Punjab Congress: ਰਾਜਾ ਵੜਿੰਗ ਵਲੋਂ ਹਾਈਕਮਾਨ ਨਾਲ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ’ਤੇ ਨਾਂ ਲਏ ਬਿਨਾਂ ਤਿੱਖਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਜਿਸ ਨੇ ਵਿਅਕਤੀਗਤ ਵਿਚਾਰ ਦੇਣੇ ਹਨ, ਉਸ ਨੂੰ ਪਾਰਟੀ ਛੱਡਣੀ ਪਵੇਗੀ

Raja Warring

Punjab Congress: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਦੇਰ ਸ਼ਾਮ ਦਿੱਲੀ ਵਿਚ ਪਾਰਟੀ ਹਾਈਕਮਾਨ ਨਾਲ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਨਾਂ ਲਏ ਬਿਨਾਂ ਉਨ੍ਹਾਂ ਉਪਰ ਤਿੱਖਾ ਹਮਲਾ ਬੋਲਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਵੀ ਆਗੂ ਵਿਅਕਤੀਗਤ ਵਿਚਾਰ ਨਹੀਂ ਦੇ ਸਕਦਾ।

ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਹੋਵੇ ਜਾਂ ਸਾਬਕਾ ਪ੍ਰਧਾਨ ਜੇ ਉਸ ਨੇ ਵਿਅਕਤੀਗਤ ਵਿਚਾਰ ਦੇਣੇ ਹਨ ਤਾਂ ਉਸ ਨੂੰ ਪਾਰਟੀ ਛੱਡਦੀ ਪਵੇਗੀ। ਉਨ੍ਹਾਂ ਕਿਹਾ ਕਿ ਜਦ ਤਕ ਪਾਰਟੀ ਕਿਸੇ  ਮਾਮਲੇ ਬਾਰੇ ਕੋਈ ਫ਼ੈਸਲਾ ਨਹੀਂ ਲੈਂਦੀ ਤਾਂ ਕੋਈ ਵੀ ਕਾਂਗਰਸੀ ਜੋ ਪਾਰਟੀ ਦਾ ਮੈਂਬਰ ਹੈ, ਅਪਣਾ ਨਿਜੀ ਵਿਚਾਰ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਸਪੱਸ਼ਟ ਹਦਾਇਤ ਕੀਤੀ ਹੋਈ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਜੋ ਪਾਰਟੀ ਅਨੁਸ਼ਾਸਨ ਤੋੜੇਗਾ ਉਸ ਵਿਰੁਧ 100 ਫ਼ੀ ਸਦੀ ਸਖ਼ਤ ਕਾਰਵਾਈ ਹੋਵੇਗੀ, ਭਾਵੇਂ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀ ਵਿਧਾਨ ਸਭਾ ਚੋਣਾਂ ਵਿਚ ਵੱਖੋ ਵਖਰੀ ਬਿਆਨਬਾਜ਼ੀ ਅਤੇ ਆਪਸੀ ਤਾਲਮੇਲ ਦੀ ਕਮੀ ਕਾਰਨ ਹਾਰ ਦਾ ਖ਼ਮਿਆਜ਼ਾ ਭੁਗਤ ਚੁੱਕੇ ਹਨ। ਆਪੋ ਅਪਣੇ ਵਿਚਾਰ ਦੇਣ ਨਾਲ ਤਾਲਮੇਲ ਨਹੀਂ ਬਣਦਾ ਅਤੇ ਇਸ ਲਈ ਅਨੁਸ਼ਾਸਨ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹਾਲੇ ‘ਆਪ’ ਨਾਲ ਗਠਜੋੜ ਦਾ ਹਾਈਕਮਾਨ ਨੇ ਕੋਈ ਫ਼ੈਸਲਾ ਨਹੀਂ ਦਿਤਾ ਅਤੇ 13 ਸੀਟਾਂ ਉਪਰ ਤਿਆਰੀ ਲਈ ਕਿਹਾ ਹੈ। ਹਾਈਕਮਾਨ ਜੋ ਵੀ ਫ਼ੈਸਲਾ ਕਰੇਗੀ ਸਾਰੀ ਪਾਰਟੀ ਨੂੰ ਸਵੀਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ‘ਆਪ’ ਨਾਲ ਗਠਜੋੜ ਵਿਰੁਧ ਹੈ ਅਤੇ ਹਾਈਕਮਾਨ ਦੀ ਮੀਟਿੰਗ ਵਿਚ ਵੀ ਮਜ਼ਬੂਤੀ ਨਾਲ ਰਾਏ ਰੱਖੀ ਜਾਵੇਗੀ।

(For more Punjabi news apart from Raja Warring attacked Navjot Sidhu without taking his, stay tuned to Rozana Spokesman)