ਸੰਸਦ 'ਚ ਭੀੜ ਦੇਖ ਕੇ ਫਿਸਲੀ ਸੁਖਬੀਰ ਬਾਦਲ ਦੀ ਜ਼ੁਬਾਨ

ਏਜੰਸੀ

ਖ਼ਬਰਾਂ, ਰਾਜਨੀਤੀ

ਅਮਿਤ ਸਾਹ ਵੱਲੋਂ ਰਾਜ ਸਭਾ ‘ਚ ਜੰਮੂ-ਕਸ਼ਮੀਰ ‘ਤੇ ਲੱਗੀ ਧਾਰਾ 37 ਹਟਾਏ ਜਾਣ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂਆ ਵੱਲੋਂ ਬਿਆਨ ਬਾਜੀਆਂ ਕੀਤੀਆ ਜਾ ਰਹੀਆਂ ਹਨ।

Sukhbir Badal

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਵੱਲੋਂ ਰਾਜ ਸਭਾ ‘ਚ ਜੰਮੂ-ਕਸ਼ਮੀਰ ‘ਤੇ ਲੱਗੀ ਧਾਰਾ 37 ਹਟਾਏ ਜਾਣ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂਆ ਵੱਲੋਂ ਬਿਆਨ ਬਾਜੀਆਂ ਕੀਤੀਆ ਜਾ ਰਹੀਆਂ ਹਨ। ਉੱਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਧਾਰਾ ਦੇ ਹਟਾਏ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ  ਸਰਹੱਦਾਂ ਨਾਲ–ਨਾਲ ਲੱਗਦੀਆਂ ਹਨ ਅਤੇ ਬਹੁਤ ਸਾਰੇ ਕਸ਼ਮੀਰ ਦੇ ਲੌਕ ਪੰਜਾਬ ‘ਚ ਰਹਿ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ‘ਚ ਜ਼ਮੀਨਾਂ ਵੀ ਖਰੀਦੀਆਂ ਹੋਇਆ ਹਨ ਪਰ ਫਿਰ ਇਹ ਵਿਤਕਾਰ ਪੰਜਾਬ ਨਾਲ ਕਿਉਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਕਿਉਂ ਜੰਮੂ ਕਸ਼ਮੀਰ ‘ਚ ਜਗ੍ਹਾਂ ਨਹੀਂ ਲੈ ਸਕਦੇ ਅਤੇ ਨਾ ਹੀ ਵਪਾਰ ਕਰ ਸਕਦੇ ਅਤੇ ਨਾਲ ਹੀ ਉਨ੍ਹਾਂ ਨੇ ਸੰਸਦ ‘ਚ 1984 ਸਿੱਖ ਕਤਲੇਆਮ ‘ਤੇ ਕਾਂਗਰਸ ਸਰਕਾਰ ਨੂੰ  ਘੇਰਿਆ। ਜੰਮੂ-ਕਸ਼ਮੀਰ ‘ਚ ਧਾਰਾ 370 ਟਹਾਏ ਜਾਣ ‘ਤੇ ਵੱਖ-ਵੱਖ ਸਿਆਸਦਾਨਾਂ ਵੱਲੋਂ ਬਿਆਨਬਾਜੀਆਂ ਕੀਤੀਆ ਜਾ ਰਹੀਆਂ ਹਨ ਅਤੇ ਕਈ ਸਿਆਸਤਦਾਨਾਂ ਵੱਲੋਂ ਇਸ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ ਅਤੇ ਕਈਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।