ਜੰਮੂ-ਕਸ਼ਮੀਰ ‘ਤੇ ਸਵਾਲ ਪੁੱਛ ਕੇ ਬੁਰੇ ਘਿਰੇ ਅਧੀਰ ਚੌਧਰੀ, ਸੋਨੀਆ ਗਾਂਧੀ ਵੀ ਹੋਈ ਨਰਾਜ਼

ਏਜੰਸੀ

ਖ਼ਬਰਾਂ, ਰਾਜਨੀਤੀ

ਲੋਕ ਸਭਾ ਵਿਚ ਜੰਮੂ-ਕਸ਼ਮੀਰ ‘ਤੇ ਕਾਂਗਰਸ ਆਗੂ ਅਧੀਰ ਚੌਧਰੀ ਦੇ ਬਿਆਨ ਨਾਲ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਿਰ ਗਈ।

Adhir Ranjan Chowdhury

ਨਵੀਂ ਦਿੱਲੀ: ਲੋਕ ਸਭਾ ਵਿਚ ਜੰਮੂ-ਕਸ਼ਮੀਰ ‘ਤੇ ਕਾਂਗਰਸ ਆਗੂ ਅਧੀਰ ਚੌਧਰੀ ਦੇ ਬਿਆਨ ਨਾਲ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਿਰ ਗਈ। ਲੋਕ ਸਭਾ ਵਿਚ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕਰਦੇ ਹੋਏ ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਇਸ ਹੱਦ ਤੱਕ ਅੱਗੇ ਨਿਕਲ ਗਏ ਕਿ ਖੁਦ ਸੋਨੀਆ ਗਾਂਧੀ ਬੇਚੈਨ ਨਜ਼ਰ ਆਉਣ ਲੱਗੀ।

ਅਧੀਰ ਰੰਜਨ ਚੌਧਰੀ ਨੇ ਗ੍ਰਹਿ ਮੰਤਰੀ ਤੋਂ ਇਹ ਸਵਾਲ ਪੁੱਛ ਲਿਆ ਕਿ ਜਿਸ ਕਸ਼ਮੀਰ ਨੂੰ ਲੈ ਕੇ ਸ਼ਿਮਲਾ ਸਮਝੌਤਾ ਅਤੇ  ਲਾਹੌਰ ਡਿਕਲੇਰੇਸ਼ਨ ਹੋਇਆ ਹੈ ਅਤੇ ਜਿਸ ਕਸ਼ਮੀਰ ਨੂੰ ਲੈ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੂੰ ਕਿਹਾ ਕਿ ਕਸ਼ਮੀਰ ਦੁਵੱਲਾ ਮੁੱਦਾ ਹੈ ਤਾਂ ਅਜਿਹੇ ਵਿਚ ਇਹ ਇਕਪੱਖੀ ਕਿਵੇਂ ਹੋ ਗਿਆ।  

ਉਹਨਾਂ ਕਿਹਾ ਕਿ ਸਰਕਾਰ ਨੇ ਸਾਰੇ ਨਿਯਮਾਂ ਦਾ ਉਲੰਘਣ ਕਰ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਹਨ। ਉਹਨਾਂ ਦੇ ਇਸ ਬਿਆਨ ‘ਤੇ ਸੱਤਾਧਾਰੀ ਧਿਰ ਨੇ ਵਿਰੋਧ ਪ੍ਰਗਟਾਇਆ। ਬਾਅਦ ਵਿਚ ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਸਨ ਅਤੇ ਉਹਨਾਂ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ। ਉਹਨਾਂ ਕਿਹਾ ਕਿ ਇਸੇ ਸੰਸਦ ਵਿਚ 1994 ਵਿਚ ਲੋਕ ਸਭਾ ਅਤੇ ਰਾਜ ਸਭਾ ਨੇ ਆਮ ਸਹਿਮਤੀ ਨਾਲ ਇਹ ਪ੍ਰਸਤਾਵ ਪੇਸ਼ ਕੀਤਾ ਸੀ ਕਿ ਪੀਓਕੇ ਨੂੰ ਵੀ ਭਾਰਤ ਵਿਚ ਸ਼ਾਮਲ ਕੀਤਾ ਜਾਵੇਗਾ ਤਾਂ ਹੁਣ ਪੀਓਕੇ ਦਾ ਕੀ ਸਟੇਟਸ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।