ਦਿੱਲੀ ਵੋਟਿੰਗ: ਜਾਣੋ ਕਿਹੜੀ ਪਾਰਟੀ ਵੱਲੋਂ ਕਿੰਨੇ ਪੰਜਾਬੀ ਨੇ ਚੋਣ ਮੈਦਾਨ 'ਚ?

ਏਜੰਸੀ

ਖ਼ਬਰਾਂ, ਰਾਜਨੀਤੀ

ਰਣ ਖੇਤਰ ਵਿਚ ਪੰਜਾਬੀ ਚਿਹਰੇ ਚੋਣ ਮੈਦਾਨ 'ਚ ਸੱਭ ਤੋਂ ਵੱਧ ..........

Photo

ਨਵੀਂ ਦਿੱਲੀ- ਦਿੱਲੀ ਦਾ ਚੋਣ ਪ੍ਰਚਾਰ ਖ਼ਤਮ ਹੋ ਗਿਆ ਤੇ ਭਵਿੱਖ ਅੱਜ ਈਵੀਐਮ ਮਸ਼ੀਨਾਂ ਵਿਚ ਕੈਦ ਹੋ ਜਾਵੇਗਾ। ਇਸ ਰਾਜਨੀਤੀ ਰਣ ਖੇਤਰ ਵਿਚ ਪੰਜਾਬੀ ਚਿਹਰੇ ਚੋਣ ਮੈਦਾਨ 'ਚ ਸੱਭ ਤੋਂ ਵੱਧ ਨਜ਼ਰ ਆ ਰਹੇ ਹਨ। ਦਿੱਲੀ ਚੋਣ ਮੈਦਾਨ ਵਿਚ ਤਿੰਨ ਅਹਿਮ ਪਾਰਟੀਆਂ, ਆਮ ਆਦਮੀ ਪਾਰਟੀ, ਭਾਜਪਾ, ਅਤੇ ਕਾਂਗਰਸ ਦਾ ਜ਼ੋਰ ਬਾਕੀ ਪਾਰਟੀਆਂ ਤੋਂ ਵੱਧ ਹੈ। ਇਨ੍ਹਾਂ ਪਾਰਟੀਆਂ ਵਿਚ ਪੰਜਾਬੀਆਂ ਦੀ ਹਿੱਸੇਦਾਰੀ ਸੱਭ ਤੋਂ ਵੱਧ ਨਜ਼ਰ ਆ ਰਹੀ ਹੈ ।

ਆਮ ਆਦਮੀ ਪਾਰਟੀ ਨੇ 7 ਪੰਜਾਬੀ ਉਮੀਦਵਾਰਾਂ ਨੂੰ ਦਿੱਲੀ ਚੋਣ ਮੈਦਾਨ ਵਿਚ ਉਤਾਰਿਆ ਹੈ। ਜਿਨ੍ਹਾਂ ਵਿਚ ਮਾਦੀਪੁਰ ਤੋਂ ਗਿਰੀਸ਼ ਸੋਨੀ, ਹਰੀਨਗਰ ਤੋਂ ਰਾਜਕੁਮਾਰ ਸੋਨੀ, ਤਿਲਕ ਨਗਰ ਤੋਂ ਜਰਨੈਲ ਸਿੰਘ, ਦਿੱਲੀ ਕੈਂਟ ਤੋਂ ਵਿਰੇਂਦਰ ਸਿੰਘ ਕਾਦੀਆਨ,ਰਜਿੰਦਰ ਨਗਰ ਤੋਂ ਰਾਘਵ ਚੱਡਾ ਤੇ ਕ੍ਰਿਸ਼ਨ ਨਗਰ ਤੋਂ ਐਸਕੇ ਬੱਘਾ ਸ਼ਾਮਿਲ ਹਨ। ਕਾਂਗਰਸ ਪਾਰਟੀ ਨੇ 14 ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਜਿਸ ਵਿਚ ਨਰੇਲਾ ਤੋਂ ਸਿੱਧਾਰਥ ਕੁੰਡੂ, ਨਾਂਗਲੋਈ ਜਾਟ ਤੋਂ ਮਨਦੀਪ ਸਿੰਘ, ਦੇਵਰਾਜ ਅਰੋੜਾ ਸਕੂਰ ਬਸਤੀ ਤੋਂ,

ਅਲਕਾ ਲਾਂਬਾ ਚਾਂਦਨੀ ਚੌਕ ਤੋਂ, ਰਾਜ਼ੋਰੀ ਗਾਰਡਨ ਤੋਂ ਅਮਨਦੀਪ ਸਿੰਘ ਸੁਦਾਨ, ਹਰੀਨਗਰ ਤੋਂ ਸੁਰੇਂਦਰ ਸੇਠੀ, ਤਿਲਕ ਨਗਰ ਤੋਂ ਰਮਿੰਦਰ ਸਿੰਘ, ਜਨਕਪੁਰੀ ਤੋਂ ਰਾਧੀਕਾ ਖੇੜਾ, ਮਾਰਵਾਹ ਤੋਂ ਤਲਵਿੰਦਰ ਸਿੰਘ ਮਾਰਵਾਹ, ਲਕਸ਼ਮੀ ਨਗਰ ਤੋਂ ਡਾ. ਹਾਂਦੱਤ ਸ਼ਰਮਾ, ਵਿਸ਼ਵਾਸ਼ ਨਗਰ ਤੋਂ ਗੁਰਚਰਨ ਸਿੰਘ ਰਾਉ, ਕ੍ਰਿਸ਼ਨ ਨਗਰ ਤੋਂ ਅਸ਼ੋਕ ਵਾਲੀਆ, ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਕਰਾਵਲ ਨਗਰ ਤੋਂ ਅਰਵਿੰਦ ਸਿੰਘ ਹਨ।

ਭਾਜਪਾ ਪਾਰਟੀ ਨੇ 15 ਪੰਜਾਬੀ ਉਮੀਦਵਾਰਾਂ ਨੂੰ ਦਿੱਲੀ ਚੋਣਾਂ ਵਿਚ ਉਤਾਰਿਆ ਹੈ। ਜਿਨ੍ਹਾਂ ਵਿਚ ਨਰੇਲਾ ਤੋਂ ਨੀਲ ਦਮਨ ਖਤਰੀ, ਸੁਰੇਂਦਰ ਸਿੰਘ ਬਿੱਟੂ ਤੀਮਾਰਪੁਰ ਤੋਂ , ਆਦਰਸ਼ ਨਗਰ ਤੋਂ ਰਾਜ ਕੁਮਾਰ ਭਾਟੀਆ, ਮੰਗੋਲਪੁਰੀ ਤੋਂ ਕਰਮ ਸਿੰਘ, ਵਜ਼ੀਰਪੁਰ ਤੋਂ ਮਹਿੰਦਰ ਨਾਗਪਾਲ, ਬੱਲੀਮਾਰਨ ਤੋਂ ਲਤਾ ਸੋਢੀ, ਮੋਤੀਨਗਰ ਤੋਂ ਸੁਭਾਸ਼ ਸਚਦੇਵਾ .

ਗਜ਼ੋਰੀ ਗਾਰਡਨ ਤੋਂ ਰਮੇਸ਼ ਖੰਨਾ, ਹਰੀਨਗਰ ਤੋਂ ਤਜਿੰਦਰਪਾਲ ਸਿੰਘ ਬੱਗਾ, ਤਿਲਕ ਨਗਰ ਤੋਂ ਰਾਜੀਵ ਬੱਬਰ, ਜਨਕਪੁਰੀ ਤੋਂ ਆਸ਼ੀਸ਼ ਸੂਦ, ਜੰਗਪੁਰਾ ਤੋਂ ਇਮਪ੍ਰੀਤ ਸਿੰਘ ਬਖਸ਼ੀ, ਮਾਲਵੀਆ ਨਗਰ ਤੋਂ ਸ਼ੈਲੇਂਦਰ ਸਿੰਘ ਮੋਂਟੀ, ਮਹਿਰੌਲੀ ਤੋਂ ਕੁਸੁਮ ਖਤਰੀ, ਛੱਤਰਪੁਰ ਤੋਂ ਬ੍ਰਹਮ ਸਿੰਘ ਕੰਵਰ, ਕਾਲਕਾਜੀ ਤੋਂ ਧਰਮਵੀਰ ਸਿੰਘ, ਕੋਂਡਲੀ ਤੋਂ ਰਾਜਕੁਮਾਰ ਢਿੱਲੋਂ ਸ਼ਾਮਿਲ ਹਨ।