ਪੰਜਾਬ ਵਿਧਾਨ ਸਭਾ ਚੋਣਾਂ: ਮੈਦਾਨ ’ਚ ਉਤਰੇਗੀ ਨਵੀਂ ਪਾਰਟੀ ‘ਰਾਮ’, 117 ਸੀਟਾਂ 'ਤੇ ਲੜੇਗੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਗਲੇ ਸਾਲ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

New party 'Ram' to try luck in Punjab assembly elections

 

ਚੰਡੀਗੜ੍ਹ: ਅਗਲੇ ਸਾਲ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab assembly elections) ਤੋਂ ਪਹਿਲਾਂ ਸਿਆਸੀ ਪਾਰਟੀਆਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਸ ਦੇ ਚਲਦਿਆਂ ਚੋਣ ਮੈਦਾਨ ਵਿਚ ਇਕ ਨਵੀਂ ਪਾਰਟੀ ਉਤਰੇਗੀ। ਇਸ ਪਾਰਟੀ ਦਾ ਨਾਂਅ ਰਾਸ਼ਟਰੀ ਆਜ਼ਾਦ ਮੰਚ (Rashtriya Azad Manch) ਹੈ। ਇਹ ਪਾਰਟੀ ਚੋਣ ਮੈਦਾਨ ਵਿਚ ਅਪਣੀ ਕਿਸਮਤ ਅਜ਼ਮਾਉਣ ਲਈ 117 ਸੀਟਾਂ ’ਤੇ ਅਪਣੇ ਉਮੀਦਵਾਰ ਖੜ੍ਹੇ ਕਰੇਗੀ।

ਹੋਰ ਪੜ੍ਹੋ: ਪੰਜਾਬ 'ਚ ਵਧ ਰਹੇ ਅਪਰਾਧਾਂ ਲਈ ਕੈਪਟਨ ਅਮਰਿੰਦਰ ਸਿੰਘ ਸਿੱੱਧੇ ਤੌਰ 'ਤੇ ਜ਼ਿੰਮੇਵਾਰ: ਹਰਪਾਲ ਚੀਮਾ

ਪਾਰਟੀ ਦੇ ਸੱਤਾ ਵਿਚ ਆਉਂਦੇ ਹੀ ਨਸ਼ਾ ਤਸਕਰਾਂ ਖਿਲਾਫ਼ ਸ਼ੂਟ ਐਟ ਸਾਈਟ ਦੇ ਆਰਡਰ ਲਾਗੂ ਕੀਤੇ ਜਾਣਗੇ ਅਤੇ ਉਹਨਾਂ ਨੂੰ ਫਾਂਸੀ ਦੇਣ ਦਾ ਨਿਯਮ ਬਣਾਇਆ ਜਾਵੇਗਾ। ਪਾਰਟੀ ਦੇ ਕੌਮੀ ਪ੍ਰਧਾਨ ਸੱਤਿਆਵਰਤ ਭਾਰਤੀ (Satyavrat Bharti) ਨੇ ਦੱਸਿਆ ਕਿ ਪਾਰਟੀ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ ਅਤੇ ਹਿਮਾਚਲ ਪ੍ਰਦੇਸ਼ ਦੀਆਂ ਆਮ ਚੋਣਾਂ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਸਥਾਨਕ ਚੋਣਾਂ ਵਿਚ ਹਿੱਸਾ ਲੈ ਚੁੱਕੀ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਹ ਪਾਰਟੀ 117 ਸੀਟਾਂ 'ਤੇ ਸਾਫ਼ ਅਕਸ ਵਾਲੇ ਉਮੀਦਵਾਰ ਖੜ੍ਹੇ ਕਰੇਗੀ।

ਹੋਰ ਪੜ੍ਹੋ: ਇਹ ਹਨ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰ, ਘੁੰਮ ਕੇ ਜਾਣੋ ਇੱਥੋਂ ਦੀ ਵਿਰਾਸਤ

ਉਹਨਾਂ ਦੱਸਿਆ ਕਿ ਪੰਜਾਬ ਵਿਚ ਪਾਰਟੀ ਸੰਗਠਨ ਦਾ ਵਿਸਥਾਰ ਕਰਦੇ ਹੋਏ 'ਰਾਮ' ਪਾਰਟੀ ਨੇ ਅੰਮ੍ਰਿਤਪਾਲ ਸਿੰਘ ਚਾਹਲ ਨੂੰ ਪੰਜਾਬ ਦਾ ਇੰਚਾਰਜ ਅਤੇ ਪਰਮਿੰਦਰ ਸਿੰਘ ਬਾਛਲ ਨੂੰ ਸੂਬਾ ਪ੍ਰਧਾਨ ਬਣਾਇਆ ਹੈ। ਉਹਨਾਂ ਨੇ ਗੁਰਦਾਸਪੁਰ ਤੋਂ ਜੋਨਪ੍ਰੀਤ ਸਿੰਘ ਬੋਪਾਰਾਏ ਨੂੰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਅਗਲੇ 15 ਦਿਨਾਂ ਵਿਚ ਸੰਗਠਨਾਤਮਕ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਪਾਰਟੀ ਵਰਕਰਾਂ ਨੂੰ ਸਲਾਹ, 'AAP ਵਿਚ ਆਏ ਹੋ ਤਾਂ ਅਹੁਦੇ ਦੀ ਇੱਛਾ ਨਾ ਰੱਖਿਓ'

ਸੱਤਿਆਵਰਤ ਭਾਰਤੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਅਤੇ ਅਕਾਲੀ ਦਲ ਦੇ ਸ਼ਾਸਨ ਤੋਂ ਅੱਕ ਚੁੱਕੀ ਹੈ ਅਤੇ ਹੁਣ ਨਵੇਂ ਵਿਕਲਪ ਦੀ ਤਲਾਸ਼ ਕਰ ਰਹੀ ਹੈ। ਭਾਰਤੀ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਨਸ਼ਾ ਤਸਕਰ ਵਧ ਰਹੇ ਹਨ ਪਾਰਟੀ ਵੱਲੋਂ ਅਜਿਹੇ ਨਸ਼ਾ ਤਸਕਰਾਂ ਵਿਰੁੱਧ ਸ਼ੂਟ ਐਟ ਸਾਈਟ ਆਰਡਰ ਲਾਗੂ ਕੀਤੇ ਜਾਣਗੇ ਅਤੇ ਉਹਨਾਂ ਨੂੰ ਫਾਂਸੀ ਦੇਣ ਦੀ ਵਿਵਸਥਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਪੂਰੇ ਰਾਜ ਵਿਚ ਸੋਲਰ ਸਿਸਟਮ ਜਾਰੀ ਕੀਤੇ ਜਾਣਗੇ।