ਜਦੋਂ ਤੱਕ UP ਵਿਚ ਸਹੀ ਅਤੇ ਸੱਚੀ ਰਾਜਨੀਤੀ ਨਹੀਂ ਪੈਦਾ ਹੋਵੇਗੀ, ਉਦੋਂ ਤੱਕ ਮੈਂ ਲੜਦੀ ਰਹਾਂਗੀ- ਪ੍ਰਿਯੰਕਾ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਜਨ ਸਭਾ ਨੂੰ ਸੰਬੋਧਨ ਕਰਨ ਲਈ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਪਹੁੰਚੇ।

Priyanka Gandhi

 

ਗਾਜ਼ੀਪੁਰ: ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਜਨ ਸਭਾ ਨੂੰ ਸੰਬੋਧਨ ਕਰਨ ਲਈ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਪਹੁੰਚੇ। ਇਸ ਦੌਰਾਨ ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਬਹੁਤ ਕੁਝ ਗਲਤ ਹੋ ਰਿਹਾ ਹੈ, ਜਦੋਂ ਤੱਕ ਉੱਤਰ ਪ੍ਰਦੇਸ਼ ਵਿਚ ਇਕ ਸਹੀ, ਨਵੀਂ ਅਤੇ ਸੱਚੀ ਰਾਜਨੀਤੀ ਨਹੀਂ ਪੈਦਾ ਹੋਵੇਗੀ, ਉਦੋਂ ਤੱਕ ਮੈਂ ਤੁਹਾਡੇ ਲਈ ਲੜਦੀ ਰਹਾਂਗੀ, ਤੁਹਾਡੇ ਸੂਬੇ ਲਈ ਲੜਦੀ ਰਹਾਂਗੀ, ਮੈਨੂੰ ਕੋਈ ਨਹੀਂ ਰੋਕ ਸਕੇਗਾ।

Priyanka Gandhi Vadra at Ghazipur

ਭਾਰਤੀ ਜਨਤਾ ਪਾਰਟੀ 'ਤੇ ਹਮਲਾ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਉਧਾਰ ਵਿਚ ਸੱਤਾ ਦਿੱਤੀ ਸੀ, ਉਹਨਾਂ ਕੋਲੋਂ ਵਿਆਜ ਸਮੇਤ ਵਾਪਸ ਲੈ ਲਓ। ਜੇ ਤੁਸੀਂ ਮਨੁੱਖ ਨੂੰ ਬੇਲਗਾਮ ਸ਼ਕਤੀ ਦਿੰਦੇ ਹੋ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਕਹੋ ਕਿ ਤੁਹਾਡੀ ਕੋਈ ਜਵਾਬਦੇਹੀ ਨਹੀਂ ਹੈ, ਤਾਂ ਉਸ ਦੀ ਮਾਨਸਿਕਤਾ ਬਹੁਤ ਖਰਾਬ ਹੋ ਜਾਂਦੀ ਹੈ। ਉਹ ਸਮਝਣਾ ਸ਼ੁਰੂ ਕਰ ਦਿੰਦਾ ਹੈ ਕਿ ਸੱਤਾ ਉਸ ਦੀ ਹੈ। ਉਹ ਭੁੱਲ ਜਾਂਦਾ ਹੈ ਕਿ ਜਨਤਾ ਨੇ ਦਿੱਤੀ ਹੈ। ਕਰਜ਼ੇ 'ਤੇ ਆਇਆ ਹੈ। ਜੋ ਮੁਸੀਬਤਾਂ ਤੁਹਾਨੂੰ ਦਿੱਤੀਆਂ ਹਨ। ਜਿਸ ਤਰ੍ਹਾਂ ਇਹਨਾਂ ਨੇ ਤੁਹਾਨੂੰ ਦੁਖੀ ਕੀਤਾ ਹੈ, ਪਰੇਸ਼ਾਨ ਕੀਤਾ ਹੈ, ਇਸ ਨੂੰ ਬਦਲੋ ਤੇ ਸਬਕ ਸਿਖਾਓ।

Priyanka Gandhi Vadra at Ghazipur

ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਉਹਨਾਂ ਨੇ ਹਰ ਇਕ ਚੀਜ਼ ਨੂੰ ਵੇਚ ਦਿੱਤਾ ਜਿਥੋਂ ਰੁਜ਼ਗਾਰ ਪੈਦਾ ਹੋਣਾ ਸੀ। ਕਿਸੇ ਦੀ ਭਰਤੀ ਨਹੀਂ ਹੋ ਰਹੀ, ਵੱਡੇ-ਵੱਡੇ ਅਦਾਰਿਆਂ ਨੂੰ ਵੇਚ ਦਿੱਤਾ ਗਿਆ ਹੈ। ਜਿਹੜੀ ਸਰਕਾਰ ਰੁਜ਼ਗਾਰ ਨਹੀਂ ਦਿੰਦੀ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਨਹੀਂ ਕਹਿ ਸਕਦੀ। ਜੇਕਰ ਨੌਜਵਾਨਾਂ ਨੂੰ ਮਜ਼ਬੂਤ ​​ਨਹੀਂ ਕੀਤਾ ਗਿਆ ਤਾਂ ਉਹ ਰਾਸ਼ਟਰਵਾਦੀ ਨਹੀਂ ਹਨ। ਰਾਸ਼ਟਰਵਾਦੀ ਬਣਨ ਲਈ ਦੇਸ਼ ਲਈ ਖੂਨ ਦੇਣਾ ਪੈਂਦਾ ਹੈ। ਦੇਸ਼ ਲਈ ਖੂਨ ਦੇਣ ਵਾਲਿਆਂ ਨੂੰ ਗਾਲ੍ਹਾਂ ਕੱਢਣ ਦੀ ਲੋੜ ਨਹੀਂ। ਅਜਿਹੇ ਰਾਸ਼ਟਰਵਾਦੀ ਦੀ ਜਨਤਾ ਨੂੰ ਲੋੜ ਨਹੀਂ। ਤੁਹਾਨੂੰ ਵਰਤਿਆ ਜਾ ਰਿਹਾ ਹੈ, ਜਿਸ ਲਈ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ।

Priyanka Gandhi Vadra

ਪ੍ਰਿਯੰਕਾ ਗਾਂਧੀ ਨੇ ਸ਼ਨੀਵਾਰ ਨੂੰ ਸੱਤਵੇਂ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਦੇ ਆਖ਼ਰੀ ਦਿਨ ਸ਼ਕਤੀ ਪ੍ਰਦਰਸ਼ਨ ਕੀਤਾ। ਜੌਨਪੁਰ ਦੀ 9ਵੀਂ ਵਿਧਾਨ ਸਭਾ ਨੂੰ ਸੰਭਾਲਣ ਲਈ ਪ੍ਰਿਅੰਕਾ ਗਾਂਧੀ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਪਹੁੰਚੇ। ਇਸ ਤੋਂ ਬਾਅਦ ਰੋਡ ਸ਼ੋਅ ਲਈ ਪੁੱਜੇ। ਇਸ ਦੌਰਾਨ ਸੂਬਾ ਪ੍ਰਧਾਨ ਅਜੈ ਕੁਮਾਰ ਲੱਲੂ ਵੀ ਉਹਨਾਂ ਦੇ ਨਾਲ ਰਹੇ। ਪ੍ਰਿਅੰਕਾ ਗਾਂਧੀ ਦਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਲੋਕ ਘਰਾਂ ਦੀਆਂ ਛੱਤਾਂ ਤੋਂ ਪ੍ਰਿਅੰਕਾ ਗਾਂਧੀ ਦੀ ਝਲਕ ਦੇਖਣ ਲਈ ਉਤਾਵਲੇ ਸਨ। ਖਾਸ ਗੱਲ ਇਹ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਔਰਤਾਂ ਅਤੇ ਕੁੜੀਆਂ 'ਚ ਖਾਸ ਕ੍ਰੇਜ਼ ਸੀ। ਇਸ ਦੌਰਾਨ ਦੀਪੇਂਦਰ ਹੁੱਡਾ ਵੀ ਮੌਜੂਦ ਸਨ।