‘ਕਾਲੀ’ ਵਿਵਾਦਤ ਟਿੱਪਣੀ ਮਾਮਲਾ: ਮਹੂਆ ਮੋਇਤਰਾ ਖ਼ਿਲਾਫ਼ FIR ਦਰਜ, ਟੀਐਮਸੀ ਨੇ ਝਾੜਿਆ ਪੱਲਾ

ਏਜੰਸੀ

ਖ਼ਬਰਾਂ, ਰਾਜਨੀਤੀ

TMC ਸੰਸਦ ਮੈਂਬਰ ਟਵਿਟਰ ’ਤੇ ਪਾਰਟੀ ਨੂੰ ਕੀਤਾ ਅਨਫੋਲੋ

Mahua Moitra unfollows TMC after party condemns her comment


ਕੋਲਕਾਤਾ: ਡਾਕੂਮੈਂਟਰੀ ਕਾਲੀ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਟੀਐਮਸੀ ਸੰਸਦ ਮਹੂਆ ਮੋਇਤਰਾ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਸੰਸਦ ਮੈਂਬਰ ਖਿਲਾਫ਼ ਭਾਜਪਾ ਸੜਕਾਂ 'ਤੇ ਉਤਰ ਆਈ ਹੈ। ਭਾਜਪਾ ਨੇ ਕਿਹਾ ਕਿ ਸੰਸਦ ਮੈਂਬਰ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿਚ ਮਹੂਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਦੇਵੀ-ਦੇਵਤਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Mahua Moitra

ਭਾਜਪਾ ਮਹਿਲਾ ਮੋਰਚਾ ਦੀਆਂ ਸੈਂਕੜੇ ਔਰਤਾਂ ਨੇ ਇਕਜੁਟ ਹੋ ਕੇ ਮਹੂਆ ਮੋਇਤਰਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਹਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਧਰਨੇ 'ਤੇ ਬੈਠੀਆਂ ਔਰਤਾਂ ਨੇ ਕਿਹਾ ਕਿ ਜਦੋਂ ਤੱਕ ਮਹੂਆ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ।

Mahua Moitra

ਦਰਅਸਲ ਮਹੂਆ ਮੋਇਤਰਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਭਗਵਾਨ ਨੂੰ ਕਿਵੇਂ ਦੇਖਦੇ ਹੋ। ਜੇਕਰ ਤੁਸੀਂ ਭੂਟਾਨ ਅਤੇ ਸਿੱਕਮ ਜਾਂਦੇ ਹੋ ਤਾਂ ਉੱਥੇ ਭਗਵਾਨ ਦੀ ਪੂਜਾ ਵਿਚ ਵਿਸਕੀ ਚੜ੍ਹਾਈ ਜਾਂਦੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਉੱਤਰ ਪ੍ਰਦੇਸ਼ 'ਚ ਕਿਸੇ ਨੂੰ ਵਿਸਕੀ ਦਿੰਦੇ ਹੋ ਤਾਂ ਉਸ ਦੀ ਭਾਵਨਾ ਨੂੰ ਠੇਸ ਪਹੁੰਚ ਸਕਦੀ ਹੈ। ਮੇਰੇ ਲਈ ਦੇਵੀ ਕਾਲੀ ਮਾਸ ਖਾਣ ਵਾਲੀ ਅਤੇ ਸ਼ਰਾਬ ਪੀਣ ਵਾਲੀ ਦੇ ਰੂਪ ਵਿਚ ਹੈ। ਦੇਵੀ ਕਾਲੀ ਦੇ ਕਈ ਰੂਪ ਹਨ।

TMC

ਮਹੂਆ ਦੇ ਬਿਆਨ ਤੋਂ ਉਹਨਾਂ ਦੀ ਆਪਣੀ ਹੀ ਪਾਰਟੀ ਨੇ ਪੱਲਾ ਝਾੜ ਲਿਆ ਹੈ। ਟੀਐਮਸੀ ਨੇ ਟਵੀਟ ਕਰਕੇ ਕਿਹਾ ਕਿ ਇਹ ਉਹਨਾਂ ਦੇ ਆਪਣੇ ਵਿਚਾਰ ਹਨ ਅਤੇ ਅਸੀਂ ਇਸ ਦਾ ਸਮਰਥਨ ਨਹੀਂ ਕਰਦੇ। ਇਸ ਸਭ ਦੇ ਵਿਚਕਾਰ ਮਹੂਆ ਮੋਇਤਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਤ੍ਰਿਣਮੂਲ ਨੂੰ ਹੀ ਅਨਫੋਲੋ ਕਰ ਦਿੱਤਾ ਹੈ। ਦੂਜੇ ਪਾਸੇ ਬੰਗਾਲ 'ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਜੇਕਰ ਮਹੂਆ ਦਾ ਬਿਆਨ ਗਲਤ ਹੈ ਤਾਂ ਮਮਤਾ ਬੈਨਰਜੀ ਨੂਪੁਰ ਸ਼ਰਮਾ ਵਾਂਗ ਉਹਨਾਂ ਖਿਲਾਫ ਲੁਕਆਊਟ ਨੋਟਿਸ ਕਿਉਂ ਨਹੀਂ ਜਾਰੀ ਕਰ ਰਹੀ ਹੈ।

Mahua Moitra

ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ- ਦੇਵੀ ਕਾਲੀ 'ਤੇ ਮਹੂਆ ਮੋਇਤਰਾ ਦੇ ਬਿਆਨ ਤੋਂ ਬਾਅਦ ਮੈਂ ਉਹਨਾਂ 'ਤੇ ਹੋਏ ਹਮਲੇ ਤੋਂ ਹੈਰਾਨ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ- ਮਹੂਆ ਦੇ ਬਿਆਨ ਨੂੰ ਗੰਭੀਰਤਾ ਨਾਲ ਨਾ ਲਓ ਅਤੇ ਧਰਮ ਨੂੰ ਬਹਿਸ ਦਾ ਵਿਸ਼ਾ ਨਾ ਬਣਾਓ।