ਕਾਂਗਰਸ ਨੇ ਲਗਾਇਆ ਖੜਗੇ ਦੀ ਹਤਿਆ ਦੀ ਸਾਜ਼ਸ਼ ਦਾ ਇਲਜ਼ਾਮ, ਭਾਜਪਾ ਨੇ ਸਿਰੇ ਤੋਂ ਨਕਾਰਿਆ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਨੇ ਕਿਹਾ: ਅਸੀ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਅਤੇ ਕਾਨੂੰਨ ਅਪਣਾ ਰਾਹ ਅਪਣਾਏਗਾ

Mallikarjun Kharge

 

ਬੰਗਲੌਰ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਉਨ੍ਹਾਂ ਦੀ ਪਤਨੀ ਸਣੇ ਪੂਰੇ ਪ੍ਰਵਾਰ ਨੂੰ ਭਾਜਪਾ ਉਮੀਦਵਾਰ ਵਲੋਂ ‘ਸਾਫ਼’ ਕਰਨ ਲਈ ਹਤਿਆ ਦੀ ਸਾਜ਼ਸ਼ ਰਚੀ ਗਈ ਹੈ। ਕਾਂਗਰਸ ਜਨਰਲ ਸਕੱਤਰ ਅਤੇ ਪਾਰਟੀ ਦੇ ਕਰਨਾਟਕ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ਨਿਚਰਵਾਰ ਨੂੰ ਇਹ ਇਲਜ਼ਾਮ ਲਗਾਇਆ। ਸੱਤਾਧਾਰੀ ਪਾਰਟੀ ਭਾਜਪਾ ਨੇ ਕਾਂਗਰਸ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿਤਾ ਹੈ।  

ਇਹ ਵੀ ਪੜ੍ਹੋ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜੌਰੀ 'ਚ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ

ਕਾਂਗਰਸ ਨੇਤਾ ਨੇ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਇਕ ਪ੍ਰੈਸ ਕਾਨਫ਼ਰੰਸ ਵਿਚ ਇਕ ਆਡੀਉ ਰਿਕਾਰਡਿੰਗ ਚਲਾਈ। ਇਸ ਵਿਚ, ਕਲਬੁਰਗੀ ਜ਼ਿਲ੍ਹੇ ਦੇ ਚਿੱਤਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ, ਮਣੀਕਾਂਤ ਰਾਠੌਰ ਨੂੰ ਕਥਿਤ ਤੌਰ 'ਤੇ ਕੰਨੜ ਵਿਚ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਉਹ "ਖੜਗੇ, ਉਸ ਦੀ ਪਤਨੀ ਅਤੇ ਬੱਚਿਆਂ ਦਾ ਸਫਾਇਆ ਕਰ ਦੇਣਗੇ।"

ਇਹ ਵੀ ਪੜ੍ਹੋ: ਅਫ਼ਰੀਕੀ ਦੇਸ਼ ਕਾਂਗੋ 'ਚ ਭਾਰੀ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 176 ਲੋਕਾਂ ਦੀ ਮੌਤ, 100 ਲਾਪਤਾ

ਸੁਰਜੇਵਾਲਾ ਨੇ ਇਲਜ਼ਾਮ ਲਾਇਆ, "ਕਾਂਗਰਸ ਪਾਰਟੀ 'ਤੇ ਕੰਨੜਾਂ ਦੇ ਆਸ਼ੀਰਵਾਦ ਅਤੇ ਆਉਣ ਵਾਲੀਆਂ ਕਰਨਾਟਕ ਚੋਣਾਂ 'ਚ ਹਾਰ ਨੂੰ ਦੇਖਦੇ ਹੋਏ ਭਾਜਪਾ ਨੇਤਾ ਹੁਣ ਮਲਿਕਾਅਰਜੁਨ ਖੜਗੇ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਦੇ ਕਤਲ ਦੀ ਸਾਜ਼ਸ਼ ਰਚ ਰਹੇ ਹਨ।" ਉਨ੍ਹਾਂ ਕਿਹਾ ਕਿ ਇਹ "ਸੱਭ ਤੋਂ ਘਟੀਆ ਸਿਆਸੀ ਭਾਸ਼ਣ ਹੈ" ਅਤੇ "ਕਰਨਾਟਕ ਦੇ ਚੋਣ ਭਾਸ਼ਣਾਂ ਵਿਚ ਹਤਿਆ ਦੀਆਂ ਸਾਜ਼ਸ਼ਾਂ ਸਾਹਮਣੇ ਆ ਰਹੀਆਂ ਹਨ"। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਰਾਠੌਰ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਸੱਭ ਤੋਂ ਚਹੇਤੇ" ਹਨ।

ਇਹ ਵੀ ਪੜ੍ਹੋ: ਮਣੀਪੁਰ ਹਿੰਸਾ ਦੌਰਾਨ ਹੁਣ ਤਕ ਹੋਈਆਂ 54 ਮੌਤਾਂ

ਸੁਰਜੇਵਾਲਾ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਚੁੱਪ ਰਹਿਣਗੇ ਅਤੇ ਕਰਨਾਟਕ ਪੁਲਿਸ ਅਤੇ ਭਾਰਤੀ ਚੋਣ ਕਮਿਸ਼ਨ ਵੀ ਚੁੱਪ ਰਹਿਣਗੇ। ਪਰ ਕਰਨਾਟਕ ਦੇ ਲੋਕ ਚੁੱਪ ਨਹੀਂ ਰਹਿਣਗੇ ਅਤੇ ਮੂੰਹਤੋੜ ਜਵਾਬ ਦੇਣਗੇ।" ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਦੋਸ਼ਾਂ ਦੀ ਜਾਂਚ ਦਾ ਵਾਅਦਾ ਕਰਦਿਆਂ ਕਿਹਾ, "ਅਸੀ ਮਾਮਲੇ ਨੂੰ ਗੰਭੀਰਤਾ ਨਾਲ ਲਵਾਂਗੇ। ਅਸੀ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਅਤੇ ਕਾਨੂੰਨ ਅਪਣਾ ਰਾਹ ਅਪਣਾਏਗਾ।"

ਇਹ ਵੀ ਪੜ੍ਹੋ: 'ਖ਼ਾਲਿਸਤਾਨ ਕਮਾਂਡੋ ਫੋਰਸ' ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਗੋਲੀਆਂ ਮਾਰ ਕੇ ਕਤਲ

ਮਣੀਕਾਂਤ ਰਾਠੌਰ ਨੇ ਅਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਆਡੀਉ ਫਰਜ਼ੀ ਹੈ ਅਤੇ ਕਾਂਗਰਸ ਵਲੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖੜਗੇ ਜਾਂ ਉਨ੍ਹਾਂ ਦੇ ਪ੍ਰਵਾਰ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਨ੍ਹਾਂ ਨੂੰ ਚੋਣ ਜਿੱਤਣ ਦਾ ਭਰੋਸਾ ਹੈ। ਰਾਠੌਰ ਨੇ ਕਿਹਾ, "ਇਹ ਸੱਭ ਝੂਠ ਹੈ। ਉਹ ਕੋਈ ਫਰਜ਼ੀ ਆਡੀਉ ਚਲਾ ਰਹੇ ਹਨ। ਕਾਂਗਰਸ ਹਾਰ ਦੇ ਡਰੋਂ ਬੇਬੁਨਿਆਦ ਦੋਸ਼ ਲਗਾ ਰਹੀ ਹੈ।"

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਘਰੇਲੂ ਨੀਤੀ ਸਲਾਹਕਾਰ ਕੀਤਾ ਨਿਯੁਕਤ

ਭਾਜਪਾ ਨੇਤਾ ਨੂੰ 13 ਨਵੰਬਰ, 2022 ਨੂੰ ਕਾਂਗਰਸ ਉਮੀਦਵਾਰ ਪ੍ਰਿਯਾਂਕ ਖੜਗੇ ਨੂੰ ਕਥਿਤ ਤੌਰ ’ਤੇ ਹਤਿਆ ਕਰਨ ਦੀ ਧਮਕੀ ਦੇਣ ਦੇ ਇਲਜ਼ਾਮ ਤਹਿਤ ਚਿਤਪੁਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਪ੍ਰੈਸ ਕਾਨਫ਼ਰੰਸ 'ਚ ਉਨ੍ਹਾਂ ਕਿਹਾ ਸੀ ਕਿ ਉਹ ਪ੍ਰਿਯਾਂਕ ਖੜਗੇ ਨੂੰ ਗੋਲੀ ਮਾਰਨ ਲਈ ਤਿਆਰ ਹਨ।