Shiromani Akali Dal News: ਅਸੀ (ਅਕਾਲੀ) ਤਾਂ ਨੋਟਾ ਬਣ ਗਏ ਹਾਂ ਨਾ ਇਧਰ ਦੇ ਰਹੇ, ਨਾ ਉਧਰ ਦੇ : ਚੰਦੂਮਾਜਰਾ
ਉਨ੍ਹਾਂ ਕਿਹਾ ਕਿ ‘‘ਅਸੀ ਤਾਂ ਨੋਟਾ ਬਣ ਗਏ ਹਾਂ ਜਿਸ ਦੀ ਕੌਡੀ ਕੀਮਤ ਨਹੀਂ ਹੁੰਦੀ। ਨਾ ਅਸੀ ਇਧਰ ਦੇ ਰਹੇ ਹਾਂ, ਨਾ ਉਧਰ ਦੇ।’’
Prem Singh Chandumajra
Shiromani Akali Dal News: ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਮੂੰਹੋਂ ਸੱਚ ਨਿਕਲ ਆਇਆ ਜੋ ਹਰ ਫ਼ਿਕਰਮੰਦ ਤੇ ਸੱਚੇ ਅਕਾਲੀ ਦਲ ਦੇ ਸੀਨੇ ਵਿਚ ਦਰਦ ਬਣ ਕੇ ਚੁਭ ਰਿਹਾ ਹੈ। ਉਨ੍ਹਾਂ ਕਿਹਾ ਕਿ ‘‘ਅਸੀ ਤਾਂ ਨੋਟਾ ਬਣ ਗਏ ਹਾਂ ਜਿਸ ਦੀ ਕੌਡੀ ਕੀਮਤ ਨਹੀਂ ਹੁੰਦੀ। ਨਾ ਅਸੀ ਇਧਰ ਦੇ ਰਹੇ ਹਾਂ, ਨਾ ਉਧਰ ਦੇ।’’
ਸਾਰੇ ਸੱਚੇ ਅਕਾਲੀਆਂ ਦੇ ਸੀਨਿਆਂ ਦਾ ਦਰਦ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕਰਦਿਆਂ, ਪ੍ਰੋ. ਚੰਦੂਮਾਜਰਾ ਨੇ ਇਸ਼ਾਰਾ ਦਿਤਾ ਹੈ ਕਿ ਮੌਜੂਦਾ ਲੀਡਰਸ਼ਿਪ ਅਕਾਲੀ ਦਲ ਨੂੰ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ ਤੇ ਪਾਰਟੀ ਨੂੰ ਬਚਾ ਨਹੀਂ ਸਕੇਗੀ, ਕੇਵਲ ਅਪਣੇ ਲਈ ਵਰਤਦੀ ਹੀ ਰਹੇਗੀ। ਅਕਾਲੀ ਵਰਕਰਾਂ ਵਿਚ ਨਿਰਾਸ਼ਾ ਵਧਦੀ ਹੀ ਜਾ ਰਹੀ ਹੈ ਜਦਕਿ ਗੁਰਦਵਾਰਾ ਚੋਣਾਂ ਸਿਰ ਤੇ ਆ ਗਈਆਂ ਹਨ।