ਕਰਨਾਟਕ ਵਿਧਾਨ ਸਭਾ ਚੋਣਾਂ 'ਚ ਸੰਭਾਵੀ ਜਿੱਤ 'ਤੇ ਬੋਲੇ ਰਾਹੁਲ ਗਾਂਧੀ : 'ਨਫ਼ਰਤ ਦਾ ਬਾਜ਼ਾਰ ਬੰਦ, ਮੁਹੱਬਤ ਦੀ ਦੁਕਾਨ ਖੁੱਲ੍ਹੀ'

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ : ਗ਼ਰੀਬਾਂ ਦੀ ਸ਼ਕਤੀ ਨੇ ਭਾਜਪਾ ਦੇ ਪੂੰਜੀਪਤੀ ਮਿੱਤਰਾਂ ਦੀ ਤਾਕਤ ਨੂੰ ਹਰਾਇਆ ਹੈ 

Rahul Gandhi

ਕਰਨਾਟਕ : ਰਾਹੁਲ ਗਾਂਧੀ ਨੇ ਕਰਨਾਟਕ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ 'ਤੇ ਪਾਰਟੀ ਦੇ ਸਾਰੇ ਵਰਕਰਾਂ ਅਤੇ ਸਥਾਨਕ ਨੇਤਾਵਾਂ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਚੋਣਾਂ ਗ਼ਰੀਬ ਬਨਾਮ ਅਮੀਰਾਂ ਦੀ ਲੜਾਈ ਹੈ। ਕਰਨਾਟਕ ਵਿਚ ਲੋਕਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ, ''ਕਰਨਾਟਕ ਵਿਚ ਨਫ਼ਰਤ ਦਾ ਬਾਜ਼ਾਰ ਬੰਦ ਹੋ ਗਿਆ ਹੈ, ਮੁਹੱਬਤ ਦੀ ਦੁਕਾਨ ਖੁੱਲ੍ਹੀ ਹੈ।' ਰਾਹੁਲ ਨੇ ਕਿਹਾ ਕਿ ਸੂਬੇ ਵਿਚ ਪਿਆਰ ਦੀ ਜਿੱਤ ਹੋਈ ਹੈ ਅਤੇ ਨਫ਼ਰਤ ਹਾਰ ਗਈ ਹੈ। ਮੈਂ ਕਰਨਾਟਕ ਦੇ ਲੋਕਾਂ ਦਾ ਧਨਵਾਦ ਕਰਨਾ ਚਾਹੁੰਦਾ ਹਾਂ।'' 

ਇਹ ਵੀ ਪੜ੍ਹੋ:  ਕਰਨਾਟਕ ਵਿਧਾਨ ਸਭਾ ਚੋਣਾਂ : ਨਤੀਜਾ ਦੇਖ ਭਾਵੁਕ ਹੋਏ ਡੀ.ਕੇ.ਸ਼ਿਵਕੁਮਾਰ

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਅਸੀਂ ਕਰਨਾਟਕ ਦੇ ਲੋਕਾਂ ਨਾਲ 5 ਵਾਅਦੇ ਕੀਤੇ ਸਨ, ਅਸੀਂ ਪਹਿਲੀ ਕੈਬਨਿਟ 'ਚ ਪਹਿਲੇ ਦਿਨ ਹੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦੀ ਸ਼ਕਤੀ ਨੇ ਭਾਜਪਾ ਦੇ ਪੂੰਜੀਪਤੀ ਮਿੱਤਰਾਂ ਦੀ ਤਾਕਤ ਨੂੰ ਹਰਾਇਆ ਹੈ। ਰਾਹੁਲ ਗਾਂਧੀ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਅਪਣੇ ਵਰਕਰਾਂ, ਕਰਨਾਟਕ ਦੇ ਸਾਡੇ ਨੇਤਾਵਾਂ ਨੂੰ ਵਧਾਈ ਦਿੰਦਾ ਹਾਂ। ਕਾਂਗਰਸ ਪਾਰਟੀ ਕਰਨਾਟਕ ਵਿਚ ਗ਼ਰੀਬਾਂ ਦੇ ਨਾਲ ਖੜ੍ਹੀ ਹੈ। ਅਸੀਂ ਇਹ ਲੜਾਈ ਪਿਆਰ ਨਾਲ ਲੜੀ ਹੈ। ਕਰਨਾਟਕ ਨੇ ਦਿਖਾਇਆ ਹੈ ਕਿ ਇਹ ਦੇਸ਼ ਪਿਆਰ ਕਰਦਾ ਹੈ।" 

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ : ਕਾਂਗਰਸ ਅਤੇ ਭਾਜਪਾ ਵਿਚਾਲੇ ਚਲ ਰਿਹਾ ਹੈ ਸਖ਼ਤ ਮੁਕਾਬਲਾ 

ਦੱਸ ਦੇਈਏ ਕਿ ਕਰਨਾਟਕ ਵਿਚ ਕਾਂਗਰਸ ਇਤਿਹਾਸਕ ਜਿੱਤ ਵੱਲ ਵਧ ਰਹੀ ਹੈ।ਕਾਂਗਰਸ ਨੇ ਸੂਬੇ 'ਚ ਸੱਤਾ 'ਚ ਆਉਣ 'ਤੇ ਪੰਜ 'ਗਾਰੰਟੀਆਂ' ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਿਚ ਸਾਰੇ ਪ੍ਰਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ (ਗ੍ਰਹਿ ਜਯੋਤੀ) ਯੋਜਨਾ, ਹਰ ਘਰ ਦੀ ਮਹਿਲਾ ਮੁਖੀ (ਗ੍ਰਹਿ ਲਕਸ਼ਮੀ) ਸਕੀਮ ਲਈ 2,000 ਰੁਪਏ ਮਹੀਨਾਵਾਰ ਸਹਾਇਤਾ, ਹਰੇਕ ਬੀ.ਪੀ.ਐਲ. ਪ੍ਰਵਾਰ ਦੇ ਮੈਂਬਰ ਨੂੰ 10 ਕਿਲੋ ਚੌਲ ਮੁਫ਼ਤ (ਅੰਨਾ ਭਾਗਿਆ) ਯੋਜਨਾਵਾਂ ਆਦਿ ਸ਼ਾਮਲ ਹਨ।