ਨਵਾਂ ਸਾਲ 2021 ਇਲਾਜ ਦੀ ਉਮੀਦ ਲੈ ਕੇ ਆ ਰਿਹਾ ਹੈ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਗੁਜਰਾਤ ਦੇ ਰਾਜਕੋਟ ’ਚ ਏਮਜ਼ ਹਸਪਤਾਲ ਦੀ ਨੀਂਹ ਰੱਖੀ

PM Modi to lay foundation stone of AIIMS Rajkot

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਰਾਜਕੋਟ ’ਚ ਏਮਜ਼ ਹਸਪਤਾਲ ਦੀ ਨੀਂਹ ਰੱਖੀ ਹੈ। ਪੀਐਮ ਮੋਦੀ ਵਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਏਮਜ਼ ਦਾ ਨੀਂਹ ਪੱਤਰ ਰੱਖਿਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵੈਕਸੀਨ ਬਣਨ ਦੀ ਤਿਆਰੀ ਅੰਤਿਮ ਪੜਾਅ ’ਚ ਪਹੁੰਚ ਚੁੱਕੀ ਹੈ ਅਤੇ ਇਸ ਦੇ ਟੀਕਾਕਾਰਣ ਨੂੰ ਸਫਲ ਬਣਾਇਆ ਜਾਵੇਗਾ।

ਉਹਨਾਂ ਕਿਹਾ ਕਿ ਇਸ਼ ਦੇ ਵੱਡੀ ਟੀਕਾਕਾਰਣ ਮੁਹਿੰਮ ਚਲਾਈ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਇਕ ਹੋਰ ਕਦਮ ਵਧਾਇਆ ਗਿਆ ਹੈ। 2020 ਨੂੰ ਇਕ ਨਵੀਂ ਨੈਸ਼ਨਲ ਹੈਲਥ ਫੇਸਿਲਟੀ ਦੇ ਨਾਲ ਵਿਦਾਈ ਦੇਣਾ ਆਉਣ ਵਾਲੀਆਂ ਪਹਿਲਕਦਮੀਆਂ ਨੂੰ ਸਪੱਸ਼ਟ ਕਰਦਾ ਹੈ।

ਕੋਰੋਨਾ ਵੈਕਸੀਨ ਨੂੰ ਲੈ ਕੇ ਪੀਐਮ ਮੋਦੀ ਨੇ ਕਿਹਾ ਕਿ ਨਵਾਂ ਸਾਲ 2021 ਇਲ਼ਾਜ ਦੀ ਉਮੀਦ ਲੈ ਕੇ ਆ ਰਿਹਾ ਹੈ, ਭਾਰਤ ਵਿਚ ਵੈਕਸੀਨ ਨੂੰ ਲੈ ਕੇ ਹਰ ਜ਼ਰੂਰੀ ਤਿਆਰੀ ਹੋ ਰਹੀ ਹੈ। ਵੈਕਸੀਨ ਹਰ ਵਰਗ ਤੱਕ ਪਹੁੰਚੇ, ਇਸ ਦੇ ਲਈ ਕੋਸ਼ਿਸ਼ ਅੰਤਿਮ ਪੜਾਅ ਵਿਚ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2021 ਸਿਹਤ ਦੇ ਹੱਲ ਦਾ ਸਾਲ ਹੋਣ ਵਾਲਾ ਹੈ। ਪੀਐਮ ਨੇ ਕਿਹਾ ਕਿ ਇਸ ਸਾਲ ਕਈ ਕੋਰੋਨਾ ਯੋਧਿਆਂ ਨੇ ਅਪਣੀ ਜਾਨ ਗਵਾਈ ਹੈ, ਉਹਨਾਂ ਨੇ ਸਾਲ ਦੇ ਆਖਰੀ ਦਿਨ ਜਾਨ ਗਵਾਉਣ ਵਾਲਿਆਂ ਨੂੰ ਪ੍ਰਣਾਮ ਕੀਤਾ।