Madhya Pradesh Election 2023: ਕਾਂਗਰਸੀ ਉਮੀਦਵਾਰ ਨੇ ਫਲਸਤੀਨ ਅਤੇ ਹਮਾਸ ਦੇ ਨਾਂਅ ’ਤੇ ਮੰਗੀਆਂ ਵੋਟਾਂ!
ਦਾਅਵਾ ਕੀਤਾ ਜਾ ਰਿਹਾ ਹੈ ਕਿ ਖਰਗੋਨ ਤੋਂ ਕਾਂਗਰਸੀ ਉਮੀਦਵਾਰ ਫਲਸਤੀਨ ਅਤੇ ਹਮਾਸ 'ਤੇ ਵੋਟ ਮੰਗ ਰਹੇ ਹਨ।
Madhya Pradesh Election 2023:ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਚੋਣ ਪ੍ਰਚਾਰ ਅਪਣੇ ਸਿਖਰ 'ਤੇ ਹੈ। 230 ਸੀਟਾਂ 'ਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਦੋਵਾਂ ਪਾਰਟੀਆਂ ਦੇ ਮੁੱਖ ਪ੍ਰਚਾਰਕ ਲਗਾਤਾਰ ਪ੍ਰਚਾਰ ਕਰ ਰਹੇ ਹਨ। ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਹੁਣ ਇਕ ਵੀਡੀਉ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖਰਗੋਨ ਤੋਂ ਕਾਂਗਰਸੀ ਉਮੀਦਵਾਰ ਫਲਸਤੀਨ ਅਤੇ ਹਮਾਸ 'ਤੇ ਵੋਟ ਮੰਗ ਰਹੇ ਹਨ।
ਇਹ ਵੀਡੀਉ ਸਿਆਸੀ ਵਿਸ਼ਲੇਸ਼ਕ ਅਤੇ ਰਣਨੀਤੀਕਾਰ ਪ੍ਰਮੋਦ ਕੁਮਾਰ ਸਿੰਘ ਨੇ ਸਾਂਝਾ ਕੀਤਾ ਹੈ। ਕਲਿੱਪ ਵਿਚ ਖਰਗੋਨ ਤੋਂ ਕਾਂਗਰਸੀ ਉਮੀਦਵਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਫਲਸਤੀਨ ਵਿਚ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਕੀ ਅਸੀਂ ਇਸ ਜ਼ੁਲਮ ਨੂੰ ਬਰਦਾਸ਼ਤ ਕਰਾਂਗੇ? ਕੀ ਖਰਗਾਂਵ ਬਦਲਾਅ ਲਿਆਏਗਾ?
ਭਾਜਪਾ ਨੇ ਕਾਂਗਰਸ 'ਤੇ ਹਮਾਸ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੁੱਛਿਆ ਕਿ ਜਦੋਂ ਪਾਰਟੀ “ਸ਼ਰੇਆਮ ਹਿੰਸਾ ਦੇ ਨਾਲ ਖੜ੍ਹੀ ਹੈ" ਤਾਂ ਉਹ ਦੇਸ਼ ਅਤੇ ਇਸ ਦੇ ਨਾਗਰਿਕਾਂ ਦੀ ਰੱਖਿਆ ਕਿਵੇਂ ਕਰੇਗੀ। ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ਲਈ 17 ਨਵੰਬਰ ਨੂੰ ਇਕ ਪੜਾਅ ਵਿਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।