‘ਹਿੰਦੂਤਵ’ ‘ਤੇ ਸੱਟ ਨਾਲ ਮਿਲਣਗੀਆਂ ਮਹਾਰਾਸ਼ਟਰ ‘ਚ ਵੋਟਾਂ? ਸ਼ਰਦ ਪਵਾਰ ਦਾ ਵਿਵਾਦਤ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਐਨਸੀਪੀ ਆਗੂ ਸ਼ਰਦ ਪਵਾਰ ਨੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਿਰਫ਼ ‘ਹਿੰਦੂਤਵ’ ਦਾ ਵਿਚਾਰ ਦੇਸ਼ ਲਈ ਖਤਰਾ ਹੈ।

Sharad Pawar's controversial statement

ਮੁੰਬਈ: ਐਨਸੀਪੀ ਆਗੂ ਸ਼ਰਦ ਪਵਾਰ ਨੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਿਰਫ਼ ‘ਹਿੰਦੂਤਵ’ ਦਾ ਵਿਚਾਰ ਦੇਸ਼ ਲਈ ਖਤਰਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਸਾਰੇ ਧਰਮਾਂ ਦਾ ਸਤਿਕਾਰ ਜਰੂਰੀ ਹੈ। ਸ਼ਰਦ ਪਵਾਰ ਨੇ ਭਾਜਪਾ ਅਤੇ ਸ਼ਿਵਸੈਨਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਦੋਵਾਂ ਦੀ ਸੰਯੁਕਤ ਪ੍ਰੈਸ ਕਾਨਫਰੰਸ ਵਿਚ ਹਿੰਦੂਤਵ ਹੀ ਮੁੱਖ ਮੁੱਦਾ ਰਿਹਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸ਼ਿਵਸੈਨਾ ਮੁਖੀ ਉਧਵ ਠਾਕਰੇ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਸੰਯੁਕਤ ਪ੍ਰੈਸ ਕਾਨਫਰੰਸ ਸੀਟ ਵਿਚ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਸੀ।

ਇਸ ਦੌਰਾਨ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਕਿਹਾ ਕਿ 288 ਵਿਧਾਨ ਸਭਾ ਸੀਟਾਂ ਲਈ ਸ਼ਿਵਸੈਨਾ 126, ਸਹਿਯੋਗੀ ਦਲ 14 ਅਤੇ ਭਾਜਪਾ ਬਾਕੀ ਸੀਟਾਂ ‘ਤੇ ਚੋਣ ਲੜ ਰਹੀ ਹੈ। ਉੱਥੇ ਹੀ ਸ਼ਰਦ ਪਵਾਰ ਨੇ ਪਿਛਲੇ ਮਹੀਨੇ ਕਾਂਗਰਸ ਅਤੇ ਐਨਸੀਪੀ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਮਹਾਰਾਸ਼ਟਰ ਵਿਚ ਦੋਵੇਂ ਪਾਰਟੀਆਂ 125-125 ਸੀਟਾਂ ‘ਤੇ ਚੋਣ ਲੜਨਗੀਆਂ।

ਸ਼ਰਦ ਪਵਾਰ ਨੇ ਕਿਹਾ ਕਿ  ਬਾਕੀ ਸੀਟਾਂ ਉਹਨਾਂ ਦੇ ਗਠਜੋੜ ਵਿਚ ਸ਼ਾਮਲ ਦੂਜੀਆਂ ਪਾਰਟੀਆਂ ਨੂੰ ਦਿੱਤੀਆਂ ਜਾਣਗੀਆਂ। ਸ਼ਰਦ ਪਵਾਰ ਨੇ ਕਿਹਾ ਕਿ ਉਹਨਾਂ ਅਤੇ ਕਾਂਗਰਸ ਵਿਚ 15-20 ਸੀਟਾਂ ਵਿਚ ਉਲਟ-ਫੇਰ ਹੋ ਸਕਦੀ ਹੈ। ਦੱਸ ਦਈਏ ਕਿ 2014 ਵਿਚ ਭਾਜਪਾ ਨੇ 288 ਮੈਂਬਰੀ ਵਿਧਾਨ ਸਭਾ ਸੀਟਾਂ ਵਿਚੋਂ 122 ਸੀਟਾਂ ‘ਤੇ ਕਬਜ਼ਾ ਕੀਤਾ ਸੀ ਜਦਕਿ ਸ਼ਿਵਸੈਨਾ ਨੂੰ 62 ਸੀਟਾਂ ਮਿਲੀਆਂ ਸਨ। ਕਾਂਗਰਸ ਅਤੇ ਐਨਸੀਪੀ ਨੂੰ ਕ੍ਰਮਵਾਰ: 42 ਅਤੇ 41 ਸੀਟਾਂ ਮਿਲੀਆਂ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।