ਮੀਟਿੰਗ ਦੌਰਾਨ ਕੈਬਨਿਟ ਮੰਤਰੀ ਦੀ ਖ਼ਾਲਿਸਤਾਨੀਆਂ ਬਾਰੇ ਟਿੱਪਣੀ ‘ਤੇ ਕੈਪਟਨ ਸਾਬ੍ਹ ਨੇ ਵੱਟੀ ਚੁੱਪ

ਏਜੰਸੀ

ਖ਼ਬਰਾਂ, ਰਾਜਨੀਤੀ

ਇਹ ਟਿੱਪਣੀ ਗੁਰਦਾਸਪੁਰ ਹਲਕੇ ਨਾਲ ਸਬੰਧਤ ਉਸ ਮੰਤਰੀ ਨੇ ਕੀਤੀ ਸੀ...

Captain Amrinder Singh

ਚੰਡੀਗੜ੍ਹ: ਇਹ ਟਿੱਪਣੀ ਗੁਰਦਾਸਪੁਰ ਹਲਕੇ ਨਾਲ ਸਬੰਧਤ ਉਸ ਮੰਤਰੀ ਨੇ ਕੀਤੀ ਸੀ ਜਿੱਥੇ ਇੱਕ ਮੀਟਿੰਗ ਦੌਰਾਨ ਪੰਜਾਬ ਦੇ ਇੱਕ ਕੈਬਿਨੇਟ ਮੰਤਰੀ ਦੀ ਇੱਕ ਟਿੱਪਣੀ ’ਤੇ ਕੈਪਟਨ ਅਮਰਿੰਦਰ ਸਿੰਘ ਕੁਝ ਚਾਹੁੰਦੇ ਹੋਏ ਵੀ ਕੁਝ ਨਹੀਂ ਆਖ ਸਕੇ ਤੇ ਉਨ੍ਹਾਂ ਨੇ ਇਸ ਮਾਮਲੇ ’ਚ ਚੁੱਪ ਰਹਿਣਾ ਹੀ ਠੀਕ ਸਮਝਿਆ। ਜਿਨ੍ਹਾਂ ਕੋਲ ਬੇਹੱਦ ਅਹਿਮ ਮੰਤਰਾਲਾ ਹੈ ਤੇ ਉਹ ਕੁਝ ਵਧੇਰੇ ਬੋਲਣ ਲਈ ਵੀ ਜਾਣੇ ਜਾਂਦੇ ਹਨ।

ਪਿਛਲੇ ਹਫ਼ਤੇ ਹੋਈ ਇਸ ਮੀਟਿੰਗ ’ਚ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਨੂੰ ਇਸ ਵੇਲੇ ਚੱਲ ਰਹੀ ਇੱਕ ਵੱਖਵਾਦੀ ਮੁਹਿੰਮ ‘ਸਿੱਖ ਰਾਇਸ਼ੁਮਾਰੀ-2020’ (ਸਿੱਖ ਰੈਫ਼ਰੈਂਡਮ–2020) ਅਤੇ ਖ਼ਾਲਿਸਤਾਨ ਦੇ ਹਮਾਇਤੀਆਂ ਦੀਆਂ ਵਧਦੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣ ਲਈ ਆਖਿਆ। ਤਦ ਇਸੇ ਮੰਤਰੀ ਨੇ ਟਿੱਪਣੀ ਕੀਤੀ ਕਿ ‘ਪੰਜਾਬ ’ਚ ਹੁਣ ਕੋਈ ਦਹਿਸ਼ਤਗਰਦ ਬਾਕੀ ਨਹੀਂ ਰਹਿ ਗਿਆ ਹੈ ਤੇ ਇਹ ਰਾਇਸ਼ੁਮਾਰੀ 2020 ਦਾ ਸ਼ੋਸ਼ਾ ਵੀ ਪੰਜਾਬ ਪੁਲਿਸ ਐਂਵੇਂ ਹੀ ਵਧਾ-ਚੜ੍ਹਾ ਕੇ ਪੇਸ਼ ਕਰ ਰਹੀ ਹੈ।’

ਯਾਦ ਰਹੇ ਕਿ ਅਮਰੀਕਾ ਦੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਸਾਲ 2020 ਦੌਰਾਨ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਨੂੰ ‘ਰਾਇਸ਼ੁਮਾਰੀ’ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਹੋਇਆ ਹੈ। ਜਿਸ ਵਿੱਚ ਉਨ੍ਹਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ ਖ਼ਾਲਿਸਤਾਨ ਚਾਹੁੰਦੇ ਹਨ? ਭਾਰਤ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਇਸ ਵੱਖਵਾਦੀ ਮੁਹਿੰਮ ਦਾ ਵਿਰੋਧ ਕਰ ਰਹੀ ਹੈ।

ਇਸੇ ਮਾਮਲੇ ਬਾਰੇ ਕੈਪਟਨ ਵੱਲੋਂ ਆਖੀ ਗੱਲ ਦੇ ਜਵਾਬ ਵਿੱਚ ਇਸ ਮੰਤਰੀ ਨੇ ਕਿਹਾ ਸੀ ਕਿ ਇਹ ਖ਼ਾਲਿਸਤਾਨ-ਪੱਖੀ ਮੁਹਿੰਮ ‘ਰੈਫ਼ਰੈਂਡਮ–2020’ ਐਂਵੇਂ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਵੱਲੋਂ ਛੱਡਿਆ ਗਿਆ ਸ਼ੋਸ਼ਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।