ਭਾਜਪਾ ਵਰਕਰਾਂ ਨੇ ਕੇਂਦਰੀ ਰਾਜ ਮੰਤਰੀ ਨੂੰ 2 ਘੰਟੇ ਤਕ ਬਣਾਇਆ ਬੰਧਕ; ਸੁਭਾਸ਼ ਸਰਕਾਰ ’ਤੇ ਲਗਾਏ ‘ਤਾਨਾਸ਼ਾਹੀ’ ਦੇ ਇਲਜ਼ਾਮ

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਦਰਸ਼ਨਕਾਰੀਆਂ ਵਿਚੋਂ ਇਕ ਮੋਹਿਤ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਪਾਰਟੀ ਦੇ ਸਮਰਪਿਤ ਵਰਕਰਾਂ ਨੂੰ ਅਹਿਮੀਅਤ ਨਹੀਂ ਦੇ ਰਹੀ

Union Minister Subhas Sarkar Locked Up In Party Office By Bengal BJP Workers

 

ਕੋਲਕਾਤਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੇ ਪੱਛਮੀ ਬੰਗਾਲ ਦੇ ਬਾਂਕੁਰਾ ਵਿਚ ਕੇਂਦਰੀ ਮੰਤਰੀ ਸੁਭਾਸ਼ ਸਰਕਾਰ ਨੂੰ ਪਾਰਟੀ ਦਫ਼ਤਰ ਵਿਚ ਬੰਦ ਕਰ ਦਿਤਾ । ਪਾਰਟੀ ਵਰਕਰਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਜ਼ਿਲ੍ਹਾ ਇਕਾਈ ਨੂੰ ਚਲਾਉਣ ਵਿਚ ‘ਤਾਨਾਸ਼ਾਹੀ’ ਕਰ ਰਹੇ ਹਨ। ਸਿੱਖਿਆ ਰਾਜ ਮੰਤਰੀ ਅਤੇ ਬਾਂਕੁਰਾ ਦੇ ਸੰਸਦ ਮੈਂਬਰ ਸਰਕਾਰ ਦੁਪਹਿਰ 1 ਵਜੇ ਦੇ ਕਰੀਬ ਇਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਇਸ ਦੌਰਾਨ ਭਾਜਪਾ ਵਰਕਰਾਂ ਦਾ ਇਕ ਸਮੂਹ ਨਾਅਰੇਬਾਜ਼ੀ ਕਰਦਾ ਹੋਇਆ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਪਹੁੰਚਿਆ ਅਤੇ ਉਨ੍ਹਾਂ ਨੂੰ ਉਥੇ ਬੰਦ ਕਰ ਦਿਤਾ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਸਹੁਰਾ ਪ੍ਰਵਾਰ ਤੋਂ ਦੁਖੀ ਹੋ ਕੇ ਮਹਿਲਾ ਵਕੀਲ ਨੇ ਕੀਤੀ ਖ਼ੁਦਕੁਸ਼ੀ

ਪ੍ਰਦਰਸ਼ਨਕਾਰੀਆਂ ਵਿਚੋਂ ਇਕ ਮੋਹਿਤ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਪਾਰਟੀ ਦੇ ਸਮਰਪਿਤ ਵਰਕਰਾਂ ਨੂੰ ਅਹਿਮੀਅਤ ਨਹੀਂ ਦੇ ਰਹੀ ਅਤੇ ਅਪਣੇ ਨੇੜਲੇ ਲੋਕਾਂ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਬਣਾ ਰਹੀ ਹੈ। ਉਨ੍ਹਾਂ ਕਿਹਾ, “ਸਾਡੇ ਵਿਚੋਂ ਕੁੱਝ ਨੂੰ ਕਾਰਨ ਦੱਸੋ ਨੋਟਿਸ ਦਿਤੇ ਗਏ। ਅਸੀਂ ਪਾਰਟੀ ਨੂੰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਾਂ। ਇਸ ਵਾਰ ਉਨ੍ਹਾਂ ਦੀ ਅਯੋਗਤਾ ਕਾਰਨ ਬਾਂਕੁਰਾ ਨਗਰ ਪਾਲਿਕਾ 'ਚ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ, ਜਦਕਿ ਪਿਛਲੀਆਂ ਚੋਣਾਂ 'ਚ ਭਾਜਪਾ ਨੇ ਦੋ ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ। ਉਹ ਕਈ ਪੰਚਾਇਤੀ ਸੀਟਾਂ 'ਤੇ ਉਮੀਦਵਾਰ ਨਹੀਂ ਖੜ੍ਹੇ ਕਰ ਸਕੇ। ਇਹ ਸ਼ਰਮ ਵਾਲੀ ਗੱਲ ਹੈ।''

ਇਹ ਵੀ ਪੜ੍ਹੋ: ਖਾਟੂ ਸ਼ਿਆਮ ਦਾ ਸਟਿੱਕਰ ਹਟਾਉਣ ਲਈ ਕਹਿੰਦੇ ਪੁਲਿਸ ਮੁਲਾਜ਼ਮ ਦਾ ਇਹ ਵੀਡੀਓ ਰਾਜਸਥਾਨ ਦਾ ਨਹੀਂ ਹੈ

ਹਫੜਾ-ਦਫੜੀ ਦਰਮਿਆਨ ਭਾਜਪਾ ਵਰਕਰਾਂ ਦਾ ਇਕ ਹੋਰ ਸਮੂਹ ਮੌਕੇ 'ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ।ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਦੀ ਵੱਡੀ ਟੁਕੜੀ ਪਾਰਟੀ ਦਫ਼ਤਰ ਪਹੁੰਚੀ ਅਤੇ ਸਰਕਾਰ ਨੂੰ ਉਥੋਂ ਕੱਢ ਲਿਆ ਗਿਆ।

ਇਹ ਵੀ ਪੜ੍ਹੋ: ਪੰਜਾਬ, ਚੰਡੀਗੜ੍ਹ 'ਚੋਂ ਹਰ ਮਹੀਨੇ ਚੋਰੀ ਹੁੰਦੇ ਹਨ ਕਰੋੜਾਂ ਦੇ ਮੋਬਾਇਲ,ਪੜ੍ਹੋ ਪੂਰੀ ਖਬਰ

ਭਾਜਪਾ ਦੇ ਸੂਬਾ ਬੁਲਾਰੇ ਸਮਿਕ ਭੱਟਾਚਾਰੀਆ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ, 'ਭਾਜਪਾ ਵਰਗੀ ਅਨੁਸ਼ਾਸਿਤ ਪਾਰਟੀ 'ਚ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ। ਜੇਕਰ ਕੋਈ ਸ਼ਿਕਾਇਤ ਹੈ, ਤਾਂ ਇਸ ਨੂੰ ਉਠਾਉਣ ਲਈ ਇਹ ਢੁਕਵਾਂ ਮੰਚ ਹੈ। ਇਸ ਘਟਨਾ ਵਿਚ ਸ਼ਾਮਲ ਵਿਅਕਤੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ’।