ਇੱਕ ਸੱਥ ‘ਚ ਇਕੱਠੇ ਹੋਏ ਕਿਸਾਨਾਂ ਨੇ ਬਣਾਈ ਮੋਦੀ ਦੀ ਰੇਲ, ਸਾਨੂੰ ਭੀਖ ਨਹੀਂ ਐਮਐੱਸਪੀ ਚਾਹੀਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਹੈ ਇਸ ਨੂੰ ਸ਼ਾਂਤਮਈ ਅਤੇ ਅਨੁਸ਼ਾਸਨ ਵਿੱਚ ਰੱਖਣ ਲਈ ਸਾਡਾ ਸਾਥ ਦਿਉ

farmer protest

ਨਵੀਂ ਦਿੱਲੀ,  ( ਸੈਸ਼ਵ ਨਾਗਰਾ ) : ਗਾਜ਼ੀਪੁਰ ਬਾਰਡਰ ਦੀ ਸੱਥ ‘ਤੇ ਬੈਠੇ ਕਿਸਾਨਾਂ ਨੇ ਮੋਦੀ ਸਰਕਾਰ ਤੋਂ ਆਪਣੇ ਹੱਕ ਮੰਗਦਿਆਂ ਕਿਹਾ ਕਿ ਐੱਮ ਐੱਸ ਪੀ ਲੈਣਾ ਸਾਡਾ ਹੱਕ, ਜੇਕਰ ਸਰਕਾਰ ਸਾਡਾ ਹੱਕ ਨਹੀਂ ਦੇਵੇਗੀ ਤਾਂ ਅਸੀਂ ਆਪਣੇ ਹੱਕ ਲੈਣੇ ਸਰਕਾਰ ਤੋਂ ਜਾਣਦੇ ਹਾਂ । ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਇਸ ਸੱਥ ਵਿਚ ਵੱਖ ਵੱਖ ਰਾਜਿਆਂ ਤੋਂ ਕਿਸਾਨ ਇਕੱਠੀ  ਬੈਠ ਕੇ ਆਪਸੀ ਦੁੱਖ ਸੁੱਖ ਫਰੋਲਦੇ ਹਨ । ਉਨ੍ਹਾਂ ਕਿਹਾ ਕਿ ਇਹ ਸੱਥ ਸੰਘਰਸ਼ ਦੌਰਾਨ ਹੀ ਬਣੀ ਹੈ।