ਕੋਹਲੀ ਨੇ ਜੜਿਆ ਨਾਬਾਦ ਤੀਹਰਾ ਸੈਂਕੜਾ, ਚੋਕਿਆ ਦੀ ਕਰ ਦਿੱਤੀ ਬਾਰਿਸ਼

ਏਜੰਸੀ

ਖ਼ਬਰਾਂ, ਖੇਡਾਂ

2012-13 ਦੇ ਰਣਜੀ ਸੀਜਨ ਵਿਚ ਵੀ ਜੜ ਚੁੱਕੇ ਹਨ ਤੀਹਰਾ ਸੈਕੜਾ

Photo

ਨਵੀਂ ਦਿੱਲੀ : ਰਣਜੀ ਟਰਾਫੀ ਦੇ ਪਲੇਟ ਗਰੁੱਪ ਦੇ ਮੁਕਾਬਲੇ ਵਿਚ ਮਿਜ਼ੋਰਮ ਦੇ ਬੱਲੇਬਾਜ਼ ਤਰੁਵਰ ਕੋਹਲੀ ਦੇ ਨਾਬਾਦ ਤੀਹਰੇ ਸੈਂਕੜੇ ਦੀ ਬਦੌਲਤ ਅਰੁਣਾਚਲ ਪ੍ਰਦੇਸ਼ ਦੇ ਵਿਰੁੱਧ ਮਿਜ਼ੋਰਮ ਭਾਰੀ ਪੈ ਗਿਆ ਹੈ। ਅਰੁਣਾਚਲ ਪ੍ਰਦੇਸ਼ ਨੇ ਪਹਿਲੀ ਪਾਰੀ ਵਿਚ 343 ਦੋੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਮਿਜ਼ੋਰਮ ਨੇ ਪਹਿਲੀ ਪਾਰੀ ਵਿਚ 9 ਵਿਕਟਾਂ ਤੇ 620 ਦੋੜਾ 'ਤੇ ਸਮਾਪਤ ਕੀਤੀ।

ਇਸ ਤੋਂ ਬਾਅਦ ਤੀਜੇ ਦਿਨ ਦਾ ਖੇਲ ਖਤਮ ਹੋਣ ਤੇ ਅਰੁਣਾਚਲ ਪ੍ਰਦੇਸ਼ ਨੇ ਦੂਜੀ ਪਾਰੀ ਵਿਚ 3 ਵਿਕਟਾਂ ਤੇ 143 ਦੋੜਾਂ ਬਣਾ ਲਈਆਂ ਸਨ। ਪਾਰੀ ਦਾ ਹਾਰ ਤੋਂ ਬਚਣ ਲਈ ਉਸ ਨੂੰ ਹਾਲੇ ਵੀ 134 ਦੋੜਾਂ ਦੀ ਲੋੜ ਹੈ। ਅਰੁਣਾਚਲ ਪ੍ਰਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 373 ਦੋੜਾ ਬਣਾਈਆਂ। ਉੱਥੇ ਹੀ ਮਿਜ਼ੋਰਮ ਨੇ ਪਹਿਲੀ ਪਾਰੀ ਵਿਚ 620 ਦੋੜਾ ਦਾ ਸਕੋਰ ਖੜਾ ਕੀਤਾ। ਟੀਮ ਦੇ ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਤਰੁਵਰ ਕੋਹਲੀ ਨੇ 408 ਗੇਂਦਾ 'ਤੇ ਨਾਬਾਦ 307 ਰਨ ਬਣਾਏ। ਇਸ ਪਾਰੀ ਵਿਚ ਉਨ੍ਹਾਂ ਨੇ 26 ਚੌਕੇ ਵੀ ਜੜੇ।

ਅਰੁਣਾਚਲ ਪ੍ਰਦੇਸ਼ ਦੀ ਦੂਜੀ ਪਾਰੀ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਹੈ। ਟੀਮ ਦੇ ਦੋਣੋ ਓਪਨਰ 56 ਦੋੜਾਂ ਦੇ ਸਕੋਰ ਤੇ ਆਊਟ ਹੋ ਗਏ ਹਨ। ਟੀਮ ਨੂੰ ਪਾਰੀ ਦੀ ਹਾਰ ਤੋਂ ਬੱਚਣ ਲਈ ਹੁਣ ਵੀ 134 ਦੋੜਾਂ ਦੀ ਲੋੜ ਹੈ।

ਕੋਣ ਹਨ ਤਰੁਵਰ ਕੋਹਲੀ

ਪੰਜਾਬ ਦੇ ਜਲੰਧਰ ਵਿਚ ਜਨਮੇ ਤਰੁਵਰ ਕੋਹਲੀ ਸੱਜੇ ਹੱਥ ਦੇ ਬੱਲੇਬਾਜ਼ ਹਨ। ਤਰੁਵਰ ਕੋਹਲੀ ਨੇ ਇਸ ਤੋਂ ਪਹਿਲਾਂ ਵੀ 2012-13 ਦੇ ਰਣਜੀ ਟਰਾਫੀ ਸੀਜ਼ਨ ਵਿਚ ਝਾਰਖੰਡ ਦੇ ਵਿਰੁੱਧ ਖੇਡੇ ਗਏ ਸੈਮੀਫਾਇਨਲ ਵਿਚ ਵੀ ਤੀਹਰਾ ਸੈਕੜਾ ਜੜਿਆ ਸੀ। 2018-19 ਦੀ ਵਿਜੇ ਹਜਾਰੇ ਟਰਾਫੀ ਵਿਚ ਕੋਹਲੀ ਮਿਜ਼ੋਰਮ ਦੇ ਲਈ ਜ਼ਿਆਦਾਤਰ ਦੋੜਾਂ ਅਤੇ ਵਿਕਟਾ ਲੈਣ ਵਾਲੇ ਖਿਡਾਰੀ ਸਨ।