ਬਜਟ ਸੈਸ਼ਨ ਦੀ ਮਿਆਦ ’ਤੇ ਪ੍ਰਤਾਪ ਬਾਜਵਾ ਨੇ ਜਤਾਇਆ ਇਤਰਾਜ਼, ਕਿਹਾ- ਵਾਅਦੇ ਤੋਂ ਭੱਜ ਰਹੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਦੀ ਨਵੀਂ ਸਰਕਾਰ ਨੇ ਅਪਣੇ ਪਹਿਲੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ।

Partap Bajwa objected to the duration of the budget session


ਚੰਡੀਗੜ੍ਹ:  ਪੰਜਾਬ ਦੀ ਨਵੀਂ ਸਰਕਾਰ ਨੇ ਅਪਣੇ ਪਹਿਲੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਤਰਾਜ਼ ਜਤਾਇਆ ਹੈ। ਉਹਨਾਂ ਨੇ ਬਜਟ ਸੈਸ਼ਨ ਦੀ ਮਿਆਦ ਨੂੰ ਲੈ ਕੇ ਟਵੀਟ ਵੀ ਕੀਤਾ ਹੈ।

Tweet

ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ, “ਭਗਵੰਤ ਮਾਨ ਜੀ, ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਸਿਰਫ਼ 5 ਕੰਮਕਾਜੀ ਦਿਨਾਂ ਲਈ ਤੈਅ ਕਰਕੇ ਤੁਸੀਂ ਨਾ ਸਿਰਫ਼ ਚਰਚਾ ਤੋਂ ਭੱਜ ਰਹੇ ਹੋ, ਸਗੋਂ ਲੰਬੇ ਵਿਧਾਨ ਸਭਾ ਸੈਸ਼ਨਾਂ ਦੇ ਆਪਣੇ ਵਾਅਦਿਆਂ ਤੋਂ ਵੀ ਮੁਕਰ ਰਹੇ ਹੋ!”

Bhagwant Mann

ਜ਼ਿਕਰਯੋਗ ਹੈ ਕਿ ਬਜਟ ਸੈਸ਼ਨ 24 ਤੋਂ 30 ਜੂਨ ਤੱਕ ਚੱਲੇਗਾ। ਮਾਨ ਸਰਕਾਰ 27 ਜੂਨ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ। ਸੂਬੇ 'ਚ ਪਹਿਲੀ ਵਾਰ ਜਨਤਾ ਦੀ ਰਾਏ ਦੇ ਆਧਾਰ 'ਤੇ ਬਜਟ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸੀਐਮ ਮਾਨ ਨੇ ਟਵੀਟ ਕਰਕੇ ਦਿੱਤੀ ਹੈ।