਾਲ ਬਾਰਿਸ਼ ਦਾ ਵੀ ਤੋਹਫ਼ਾ ਮਿਲ ਸਕਦਾ ਹੈ। ਪੂਰੇ ਉੱਤਰ ਭਾਰਤ ਵਿਚ ਠੰਡ ਦਾ ਕਹਿਰ ਜਾਰੀ ਹੈ। ਪਹਾੜਾਂ ਤੋਂ ਲੈ ਕੇ ਮੈਦਾਨੀਆਂ ਇਲਕਾਕਿਆਂ ਵਿਚ ਸ਼ੀਤ ਲਹਿਰ ਆਪਣਾ ਕਹਿਰ ਦਿਖਾ ਰਹੀ ਹੈ। 

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 18 ਜਿਲ੍ਹਿਆਂ ਵਿਚ ਠੰਡ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ 2-3 ਜਨਵਰੀ ਨੂੰ ਬਾਰਿਸ਼ ਦੇ ਨਾਲ ਔਲੇ  ਗਿਰ ਸਕਦੇ ਹਨ। ਨਾਲ ਹੀ ਮੌਸਮ ਵਿਭਾਗ ਨੇ ਹਰਿਆਣਾ ਦੇ 16 ਜਿਲ੍ਹਿਆ ਵਿਚ ਠੰਡ ਅਤੇ ਬਾਰਿਸ਼ ਪੈਣ ਦੇ ਆਸਾਰ ਦਿੱਤੇ ਹਨ।

ਦਿੱਲੀ ਵਿਚ ਅੱਜ ਮੰਗਲਵਾਰ ਨੂੰ ਪਾਰਾ 4 ਡਿਗਰੀ ਦਰਜ ਕੀਤਾ ਗਿਆ ਹੈ। ਉੱਥੇ ਹੀ ਇਸ ਵੇਲੇ ਪੰਜਾਬ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਅਤੇ ਸ਼ਹਿਰ ਮੋਹਾਲੀ ਵਿਚ ਪਾਰਾ 7 ਡਿਗਰੀ ਸੈਲਸੀਅਸ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਪਾਰਾ -2 ਡਿਗਰੀ ਤੱਕ ਪਹੁੰਚਿਆ ਹੋਇਆ ਹੈ।

ਠੰਡ ਕਾਰਨ ਲੋਕਾਂ ਦੇ ਆਮ ਜਨ-ਜੀਵਨ 'ਤੇ ਵੀ ਕਾਫ਼ੀ ਅਸਰ ਪਿਆ ਹੈ ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਕਰਕੇ ਅਵਾਜਾਈ ਦੀ ਗਤੀ ਨੂੰ ਵੀ ਬ੍ਰੇਕ ਲੱਗੇ ਹਨ। ਜਿਸ ਕਰਕੇ ਦਿੱਲੀ ਆਉਣ ਵਾਲੀਆਂ 34 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਦਾ ਅਸਰ ਹਵਾਈ ਉਡਾਨਾਂ 'ਤੇ ਵੀ ਪਿਆ ਹੈ। ਖਰਾਬ ਮੌਸਮ ਕਰਕੇ 40 ਉਡਾਣਾ ਰੱਦ ਹੋਈਆ ਹਨ।ਖੈਰ ਹੱਡ ਚੀਰਵੀ ਠੰਡ ਨੇ ਲੋਕਾਂ ਦੇ ਘਰੋਂ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਹੈ।