ਭਾਜਪਾ ਜਨਰਲ ਸਕੱਤਰ ਦਾ ਵਿਵਾਦਤ ਬਿਆਨ : ਕਿਹਾ, ਭਾਰਤ ਮਾਤਾ ਵਿਰੁਧ ਬੋਲਣ ਵਾਲੇ ਦੀ ਜਾਨ ਲੈਣ ਤੋਂ ਵੀ ਪਿੱਛੇ ਨਹੀਂ ਹਟਾਂਗੇ
ਇਹ ਸਾਡਾ ਸੰਕਲਪ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਸੇ ਲਈ ਹੈ : ਕੈਲਾਸ਼ ਵਿਜੈਵਰਗੀ
ਰਤਲਾਮ (ਮੱਧ ਪ੍ਰਦੇਸ਼): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀ ਨੇ ਵਿਵਾਦਿਤ ਬਿਆਨ ਦਿੰਦਿਆਂ ਕਥਿਤ ਤੌਰ ’ਤੇ ਕਿਹਾ ਕਿ ‘ਜੋ ਭਾਰਤ ਮਾਤਾ ਵਿਰੁਧ ਬੋਲੇਗਾ, ਉਸ ਦੀ ਜਾਨ ਲੈਣ ਤੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ।’’
ਇਹ ਵੀ ਪੜ੍ਹੋ: ਸਿੱਖ ਦਾ ਪਟਕਾ ਜ਼ਬਰਦਸਤੀ ਉਤਾਰਨ ਦੇ ਮਾਮਲੇ ’ਚ ਯੂ.ਕੇ. ਪੁਲਿਸ ਅਫ਼ਸਰ ਦੋਸ਼ਾਂ ਤੋਂ ਮੁਕਤ
ਰਤਲਾਮ ਦੌਰੇ ’ਤੇ ਆਏ ਵਿਜੈਵਰਗੀ ਨੇ ਬਾਂਗਰੋਦ ਪਿੰਡ ’ਚ ਭਾਜਪਾ ਕਾਰਕੁਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਨਿਚਰਵਾਰ ਨੂੰ ਕਿਹਾ, ‘‘ਜੋ ਭਾਰਤ ਮਾਤਾ ਦੀ ਜੈ ਬੋਲੇਗਾ, ਉਹ ਸਾਡਾ ਭਰਾ ਹੈ ਅਤੇ ਅਸੀਂ ਉਸ ਲਈ ਜਾਨ ਵੀ ਦੇ ਸਕਦੇ ਹਾਂ। ਅਤੇ ਜੋ ਭਾਰਤ ਮਾਤਾ ਵਿਰੁਧ ਬੋਲੇਗਾ, ਉਸ ਦੀ ਜਾਨ ਲੈਣ ’ਚ ਵੀ ਅਸੀਂ ਪਿੱਛੇ ਨਹੀਂ ਹਟਾਂਗੇ।’’
ਇਹ ਵੀ ਪੜ੍ਹੋ: ਹੋਣਹਾਰ ਬਾਈਕ ਰਾਈਡਰ ਸ਼੍ਰੇਅਸ ਹਰੀਸ਼ ਦਾ ਦੇਹਾਂਤ
ਉਨ੍ਹਾਂ ਅੱਗੇ ਕਿਹਾ, ‘‘ਇਹ ਸਾਡਾ ਸੰਕਲਪ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਸੇ ਲਈ ਹੈ।’’ ਉਹ ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਰਤਲਾਮ ਪੇਂਡੂ ਵਿਧਾਨ ਸਭਾ ਖੇਤਰ ’ਚ ਹੋਏ ਕਾਰਕੁਨ ਸੰਮੇਲਨ ’ਚ ਹਿੱਸਾ ਲੈਣ ਆਏ ਸਨ। ਉਨ੍ਹਾਂ ਕਿਹਾ, ‘‘ਜੋ ਲੋਕ ਭਗਵਾਨ ਰਾਮ ਨੂੰ ਕਾਲਪਨਿਕ ਮੰਨਦੇ ਹਨ, ਉਹ ਜਨਵਰੀ ’ਚ ਅਯੋਧਿਆ ਜਾਣ, ਉਨ੍ਹਾਂ ਦੇ ਪਾਪ ਧੋਤੇ ਜਾਣਗੇ।’’
ਵਿਜੈਵਰਗੀ ਨੇ ਕਿਹਾ ਕਿ ਜਦੋਂ ਨਾਹਰਾ ਲਾਉਂਦੇ ਸਨ ਕਿ ‘ਰਾਮਲਲਾ ਅਸੀਂ ਆਵਾਂਗੇ, ਮੰਦਰ ਉਥੇ ਹੀ ਬਣਾਵਾਂਗੇ’, ਤਾਂ ਕਾਂਗਰਸ ਆਗੂ ਕਹਿੰਦੇ ਸਨ ਕਿ ਮਿਤੀ ਨਹੀਂ ਦਸਦੇ। ਉਨ੍ਹਾਂ ਕਿਹਾ ਕਿ ਅੱਜ ਅਯੋਧਿਆ ’ਚ ਇਕ ਵਿਸ਼ਾਲ ਮੰਦਰ ਬਣ ਰਿਹਾ ਹੈ। ਵਿਜੇਵਰਗੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਜੰਮੂ-ਕਸ਼ਮੀਰ ’ਚ ਪਹਿਲਾਂ ਕੀ ਸਥਿਤੀ ਸੀ। ਹੁਣ ਉਥੇ ਹਰ ਘਰ ’ਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ।