Punjab Congress: ਰਾਜਾ ਵੜਿੰਗ ਦਾ ਸਿੱਧੂ ’ਤੇ ਪਲਟਵਾਰ; ਕਿਹਾ, ਰੰਗ ਵਿਚ ਭੰਗ ਨਾ ਪਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਿੱਧੂ ਨੇ ਬੀਤੇ ਦਿਨ ਰੈਲੀ ਦੌਰਾਨ ਬਿਨਾਂ ਨਾਂ ਲਏ ਰਾਜਾ ਵੜਿੰਗ ਨੂੰ ਨਿਸ਼ਾਨੇ ’ਤੇ ਲਿਆ ਸੀ।

Raja Warring's attack on Navjot Sidhu

Punjab Congress: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਦਰਮਿਆਨ ਸ਼ਬਦੀ ਜੰਗ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਬੀਤੇ ਦਿਨੀਂ ਹੁਸ਼ਿਆਰਪੁਰ ਵਿਖੇ ਸਿੱਧੂ ਵਲੋਂ ਕੀਤੀ ਜਿੱਤੇ ਪੰਜਾਬ ਰੈਲੀ ਵਿਚ ਕੀਤੀਆਂ ਟਿਪਣੀਆਂ ’ਤੇ ਹੁਣ ਰਾਜਾ ਵੜਿੰਗ ਨੇ ਵੀ ਪਲਟਵਾਰ ਕੀਤਾ ਹੈ। ਉਹ ਪਹਿਲਾਂ ਬਿਨਾਂ ਨਾਂ ਲਏ ਸਿੱਧੂ ’ਤੇ ਨਿਸ਼ਾਨੇ ਸਾਧਦੇ ਸਨ ਪਰ ਹੁਣ ਉਨ੍ਹਾਂ ਸਿੱਧੇ ਤੌਰ ’ਤੇ ਹੀ ਨਾਂ ਲੈ ਕੇ ਸਿੱਧੂ ਨੂੰ ਚੇਤਾਵਨੀ ਦੇ ਦਿਤੀ ਹੈ।

ਸਿੱਧੂ ਨੇ ਬੀਤੇ ਦਿਨ ਰੈਲੀ ਦੌਰਾਨ ਬਿਨਾਂ ਨਾਂ ਲਏ ਰਾਜਾ ਵੜਿੰਗ ਨੂੰ ਨਿਸ਼ਾਨੇ ’ਤੇ ਲਿਆ ਸੀ। ਵੜਿੰਗ ਨੇ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਸਾਹਿਬ ਰੰਗ ਵਿਚ ਭੰਗ ਨਾ ਪਾਉ। ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਈ ਵਾਰ ਕਮਜ਼ੋਰ ਸਮਝਿਆ ਜਾਣ ਵਾਲਾ ਹੀ ਐਸਾ ਟੀਕਾ ਲਾਉਂਦਾ ਹੈ ਕਿ ਸੱਭ ਕੁੱਝ ਠੀਕ ਕਰ ਦਿੰਦਾ ਹੈ।

ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਪਾਰਟੀ ਮਜ਼ਬੂਤੀ ਲਈ ਰੈਲੀਆਂ ਕਰਨ ’ਤੇ ਕੋਈ ਇਤਰਾਜ਼ ਨਹੀਂ ਪਰ ਇਹ ਪ੍ਰਧਾਨ ਦੀ ਜਾਣਕਾਰੀ ਵਿਚ ਹੋਣੀਆਂ ਚਾਹੀਦੀਆਂ ਹਨ। ਵੜਿੰਗ ਨੇ ਕਿਹਾ ਕਿ ਜੋ ਵੀ ਪਾਰਟੀ ਬਾਰੇ ਗ਼ਲਤ ਬਿਆਨਬਾਜ਼ੀ ਕਰੇਗਾ, ਉਹ ਭਾਵੇਂ ਸਾਬਕਾ ਪ੍ਰਧਾਨ ਹੋਵੇ ਜਾਂ ਹੋਰ ਸਖ਼ਤ ਅਨੁਸ਼ਾਸਨੀ ਕਾਰਵਾਈ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਿਅਕਤੀਆਂ ਦੇ ਕੱਦ ਵੱਡੇ ਹੁੰਦੇ ਹਨ ਪਰ ਦਿਲ ਛੋਟੇ।

(For more Punjabi news apart from Raja Warring's attack on Navjot Sidhu, stay tuned to Rozana Spokesman)