ਉੱਤਰਾਖੰਡ ਦੇ ਨੌਜਵਾਨ ਕਿਸਾਨਾਂ ਨੇ ਦਿੱਲੀ ਬਾਰਡਰ ‘ਤੇ ਮੋਦੀ ਸਰਕਾਰ ਨੂੰ ਲਲਕਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਨੌਜਵਾਨਾਂ ਨੂੰ ਨਸ਼ੇੜੀ ਕਹਿਣਾ ਬੰਦ ਕਰੇ ਅਤੇ ਧਰਨੇ ਵਿਚ ਆ ਕੇ ਨੌਜਵਾਨਾਂ ਦਾ ਜੋਸ਼ ਦੇਖੇ ਸਰਕਾਰ ।

farmer protest

ਨਵੀਂ ਦਿੱਲੀ,  ( ਸੈਸ਼ਵ ਨਾਗਰਾ ) : ਉੱਤਰਾਖੰਡ ਤੋਂ ਦਿੱਲੀ ਬਾਰਡਰ ਪਹੁੰਚੇ ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇੜੀ ਕਹਿਣਾ ਬੰਦ ਕਰੇ ਅਤੇ ਧਰਨੇ ਵਿਚ ਆ ਕੇ ਨੌਜਵਾਨਾਂ ਦਾ ਜੋਸ਼ ਦੇਖੇ  ਸਰਕਾਰ । ਉੱਤਰਾਖੰਡ ਤੋਂ ਆਏ ਨੌਜਵਾਨ ਅਧਿਆਪਕ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਦੇਸ਼ ਦੇ ਹਰ ਤਬਕੇ ਦੇ ਲਈ ਖਤਰਨਾਕ ਹਨ ।