ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦੀ 'ਦਲਬਦਲੀ' ਸ਼ੁਰੂ, ਸਰਵਣ ਸਿੰਘ ਧੁੰਨ ਹੋ ਰਹੇ ਆਪ 'ਚ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ 'ਚ ਜੁਟੀ 'ਆਪ'

Sarwan Singh dhun joining Aap

ਚੰਡੀਗੜ੍ਹ: ਪੰਜਾਬ ਵਿਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਦੀ ਦਲਬਦਲੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਅੱਜ ਕਾਂਗਰਸੀ ਆਗੂ ਸਰਵਣ ਸਿੰਘ ਧੁੰਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਪਾਰਟੀ ਵਿਚ ਉਹਨਾਂ ਦੀ ਸ਼ਮੂਲੀਅਤ 'ਆਪ' ਦੇ ਸਹਿ-ਪ੍ਰਭਾਰੀ ਦੀ ਹਾਜ਼ਰੀ 'ਚ ਹੋਵੇਗੀ।

ਚੰਡੀਗੜ੍ਹ 'ਚ ਆਪ ਆਗੂ ਰਾਘਵ ਚੱਢਾ ਸਰਵਣ ਸਿੰਘ ਧੁੰਨ ਨੂੰ ਆਪ 'ਚ ਸ਼ਾਮਲ ਕਰਨਗੇ। ਦੱਸ ਦਈਏ ਕਿ ਸਰਵਣ ਸਿੰਘ ਧੁੰਨ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਹਿ ਚੁੱਕੇ ਹਨ।  ਕਾਂਗਰਸ ਤੋਂ ਪਹਿਲਾਂ ਸਰਵਣ ਧੁੰਨ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਸਨ।

ਉਹਨਾਂ ਨੇ ਪੀਪੀਪੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਸੀ। ਇਸ ਤੋਂ ਇਲਾਵਾ ਸਰਵਣ ਸਿੰਘ ਧੁੰਨ ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਰਹਿ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਸਰਵਣ ਸਿੰਘ ਧੁੰਨ ਕਾਂਗਰਸ ਤੋਂ ਨਿਰਾਸ਼ ਹਨ, ਇਸ ਲਈ ਉਹਨਾਂ ਨੇ ਆਪ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਸਰਵਣ ਸਿੰਘ ਧੁੰਨ ਖੇਮਕਰਨ ਹਲਕੇ ਨਾਲ ਸਬੰਧਤ ਹਨ।